ਨਵਾਂਸ਼ਹਿਰ ਵਿਖੇ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਕੈਂਸਰ ਜਾਗਰੂਕਤਾ ਕੈਂਪ ਆਯੋਜਿਤ।
ਨਵਾਂਸ਼ਹਿਰ: ਸ਼ਹੀਦ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਅੱਜ ਉਹਨਾਂ ਦੀ ਯਾਦ ਵਿੱਚ ਤੀਸਰੀ ਬਰਸੀ ਮੌਕੇ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੇ ਖੇਡ ਮੈਦਾਨ ਵਿਖੇ ਵਲਰਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿੱਚ ਔਰਤਾਂ ਤੇ ਮਰਦਾਂ ਦੀ ਸਰੀਰਕ ਜਾਂਚ, ਔਰਤਾਂ ਦੀ ਛਾਤੀ ਦੇ ਕੈਂਸਰ ਲਈ ਮੋਮੋਗ੍ਰਾਫੀ ਟੈਸਟ, ਬੱਚੇਦਾਨੀ ਦੇ ਕੈਂਸਰ ਦੀ ਜਾਂਚ, ਮਰਦਾਂ ਦੇ ਗਦੂਦਾਂ ਦੇ ਕੈਂਸਰ ਦਾ ਪੀਐਸਏ ਟੈਸਟ, ਔਰਤਾਂ ਤੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ, ਔਰਤਾਂ ਅਤੇ ਮਰਦਾਂ ਦੇ ਬਲੱਡ ਕੈਂਸਰ ਦੀ ਜਾਂਚ, ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਸਲਾਹ, ਹੱਡੀਆਂ ਦੇ ਟੈਸਟ, ਔਰਤਾਂ ਤੇ ਮਰਦਾਂ ਦੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਟੈਸਟ ਅਤੇ ਆਮ ਬਿਮਾਰੀ ਦੇ ਟੈਸਟ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।

ਅੱਜ ਦੇ ਕੈਂਪ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਅਤੇ ਆਮ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਮੇਜਰ ਮਨਦੀਪ ਸਿੰਘ ਦੀ ਯਾਦ ਵਿੱਚ ਪਹਿਲਾਂ ਦੋ ਸਾਲ ਲਗਾਤਾਰ ਅੱਖਾਂ ਦਾ ਮੁਫ਼ਤ ਫਰੀ ਚੈੱਕ ਅਪ ਕੈਂਪ ਲਗਾਇਆ ਜਾਂਦਾ ਰਿਹਾ ਹੈ। ਇਸ ਵਾਰ ਸੁਸਾਇਟੀ ਵਲੋਂ ਸਮਾਜ ਵਿੱਚ ਕੈਂਸਰ ਦੀ ਵਧ ਰਹੀ ਅਲਾਮਤ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਲਈ ਸੁਸਾਇਟੀ ਵੱਲੋਂ ਮੁਫਤ ਕੈਂਸਰ ਜਾਂਚ ਕਰਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਕੈਂਪ ਦਾ ਉਦਘਾਟਨ ਨਰੋਆ ਪੰਜਾਬ ਦੇ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ ਵੱਲੋਂ ਕੀਤਾ ਗਿਆ ਅਤੇ ਉਨਾਂ ਵੱਲੋਂ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।
ਉਨ੍ਹਾ ਇਸ ਮੌਕੇ ਬੋਲਦਿਆਂ ਕਿਹਾ ਸੁਸਾਇਟੀ ਦਾ ਬਹੁਤ ਵਧੀਆ ਅਤੇ ਪ੍ਰਸ਼ੰਸ਼ਾ ਯੋਗ ਕਦਮ ਹੈ ਕਿਉਕਿ ਸਰਕਾਰ ਵਲੋਂ ਹਰੇਕ ਨਾਗਰਿਕ ਦੀ ਅਜਿਹੀ ਮਦਦ ਨਹੀਂ ਕੀਤੀ ਜਾ ਸਕਦੀ। ਅੱਜ ਸਾਡੇ ਖਾਣ ਪੀਣ ਅਤੇ ਰਹਿਣ ਸਹਿਣ ਵਿੱਚ ਵੱਡੀਆਂ ਤਬਦੀਲੀਆਂ ਆਉਣ ਕਰਕੇ ਇਹ ਨਾ ਮੁਰਾਦ ਬਿਮਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਸ ਬਿਮਾਰੀ ਦਾ ਜੇਕਰ ਸ਼ੁਰੂਆਤੀ ਪੱਧਰ ਉੱਤੇ ਜਾਂਚ ਕਰਕੇ ਇਲਾਜ਼ ਸ਼ੁਰੂ ਕਰ ਦਿੱਤਾ ਜਾਵੇ ਤਾਂ ਇਸ ਬਿਮਾਰੀ ਤੋਂ ਨਿਜਾਕਤ ਪਾਈ ਜਾ ਸਕਦੀ ਹੈ। ਇਸ ਲਈ ਬਿਮਾਰੀ ਤੋਂ ਡਰਣ ਦੀ ਲੋੜ ਨਹੀਂ, ਸਗੋਂ ਸਮੇਂ ਸਿਰ ਇਲਾਜ ਦੀ ਲੋੜ ਹੈ।
ਇਸ ਮੌਕੇ ਹਰਬੰਸ ਕੌਰ ਸ਼ਹੀਦ ਦੇ ਮਾਤਾ ਜੀ, ਤਰਸੇਮ ਲਾਲ ਸਕੱਤਰ, ਜਸਪਾਲ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਜੀਵਨ ਲਾਲ, ਸਤਿੰਦਰਜੀਤ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ, ਪਰਵਿੰਦਰ ਭੰਗਲ ਸਟੇਟ ਅਵਾਰਡੀ, ਗੁਰਦਿਆਲ ਮਾਨ, ਡਾਕਟਰ ਪ੍ਰਭ ਸਿਮਰਨ ਕੌਰ, ਗਗਨਦੀਪ ਸਿੰਘ, ਅਮਰਜੀਤ ਸਿੰਘ, ਐਡਵੋਕੇਟ ਹਰਮੇਸ਼ ਸੁਮਨ, ਗਗਨਦੀਪ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਮਾਜ ਸੇਵੀ ਸੰਸਥਾ ਪਠਲਾਵਾ,ਹਰਿ ਪ੍ਰਭ ਮਹਿਲ ਸਿੰਘ ਬਰਨਾਲਾ ਕਲਾਂ, ਗੁਰਿੰਦਰ ਸਿੰਘ ਤੂਰ, ਜਸਪਾਲ ਸਿੰਘ ਗਿੱਦਾ ਦਲਜੀਤ ਸਿੰਘ, ਨਾਜਰ ਰਾਮ ਮਾਨ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ, ਸੜੋਆ, ਕਿਸ਼ਨ ਪਲੀ ਝਿੱਕੀ, ਸੋਹਣ ਸਿੰਘ ਸੈਂਪਲਾ, ਅਮਰਜੀਤ ਸਿੰਘ ਖਾਲਸਾ ਗੁਰੂ ਰਾਮਦਾਸ ਸੇਵਾ ਸੋਸਾਇਟੀ, ਸੁਖਵਿੰਦਰ ਸਿੰਘ ਥਾਂਦੀ, ਮੈਡਮ ਮਨਜੀਤ ਕੌਰ, ਬਲਜੀਤ ਕੌਰ ਮੈਨੇਜਰ ਸਟੇਟ ਬੈਂਕ ਆਫ ਇੰਡੀਆ, ਹਰਵਿੰਦਰ ਕੌਰ, ਰਾਜ ਰਾਣੀ, ਸੁਧਾ ਮੱਲ ਤੋਂ ਇਲਾਵਾ ਇਲਾਕੇ ਦੀ ਸੰਗਤ ਅਤੇ ਸਮਾਜ ਸੇਵੀ ਹਾਜ਼ਰ ਸਨ।