*10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮੌਕੇ ਕੀਤੀ ਜਾਵੇਗੀ ਵਿਚਾਰ ਗੋਸ਼ਠੀ*

ਗੜਸ਼ੰਕਰ, 5 ਦਸੰਬਰ - ਅੱਜ ਇੱਥੇ ਗਾਂਧੀ ਪਾਰਕ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਡੀਟੀਐਫ ਦੇ ਸੂਬਾ ਸੰਯੁਕਤ ਮੁਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ 10 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਸੰਬੰਧੀ ਚਰਚਾ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਤਰਕਸ਼ੀਲ ਸੋਸਾਇਟੀ ਦੇ ਦੁਆਬਾ ਜੋਨ ਦੇ ਆਗੂ ਡਾਕਟਰ ਜੋਗਿੰਦਰ ਕੁੱਲੇਵਾਲ ਅਤੇ  ਪੈਨਸ਼ਨਰ ਆਗੂ ਹੰਸ ਰਾਜ ਗੜਸ਼ੰਕਰ ਨੇ ਦੱਸਿਆ ਕਿ ਦੁਨੀਆਂ ਪੱਧਰ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਫਾਸ਼ੀਵਾਦ ਦੇ ਖਿਲਾਫ ਇਹ ਦਿਵਸ ਮਨਾਇਆ ਜਾ ਰਿਹਾ ਹੈ| ਇਸ ਸਮੇਂ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਮਿਤੀ 10 ਦਸੰਬਰ ਨੂੰ ਗੜਸ਼ੰਕਰ ਵਿਖੇ ਤੇ ਸੰਬੰਧੀ ਵਿਚਾਰ ਗੋਸ਼ਟੀ ਕਰਨ ਉਪਰੰਤ ਸ਼ਹਿਰ ਵਿੱਚ ਮੁਜ਼ਾਰਾ ਕਰਨ ਦਾ ਫੈਸਲਾ ਕੀਤਾ ਗਿਆ। 
ਇਸ ਸਮੇਂ ਡੀਟੀਐਫ ਦੇ ਆਗੂ ਸੁਖਦੇਵ ਡਾਨਸੀਵਾਲ, ਬਲਕਾਰਸਿੰਘ ਮਘਾਣੀਆ, ਮਨਪ੍ਰੀਤ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ ਡੈਮੋਕ੍ਰੈਟਿਕ ਪੈਨਸ਼ਨਰ ਫਰੰਟ ਵਲੋ ਅਮਰਜੀਤ ਬੰਗੜ, ਸਤਪਾਲ ਕਲੇਰ, ਸਤਨਾਮ ਸਿੰਘ ਬੰਗੜ, ਤਰਕਸ਼ੀਲ ਸੋਸਾਇਟੀ ਵੱਲੋਂ ਗੁਰਨਾਮ ਸਿੰਘ, ਰਾਜਕੁਮਾਰ, ਜੀਵਨ ਜਾਗ੍ਰਿਤੀ ਮੰਚ ਵੱਲੋਂ ਪ੍ਰਿੰਸੀਪਲ ਡਾਕਟਰ ਬਿੱਕਰਸਿੰਘ, ਦੋਆਬਾ ਸਾਹਿਤ ਸਭਾ ਵੱਲੋਂ ਪਵਨ ਭੰਮੀਆਂ ਅਤੇ ਸੰਤੋਖਵੀਰ ਸਿੰਘ ਹਾਜ਼ਰ ਸਨ।