ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਦਾ ਆਯੋਜਨ

ਹੁਸ਼ਿਆਰਪੁਰ: ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੇ ਯੂਨੀਵਰਸਿਟੀ ਸਕੂਲ ਆਫ਼ ਸ੍ਰੀ ਗੁਰੂ ਗੋਬਿੰਦ ਸਿੰਘ ਅਧਿਐਨ ਅਤੇ ਖੋਜ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਐਗਜ਼ੀਕਿਊਟਿਵ ਡੀਨ ਡਾ. ਜੋਗਿੰਦਰ ਸਿੰਘ ਅਰੋੜਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਾਇਕਤਵ ਯੋਗਤਾ ਸਬੰਧੀ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਗੁਰੂ ਜੀ ਨੇ ਬਾਲ ਉਮਰ ਤੋਂ ਹੀ ਯੋਗ ਧਾਰਮਿਕ ਆਗੂ ਵਜੋਂ ਪਰਿਪੱਕਤਾ ਦਾ ਸਬੂਤ ਦਿੰਦਿਆਂ, ਆਪਣੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਤਿਲਕ ਤੇ ਜੰਝੂ ਦੀ ਰਾਖੀ ਲਈ ਸ਼ਹਾਦਤ ਦੇਣ ਲਈ ਦਿੱਲੀ ਭੇਜਿਆ।

ਆਪ ਜੀ ਦੇ ਸੰਪੂਰਨ ਜੀਵਨ ਇਤਿਹਾਸ ਵਿੱਚੋਂ ਅਜਿਹੇ ਕਾਰਜ ਦ੍ਰਿਸ਼ਟਮਾਨ ਹੁੰਦੇ ਹਨ, ਜੋ ਸੰਸਾਰ-ਧਰਮਾਂ ਦੇ ਹੋਰ ਕਿਸੇ ਪੈਗੰਬਰ ਦੇ ਜੀਵਨ ਵਿੱਚ ਵੇਖਣ ਨੂੰ ਨਹੀਂ ਮਿਲਦੇ। ਇਸ ਸਮੇਂ  ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਅਮਨ ਸਿੰਘ ਵੱਲੋਂ ਭਾਰਤੀ ਅਤੇ ਸਾਮੀ ਧਰਮਾਂ ਸਬੰਧੀ ਤੁਲਨਾਤਮਿਕ ਜਾਣਕਾਰੀ ਦੇਣ ਉਪਰੰਤ, ਸਿੱਖ ਧਰਮ ਵਿੱਚ ਗੁਰਿਆਈ ਪਰੰਪਰਾ ਦੀ ਵਿਲੱਖਣਤਾ ਸਬੰਧੀ ਵਿਚਾਰ ਪੇਸ਼ ਕੀਤੇ ਗਏ। .ਵਿਭਾਗ ਦੇ ਮੁਖੀ ਡਾ. ਮਨਪ੍ਰੀਤ ਸਿੰਘ ਵੱਲੋਂ ਸਿੱਖ ਇਤਿਹਾਸਕ ਸਰੋਤਾਂ ਰਾਹੀਂ ਗੁਰੂ ਗੋਬਿੰਦ ਸਿਂਘ ਜੀ ਦੇ ਗੁਰਤਾਗੱਦੀ ਇਤਿਹਾਸ ਅਤੇ ਗੁਰੂ ਜੀ ਦੀ ਬਾਣੀ ਉਪਰ ਵਿਚਾਰ ਪ੍ਰਗਟਾਏ ਗਏ।
 ਇਸ ਮੌਕੇ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਜਗਦੀਪ ਕੌਰ, ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਆਸ਼ੂਤੋਸ਼ ਸ਼ਰਮਾ, ਪੌਲੀਟੈਕਨਿਕ ਵਿਭਾਗ ਦੇ ਮੁਖੀ ਪ੍ਰੋ. ਮਨਦੀਪ ਸਿੰਘ ਅਟਵਾਲ ਅਤੇ ਇਨ੍ਹਾਂ ਵਿਭਾਗਾਂ ਦੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਖੋਜ ਤੇ ਅਧਿਐਨ ਵਿਭਾਗ ਦੇ ਪੀਐੱਚ.ਡੀ.ਦੇ ਸਾਰੇ ਖੋਜਾਰਥੀ ਵੀ ਹਾਜ਼ਿਰ ਸਨ। 
ਅੰਤ ਵਿੱਚ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਸੋਨਦੀਪ ਮੋਂਗਾ ਨੇ ਮਾਨਯੋਗ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਅਤੇ ਪ੍ਰੋ-ਵਾਈਸ ਚਾਂਸਲਰ ਡਾ. ਪਰਵਿੰਦਰ ਕੌਰ ਅਤੇ ਸਮੂਹ ਹਾਜ਼ਰ ਸਰੋਤਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।