ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਰਪੰਚ ਸੰਦੀਪ ਵਰਗੇ ਅਗਾਂਹਵਧੂ ਨੌਜਵਾਨ ਸਮਾਜ ਤੋਂ ਬੇਵਕਤੇ ਵਿੱਛੜ ਗਏ -ਠੇਕੇਦਾਰ ਭਗਵਾਨ, ਚੌਹਾਨ, ਕਰੀਮਪੁਰੀ
ਹੁਸ਼ਿਆਰਪੁਰ :ਪੰਜਾਬ ਵਿੱਚ ਅਮਨ ਕਾਨੂੰਨ ਦੀ ਘਟੀਆ ਵਿਵਸਥਾ ਦਾ ਸ਼ਿਕਾਰ ਹੋਏ ਬਹੁਜਨ ਯੋਧੇ ਸਰਪੰਚ ਸੰਦੀਪ ਚੀਨਾ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਪਿੰਡ ਡਡਿਆਣਾ ਕਲਾਂ ਵਿਖੇ ਸਰਧਾਂਜ਼ਲੀ ਸਮਾਗਮ ਹੋਇਆ, ਜਿਸ ਵਿੱਚ ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਭਗਵਾਨ ਸਿੰਘ ਚੌਹਾਨ ਸੀਨੀਅਰ ਆਗੂ ਬਸਪਾ, ਉੱਘੇ ਸਮਾਜਸੇਵੀ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਪਹੁੰਚ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ।

ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ, ਭਗਵਾਨ ਸਿੰਘ ਚੌਹਾਨ, ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਰਪੰਚ ਸੰਦੀਪ ਚੀਨਾ ਵਰਗੇ ਅਗਾਂਹਵਧੂ, ਮਿਸ਼ਨਰੀ ਅਤੇ ਸਾਹਿਬ ਕਾਂਸ਼ੀ ਰਾਮ ਦੀ ਆਰਥਿਕ, ਸਮਾਜਿਕ ਤੇ ਰਾਜਨੀਤਕ ਪਰਿਵਤਨ ਦੀ ਲਹਿਰ ਦੇ ਯੋਧੇ ਬੇਵਕਤੇ ਹੀ ਬਹੁਜਨ ਸਮਾਜ ਨੂੰ ਵਿਛੋੜਾ ਦੇ ਗਏ, ਜਿਸ ਨਾਲ ਪਰਿਵਾਰਾਂ ਨੂੰ ਤਾਂ ਵੱਡਾ ਘਾਟਾ ਪਿਆ ਹੈ ਪਰ ਬਹੁਜਨ ਅੰਦੋਲਨ ਨੂੰ ਵੀ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਨਾਂ ਆਗੂਆਂ ਨੇ ਕਿਹਾ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਜਿਥੇ ਪੰਜਾਬ ਅੰਦਰ ਨਸ਼ਿਆਂ ਦੇ ਸੌਦਾਗਰਾਂ ਦਾ ਸਾਮਰਾਜ ਕਾਇਮ ਹੋਇਆ ਓਥੇ ਗੈਂਗਸਰਵਾਦ ਵੀ ਪੂਰੀ ਤਰਾਂ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਿੱਚ ਸਫਲ ਹੋਇਆ ਹੈ। ਓਨਾਂ ਇਸ ਮੌਕੇ ਵੱਡੀ ਪੱਧਰ ਤੇ ਹਾਜਰ ਨੋਜਬਾਨਾਂ ਨੂੰ ਅਪੀਲ ਕੀਤੀ ਕਿ ਅਸ਼ੀ ਸਾਰੇ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੀ ਗੱਲ ਕਰਦੇ ਹਾਂ, ਬਾਬਾ ਸਾਹਿਬ ਅੰਬੇਡਕਰ ਦੇ ਸਮਾਨਤਾ, ਭਾਈਚਾਰੇ ਅਤੇ ਸ਼ਾਸ਼ਕ ਬਣਨ ਵਾਲੇ ਸਮਾਜ ਦੀ ਗੱਲ ਕਰਦੇ ਹਾਂ, ਸਾਹਿਬ ਕਾਂਸ਼ੀ ਰਾਮ ਦੇ ਆਰਥਿਕ , ਸਮਾਜਿਕ ਤੇ ਰਾਜਨੀਤਕ ਪਰਿਵਤਨ ਦੇ ਅੰਦੋਲਨ ਦੀ ਗੱਲ ਕਰਦੇ ਹਾਂ, ਆਓ ਸਾਰੇ ਬਹੁਜਨ ਸਮਾਜ ਪਾਰਟੀ ਦੇ ਪਲੇਟਫਾਰਮ ਤੇ ਇਕੱਠੇ ਹੋ ਕੇ ਰਹਿਬਰਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਵਿਚ ਸ਼ਾਮਲ ਹੋਈਏ। ਇਨਾਂ ਆਗੂਆਂ ਨੇ ਪਰਿਵਾਰ ਨੂੰ ਹਰ ਦੁੱਖ ਸੁੱਖ ਸਮੇਂ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ। ਸਟੇਜ ਸਕੱਤਰ ਦੀ ਸੇਵਾ ਮੋਹਣ ਲਾਲ ਭਟੋਆ ਨੇ ਨਿਭਾਈ।
ਇਸ ਮੌਕੇ ਪਰਿਵਾਰਕ ਮੈਂਬਰ ਬੀਬੀ ਰੇਖਾ ਸਰਪੰਚ ਡਡਿਆਣਾ ਧਰਮ ਸਪੁਤਨੀ ਸਵ.ਸੰਦੀਪ ਚੀਨਾ ਅਤੇ ਸਪੁੱਤਰ ਯੂਵੀ ਚੀਨਾ, ਯੁਵਰਾਜ ਚੀਨਾ, ਨਗਰ ਪੰਚਾਇਤ ਤੋਂ ਇਲਾਵਾ ਬਸਪਾ ਆਗੂ ਦਲਜੀਤ ਰਾਏ ਜਿਲਾ ਪ੍ਰਧਾਨ,ਐਡਵੋਕੇਟ ਪਲਵਿੰਦਰ ਮਾਨਾ ,ਇੰਜ.ਮਹਿੰਦਰ ਸਿੰਘ ਸੰਧਰਾਂ,ਚੌਧਰੀ ਬਲਵੀਰ ਚੰਦ, ਸੁਖਦੇਵ ਬਿਟਾ , ਡਾ. ਅਜੇ ਮੱਲ,ਦਿਨੇਸ਼ ਪੱਪੂ, ਸਰਪੰਚ ਸਤਵਿੰਦਰ ਕਾਲਾ ਖਢਿਆਲਾ ਸੈਣੀਆਂ, ਗੁਰਮੁੱਖ ਸਿੰਘ ਸਰਪੰਚ ਪੰਡੋਰੀ ਖੰਜੂਰ , ਇੰਦਰਜੀਤ ਬੱਧਣ ਵੀ ਹਾਜਰ ਸਨ।