ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਡਿਪਟੀ ਸਪੀਕਰ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜਾਮ ਲਗਾਏ
ਗੜ੍ਹਸ਼ੰਕਰ - ਗੜ੍ਹਸ਼ੰਕਰ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੋ ਕੁਝ ਸਮਾਂ ਪਹਿਲਾਂ ਛੱਡੀ ਹੋਈ ਪਾਰਟੀ ਕਾਂਗਰਸ ਵਿੱਚ ਫਿਰ ਤੋਂ ਸ਼ਾਮਲ ਹੋਏ ਹਨ ਨੇ ਪ੍ਰੈਸ ਕਾਨਫਰੰਸ ਕਰਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੌੜੀ ਵਲੋਂ ਝੂਠੇ ਵਿਕਾਸ ਕਾਰਜਾਂ ਦੇ ਦਾਅਵੇ ਕਰਨ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਆਪਣੇ ਕਾਰਜਕਾਲ ਵੇਲੇ ਦਿੱਤੇ ਗਏ ਵਿਕਾਸ ਫੰਡਾਂ ਅਤੇ ਵਿਕਾਸ ਪ੍ਰੋਜੈਕਟਾਂ ਉਪਰ ਚੌਧਰੀ ਰੌੜੀ ਵਲੋਂ ਆਪਣੀ ਮੋਹਰ ਲਗਾ ਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਲਵ ਕੁਮਾਰ ਗੋਲਡੀ ਨੇ ਕਿਹਾ ਕਿ ਆਪ ਦੀ ਸਮੁੱਚੀ ਲੀਡਰਸ਼ਿਪ ਜਨਤਾ ਨੂੰ ਗੁੰਮਰਾਹ ਕਰਕੇ ਗੜ੍ਹਸ਼ੰਕਰ ਵਿਚ ਸੀਵਰੇਜ ਦੇ ਚੱਲ ਰਹੇ ਕਾਰਜਾਂ ਉਤੇ ਆਪਣੀ ਮੋਹਰ ਲਗਾ ਰਹੀ ਹੈ। ਜਦਕਿ ਸੀਵਰੇਜ ਦਾ ਕੰਮਕਾਰ ਕਾਂਗਰਸ ਵੇਲੇ ਆਰੰਭ ਹੋਇਆ ਸੀ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਰੌੜੀ ਵਲੋਂ ਕਾਂਗਰਸ ਵੇਲੇ ਰੱਖੇ ਨੀਹ ਪੱਥਰ ਪੁੱਟ ਕੇ ਆਪਣੀ ਸਰਕਾਰ ਦੇ ਨੀਹ ਪੱਥਰ ਲਗਾਏ ਜਾ ਰਹੇ ਹਨ, ਜੋ ਕਿ ਘਟੀਆ ਰਾਜਨੀਤੀ ਦੀ ਮਿਸਾਲ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸਿਰਫ ਗੜ੍ਹਸ਼ੰਕਰ ਸ਼ਹਿਰ ਲਈ ਹੀ 8 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਐਮ ਪੀ ਮਨੀਸ਼ ਤਿਵਾੜੀ ਨੇ 30 ਲੱਖ ਰੁਪਏ ਆਪਣੇ ਅਖਤਿਆਰੀ ਕੋਟੇ 'ਚੋਂ ਸ਼ਹਿਰ ਲਈ ਦਿੱਤੇ ਅਤੇ ਮੁੱਖ ਮੰਤਰੀ ਫੰਡ ਵਿੱਚੋਂ ਵੀ 46 ਲੱਖ ਰੁਪਇਆ ਗੜ੍ਹਸ਼ੰਕਰ ਦੇ ਵੱਖ-ਵੱਖ ਵਿਕਾਸ ਕੰਮਾਂ ਲਈ ਖਰਚ ਹੋਇਆ।
ਉਹਨਾਂ ਕਿਹਾ ਕਿ ਕੰਢੀ ਵਿਕਾਸ ਬੋਰਡ ਲਈ 84 ਲੱਖ ਪੀਣ ਵਾਲੇ ਪਾਣੀ ਦੇ ਟਿਊਬਵੈੱਲਾਂ ਦੇ ਉਦਘਾਟਨ ਅਤੇ ਮੁਹੱਲਾ ਨੌ ਗਰੁੱਪ ਵਿੱਚ 10 ਲੱਖ ਰੁਪਏ ਵੀ ਕਾਂਗਰਸ ਸਰਕਾਰ ਵੇਲੇ ਹੀ ਜਾਰੀ ਹੋਏ ਸੀ। ਉਹਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵਲੋਂ ਕਾਂਗਰਸ ਸਰਕਾਰ ਵੇਲੇ ਦੇ ਪ੍ਰੋਜੈਕਟਾਂ ਨੂੰ ਆਪਣੇ ਨਾਮ ਹੇਠਾਂ ਦੱਸ ਕੇ ਇਲਾਕੇ ਦੇ ਦੀ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ। ਜਿਸ ਦਾ ਨਤੀਜਾ ਆਮ ਆਦਮੀ ਪਾਰਟੀ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਨਾਲ ਭੁਗਤਣਾ ਪਵੇਗਾ।
ਉਹਨਾਂ ਕਿਹਾ ਕਿ ਹਸਪਤਾਲਾਂ ਉਤੇ ਮੁਹੱਲਾ ਕਲੀਨਿਕਾਂ ਦੇ ਬੋਰਡ ਲਗਾ ਕੇ ਖਸਤਾਹਾਲ ਸਕੂਲਾਂ ਉਤੇ ਸਮਾਰਟ ਸਕੂਲਾਂ ਦੇ ਬੋਰਡ ਲਗਾ ਕੇ ਹਲਕੇ ਦਾ ਵਿਕਾਸ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਚੌਧਰੀ ਜੈ ਕ੍ਰਿਸ਼ਨ ਰੌੜੀ ਨਾਲ ਸਿਰਫ ਗੜ੍ਹਸ਼ੰਕਰ ਦੇ ਵਿਕਾਸ ਕਾਰਜਾਂ ਸੰਬੰਧੀ ਕਿਸੇ ਵੀ ਮੰਚ ਤੇ ਬਹਿਸ ਕਰਨ ਲਈ ਤਿਆਰ ਹਨ, ਤਾਂ ਕਿ ਸੱਚ ਲੋਕਾਂ ਦੇ ਵੀ ਸਾਹਮਣੇ ਆ ਸਕੇ।