
ਖਰੜ ਪੁਲੀਸ ਵੱਲੋਂ ਮੋਬਾਈਲ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
ਐਸ ਏ ਐਸ ਨਗਰ, 7 ਦਸੰਬਰ - ਖਰੜ ਪੁਲੀਸ ਵੱਲੋਂ ਮੋਬਾਈਲ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ लिया ਹੈ ਅਤੇ 51 ਖੋਹ ਕੀਤੇ ਮੋਬਾਈਲ ਫੋਨ ਅਤੇ ਤਿੰਨ ਚੋਰੀ ਦੇ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਐਸ ਏ ਐਸ ਨਗਰ, 7 ਦਸੰਬਰ - ਖਰੜ ਪੁਲੀਸ ਵੱਲੋਂ ਮੋਬਾਈਲ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ लिया ਹੈ ਅਤੇ 51 ਖੋਹ ਕੀਤੇ ਮੋਬਾਈਲ ਫੋਨ ਅਤੇ ਤਿੰਨ ਚੋਰੀ ਦੇ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਥਾਣਾ ਸਿਟੀ ਖਰੜ ਦੇ ਮੁੱਖ ਅਫਸਰ ਇੰਸਪੈਕਟਰ ਪੈਰੀਵਿਕੰਲ ਗਰੇਵਾਲ ਨੇ ਦੱਸਿਆ ਕਿ ਇਹ ਵਿਅਕਤੀ ਪੁਲੀਸ ਵੱਲੋਂ ਐਸ ਐਸ ਪੀ ਮੁਹਾਲੀ ਸ੍ਰੀ ਦੀਪਕ ਪਾਰਿਕ ਦੇ ਹੁਕਮਾਂ ਅਨੁਸਾਰ ਐਪ ਪੀ ਦਿਹਾਤੀ ਸ੍ਰ ਮਨਪ੍ਰੀਤ ਸਿੰਘ ਅਤੇ ਡੀ ਐਸ ਪੀ ਖਰੜ ਸ੍ਰ ਕਰਨ ਸਿੰਘ ਸੰਧੂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤੇ ਗਏ।
ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਥਾਣਾ ਸਿਟੀ ਖਰੜ ਵਿੱਚ ਪਿਛਲੇ ਦਿਨੀਂ ਦਰਜ ਹੋਏ ਮਾਮਲੇ ਦੀ ਤਫਤੀਸ਼ ਦੌਰਾਨ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਗੌਰਵ ਕੁਮਾਰ, ਭੁਪਿੰਦਰ ਸਿੰਘ ਅਤੇ ਨਿਤੀਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜੇ ਤੋਂ 51 ਮੋਬਾਈਲ ਫੋਨ ਅਤੇ 3 ਚੋਰੀ ਦੀਆਂ ਮੋਟਰਸਾਈਕਲਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ ਅਤੇ ਹੋਰ ਵੀ ਬਰਾਮਦਗੀ ਹੋ ਸਕਦੀ ਹੈ।
