ਸਤਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਹੁਸ਼ਿਆਰਪੁਰ: ਦਿਵ੍ਯ ਜ੍ਯੋਤੀ ਜਾਗ੍ਰਿਤਿ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ, ਹੁਸ਼ਿਆਰਪੁਰ ਵਿੱਚ ਸਾਪਤਾਹਿਕ ਸਤਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਅਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਅੰਜਲੀ ਭਾਰਤੀ ਜੀ ਨੇ ਪ੍ਰਵਚਨ ਦਵਾਰਾ ਸੈਂਕੜੇ ਭਗਤਾਂ ਨੂੰ ਸਤਸੰਗ ਦੀ ਸਿਖਿਆ ਪ੍ਰਦਾਨ ਕੀਤੀ।

ਸਾਧਵੀ ਜੀ ਨੇ ਦੱਸਿਆ ਕਿ ਆਦਿ ਸ਼ੰਕਰਾਚਾਰਯ ਜੀ ਕਹਿੰਦੇ ਹਨ ਕਿ ਪਰਮਾਤਮਾ ਮਨੁੱਖ ਤੇ ਸਭ ਤੋਂ ਪਹਿਲੀ ਕਿਰਪਾ ਇਹ ਕਰਦਾ ਹੈ ਕਿ ਉਸਨੂੰ ਮਨੁੱਖਾ ਜਨਮ ਦੀ ਪ੍ਰਾਪਤੀ ਹੁੰਦੀ ਹੈ। ਦੂਜੀ ਕਿਰਪਾ ਇਹ ਹੁੰਦੀ ਹੈ ਕਿ ਉਹ ਗਿਆਨ ਦੀ ਪ੍ਰਾਪਤੀ ਲਈ ਯਤਨ ਕਰਨ ਲੱਗ ਪੈਂਦਾ ਹੈ, ਅਰਥਾਤ ਉਸਦੇ ਮਨ ਵਿੱਚ ਇਹ ਪ੍ਰਸ਼ਨ ਉਪਜਣ ਲੱਗਦੇ ਹਨ ਕਿ ਉਹ ਇਸ ਸੰਸਾਰ ਵਿੱਚ ਕੀ ਕਰਨ ਲਈ ਆਇਆ ਹੈ। ਤੀਜੀ ਕਿਰਪਾ ਇਹ ਹੁੰਦੀ ਹੈ ਕਿ ਉਸਨੂੰ ਕਿਸੇ ਮਹਾਨ ਸੰਤ ਮਹਾਤਮਾ ਦਾ ਸੰਗ ਮਿਲ ਜਾਵੇ ਜੋ ਉਸਨੂੰ ਆਤਮ-ਦਰਸ਼ਨ ਕਰਵਾ ਦੇ।
ਸਾਧਵੀ ਜੀ ਨੇ ਕਿਹਾ ਕਿ ਭੌਤਿਕਵਾਦੀ ਸੋਚ ਦੇ ਅਨੁਸਾਰ ਭੌਤਿਕ ਪਦਾਰਥਾਂ ਦਾ ਇਕੱਠਾ ਕਰਨਾ ਹੀ ਜੀਵਨ ਹੈ। ਇਸ ਵਿਚਾਰਧਾਰਾ ’ਤੇ ਲੰਮੇ ਭਾਸ਼ਣ ਦਿੱਤੇ ਜਾਂਦੇ ਹਨ ਅਤੇ ਕਾਫੀ ਕੁਝ ਲਿਖਿਆ ਵੀ ਗਿਆ ਹੈ, ਪਰ ਇਨ੍ਹਾਂ ਭੌਤਿਕ ਪਦਾਰਥਾਂ ਦੀ ਲੋੜ ਸਿਰਫ਼ ਵੱਧਦੀ ਜਾਂਦੀ ਹੈ, ਅਤੇ ਆਖਰੀ ਸਮੇਂ ਤੱਕ ਵੱਧਦੀ ਹੀ ਰਹੇਗੀ।
ਅਖੀਰ ਵਿੱਚ ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਬ੍ਰਹਮ ਹੀ ਸਚ ਹੈ, ਜਗਤ ਮਿਥਿਆ ਹੈ। ਜੀਵ ਅਤੇ ਬ੍ਰਹਮ ਵੱਖ ਨਹੀਂ ਹਨ। ਜੀਵ ਸਿਰਫ ਅਗਿਆਨ ਦੇ ਕਾਰਨ ਹੀ ਬ੍ਰਹਮ ਨੂੰ ਨਹੀਂ ਜਾਣਦਾ, ਜਦ ਕਿ ਬ੍ਰਹਮ ਉਸਦੇ ਅੰਦਰ ਹੀ ਵਿਆਪਕ ਹੈ। ਇਸ ਲਈ ਸਾਨੂੰ ਵੀ ਅਜਿਹੇ ਮਹਾਤਮਾ ਦੀ ਖੋਜ ਕਰਨੀ ਚਾਹੀਦੀ ਹੈ ਜੋ ਸਾਨੂੰ ਬ੍ਰਹਮਗਿਆਨ ਦੇ ਕੇ ਪਰਮਾਤਮਾ ਦਾ ਅਨੁਭਵ ਕਰਵਾ ਦੇ।