ਫਿਨਲੈਂਡ ਸਿੱਖਿਆ ਮਾਡਲ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਣਾਏਗਾ ਵਿਸ਼ਵ ਪੱਧਰੀ - ਡਾ ਰਾਜ ਕੁਮਾਰ

ਹੁਸ਼ਿਆਰਪੁਰ- ਹਾਲ ਹੀ ਵਿੱਚ ਪੰਜਾਬ ਦੇ 72 ਅਧਿਆਪਕਾਂ ਦਾ ਇੱਕ ਗਰੁੱਪ ਫਿਨਲੈਂਡ ਤੋਂ ਵਾਪਸ ਪਰਤਿਆ ਹੈ ਜਿਸ ਨੂੰ 'ਆਪ' ਸਰਕਾਰ ਨੇ ਫਿਨਲੈਂਡ ਸਿਖਿਆ ਮਾਡਲ ਦਾ ਅਧਿਐਨ ਕਰਨ ਅਤੇ ਪੰਜਾਬ ਵਿੱਚ ਇਸ ਨੂੰ ਲਾਗੂ ਕਰਨ ਲਈ ਸਿਖਲਾਈ ਪ੍ਰਾਪਤ ਕਰਨ ਲਈ ਉੱਥੇ ਭੇਜਿਆ ਸੀ। ਹੁਸ਼ਿਆਰਪੁਰ ਦੇ 7 ਅਧਿਆਪਕ ਅਮਰਿੰਦਰ ਸਿੰਘ ਢਿੱਲੋਂ ਬੀਪੀਈਓ ਬਲਾਕ ਤਲਵਾੜਾ, ਰਾਜੇਸ਼ ਕੁਮਾਰ , ਸਤੀਸ਼ ਕੁਮਾਰ, ਵੰਦਨਾ ਹੀਰ, ਸੁਨੀਤਾ ਰਾਣੀ, ਨਿਤਿਨ ਸੁਮਨ, ਰਮਨਦੀਪ ਸਿੰਘ ਵੀ ਇਸ ਗਰੁੱਪ ਦਾ ਹਿੱਸਾ ਸਨ, ਜਿਹਨਾਂ ਨੇ ਵਾਪਸ ਪਰਤ ਕੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ ਰਾਜ ਕੁਮਾਰ ਅਤੇ ਨਵੇਂ ਚੁਣੇ ਗਏ ਵਿਧਾਇਕ ਚੱਬੇਵਾਲ ਡਾ: ਇਸ਼ਾਂਕ ਕੁਮਾਰ ਨਾਲ ਮੁਲਾਕਾਤ ਕੀਤੀ।

ਹੁਸ਼ਿਆਰਪੁਰ- ਹਾਲ ਹੀ ਵਿੱਚ ਪੰਜਾਬ ਦੇ 72 ਅਧਿਆਪਕਾਂ ਦਾ ਇੱਕ ਗਰੁੱਪ  ਫਿਨਲੈਂਡ ਤੋਂ ਵਾਪਸ ਪਰਤਿਆ ਹੈ ਜਿਸ ਨੂੰ 'ਆਪ' ਸਰਕਾਰ ਨੇ ਫਿਨਲੈਂਡ ਸਿਖਿਆ ਮਾਡਲ ਦਾ ਅਧਿਐਨ ਕਰਨ ਅਤੇ ਪੰਜਾਬ ਵਿੱਚ ਇਸ ਨੂੰ ਲਾਗੂ ਕਰਨ ਲਈ ਸਿਖਲਾਈ ਪ੍ਰਾਪਤ ਕਰਨ ਲਈ ਉੱਥੇ ਭੇਜਿਆ ਸੀ। ਹੁਸ਼ਿਆਰਪੁਰ ਦੇ 7 ਅਧਿਆਪਕ  ਅਮਰਿੰਦਰ ਸਿੰਘ ਢਿੱਲੋਂ ਬੀਪੀਈਓ ਬਲਾਕ ਤਲਵਾੜਾ, ਰਾਜੇਸ਼ ਕੁਮਾਰ , ਸਤੀਸ਼ ਕੁਮਾਰ, ਵੰਦਨਾ ਹੀਰ, ਸੁਨੀਤਾ ਰਾਣੀ, ਨਿਤਿਨ ਸੁਮਨ, ਰਮਨਦੀਪ ਸਿੰਘ ਵੀ ਇਸ ਗਰੁੱਪ ਦਾ ਹਿੱਸਾ ਸਨ, ਜਿਹਨਾਂ ਨੇ ਵਾਪਸ ਪਰਤ ਕੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ ਰਾਜ ਕੁਮਾਰ ਅਤੇ ਨਵੇਂ ਚੁਣੇ ਗਏ ਵਿਧਾਇਕ ਚੱਬੇਵਾਲ ਡਾ: ਇਸ਼ਾਂਕ ਕੁਮਾਰ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਡਾ ਇਸ਼ਾਂਕ ਨੂੰ ਫਿਨਲੈਂਡ ਦੇ ਸਿੱਖਿਅਕ ਪ੍ਰਣਾਲੀ 'ਤੇ ਪ੍ਰੇਜ਼ੇਂਟੇਸ਼ਨ ਦਿੱਤੀ ਅਤੇ ਇਸ  ਬਾਰੇ ਜੋ ਕੁਝ ਸਿੱਖਿਆ ਉਸਦੀ  ਜਾਣਕਾਰੀ ਸਾਂਝੀ ਕੀਤੀ। ਡਾ: ਇਸ਼ਾਂਕ ਨੇ ਇਹਨਾਂ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਜ਼ਨ ਦੇ ਅਨੁਸਾਰ ਸਾਡੇ ਸਰਕਾਰੀ ਸਕੂਲਾਂ ਨੂੰ ਮਿਆਰੀ ਸਿੱਖਿਆ ਦੇ ਜੀਵੰਤ ਕੇਂਦਰਾਂ ਵਿੱਚ ਬਦਲ ਕੇ ਇਸ ਨੂੰ ਅਮਲੀ ਰੂਪ ਵਿੱਚ ਲਾਗੂ ਕਰਨਾ ਚਾਹੀਦਾ ਹੈ। ਡਾ ਰਾਜ ਨੇ ਅਧਿਆਪਕਾਂ ਦੇ ਅਨੁਭਵ ਸੁਣਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਇੱਕ ਸ਼ਾਨਦਾਰ ਉਪਰਾਲਾ ਹੈ ਅਤੇ ਇਹ ਯਕੀਨੀ ਤੌਰ 'ਤੇ ਸਾਡੇ ਸਿੱਖਿਅਕਾਂ ਨੂੰ ਵਿਸ਼ਵ ਪੱਧਰੀ ਮੁਹਾਰਤ ਨਾਲ ਲੈਸ ਕਰਕੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਮਹੱਤਵਪੂਰਨ ਯੋਗਦਾਨ ਪਾਏਗਾ।
ਸਿੱਖਿਅਕਾਂ ਦੀ ਟੀਮ ਨੇ ਸਾਂਝਾ ਕੀਤਾ ਕਿ ਉਹ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਬੁਨਿਆਦੀ ਤਬਦੀਲੀਆਂ ਲਿਆਉਣ ਲਈ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਲਈ ਆਪਣੇ ਆਪ ਨੂੰ ਹੋਰ ਵਧੇਰੇ ਕਾਬਲ ਮਹਿਸੂਸ ਕਰਦੇ ਹਨ। "ਇਹ ਇੱਕ ਅਨੰਦਦਾਇਕ ਸਿੱਖਣ ਦਾ ਤਜਰਬਾ ਸੀ ਜਿਸ ਨੇ ਸਾਨੂੰ ਆਪਣੀ  ਅਧਿਆਪਨ ਪ੍ਰਣਾਲੀ  'ਤੇ ਮੁੜ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ", ਅਧਿਆਪਕ ਵੰਦਨਾ ਹੀਨ ਨੇ  ਕਿਹਾ।
ਦੋਵੇਂ ਆਗੂਆਂ ਨੇ ਇਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਥੀ ਅਧਿਆਪਕਾਂ ਨਾਲ ਆਪਣੀ ਸਿੱਖਿਆ ਸਾਂਝੀ ਕਰਨ ਅਤੇ ਸੁਧਾਰ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਬਣਾਉਣ। ਉਨ੍ਹਾਂ ਭਰੋਸਾ ਦਿਵਾਇਆ ਕਿ ਇਨ੍ਹਾਂ ਅਧਿਆਪਕਾਂ ਦੇ ਵਿਚਾਰਾਂ ਅਤੇ ਸੁਝਾਵਾਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਵਿੱਚ ਲਾਗੂ ਕਰਨ ਲਈ ਉਨ੍ਹਾਂ ਵੱਲੋਂ ਜੋ ਵੀ ਸਹਿਯੋਗ ਚਾਹੀਦਾ ਹੈ, ਉਹ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਡਾ: ਪੰਕਜ ਸ਼ਿਵ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ, ਜ਼ਿਲ੍ਹਾ ਰਿਸੋਰਸ ਪਰਸਨ ਰਜਨੀਸ਼ ਕੁਮਾਰ ਗੁਲਿਆਨੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |