
ਨਸ਼ਾ ਕੋੜ੍ਹ ਹੈ, ਅੱਜ ਹੀ ਛੱਡੋ– ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ)
ਨਵਾਂਸ਼ਹਿਰ: ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਮੱਲਾਂ ਸੋਢੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ “ ਨਸ਼ਾ ਮੁਕਤ ਭਾਰਤ ਅਭਿਆਨ “ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ । ਜਿਸ ਦੀ ਪ੍ਰਧਾਨਗੀ ਸ਼੍ਰੀ ਗੁਰਮਿੰਦਰ ਸਿੰਘ (ਸਰਪੰਚ) ਨੇ ਕੀਤੀ।
ਨਵਾਂਸ਼ਹਿਰ: ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਮੱਲਾਂ ਸੋਢੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ “ ਨਸ਼ਾ ਮੁਕਤ ਭਾਰਤ ਅਭਿਆਨ “ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ । ਜਿਸ ਦੀ ਪ੍ਰਧਾਨਗੀ ਸ਼੍ਰੀ ਗੁਰਮਿੰਦਰ ਸਿੰਘ (ਸਰਪੰਚ) ਨੇ ਕੀਤੀ।
ਇਸ ਮੌਕੇ ਤੇ ਸ: ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾ ਰੈੱਡ ਕਰਾਸ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਤੋ ਬਾਅਦ ਉਨਾ ਨੇ ਕਿਹਾ ਕਿ ਨਸ਼ਾਖੋਰੀ ਹੁਣ ਵਿਸ਼ਵ ਭਰ ਵਿੱਚ ਇੱਕ ਵੱਡੀ ਸਮੱਸਿਆ ਹੈ। ਜਿੱਥੇ ਪੂਰੇ ਵਿਸ਼ਵ ਵਿੱਚ ਨੌਜਵਾਨ ਨਸ਼ਿਆ ਵੱਲ ਜਾ ਰਹੇ ਹਨ, ਅਜੋਕੇ ਸਮੇਂ ਵਿੱਚ ਕੁੜੀਆਂ ਵੀ ਨਸ਼ਿਆ ਦੀ ਦਲਦਲ ਵਿੱਚ ਜਾ ਰਹੀਆਂ ਹਨ।
ਉਨਾ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਡੀ ਜਿੰਦਗੀ ਵਿੱਚ ਕੋਈ ਵੀ ਕਿਸੇ ਤਰਾਂ ਦੀ ਸਮੱਸਿਆ ਆਉਦੀ ਹੈ ਤਾਂ ਆਪਣੇ ਅਧਿਆਪਕ ਜਾ ਮਾਤਾ ਪਿਤਾ ਨਾਲ ਸਾਝੀਂ ਕਰਨੀ ਚਾਹੀਦੀ ਹੈ। ਉਨਾ ਨੇ ਕਿਹਾ ਕਿ ਆਪਣੇ ਦੇਸ਼ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਰਕਾਰ ਦੁਆਰਾ ਵੱਖ ਵੱਖ ਨਸ਼ਾ ਛੁਡਾਓ ਕੇਂਦਰ, ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰ ਖੋਲੇ ਹਨ, ਤਾ ਕਿ ਨਸ਼ੇ ਦੇ ਆਦਿ ਵਿਆਕਤੀਆਂ ਦਾ ਇਲਾਜ ਕੀਤਾ ਜਾ ਸਕੇ। ਸਾਨੂੰ ਇਸ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਲੋਕਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।
ਇਸ ਲਈ ਆਪਣੇ ਆਪ ਤੋਂ ਸ਼ੁਰੂਆਤ ਕਰਕੇ ਘਰ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕਰੀਏ ਤਾਂ ਅਸੀ ਨੌਜਵਾਨ ਪੀੜੀ ਨੂੰ ਇਸ ਦਲਦਲ ਤੋਂ ਬਚਾ ਸਕਦੇ ਹਾਂ। ਇਸ ਕਰਕੇ ਚੰਗੇ ਕੰਮ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਕਰਨੀ ਪਵੇਗੀ। ਉਨਾ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀ ਸਕੂਲ ਦੀ ਪੜਾਈ ਤੋ ਬਾਅਦ ਉਚੇਰੀ ਸਿੱਖਿਆ ਲਈ ਕਾਲਜ ਵਿੱਚ ਪਹੁੰਚ ਕਰਨੀ ਹੈ, ਇਸ ਕਰਕੇ ਨਸ਼ੇ ਤੋਂ ਦੂਰ ਰਹਿ ਕੇ ਆਪਣੀ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ।
ਉਨਾ ਨੇ ਕਿਹਾ ਕਿ ਹਰ ਇੱਕ ਵਿਦਿਆਰਥੀ ਦੀ ਜੀਵਨ ਵਿੱਚ ਸਮੱਸਿਆ ਆਉਦੀ ਹੈ ਤੇ ਉਨਾ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਨੂੰ ਆਪਣੇ ਮਹਾਨ ਰਹਿਬਰਾਂ ਤੇ ਉਨਾ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਕਿਉਕਿ ਉਨਾ ਨੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੰਢਾਇਆਂ ਹੁੰਦਾ ਹੈ ।
ਸ਼੍ਰੀਮਤੀ ਕਮਲਜੀਤ ਕੌਰ (ਕਾਊਂਸਲਰ) ਨੇ ਕੇਂਦਰ ਦੀਆਂ ਸਹੂਲਤਾਂ ਅਤੇ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ ਤੇ ਕਿਹਾ ਕਿ ਸਾਨੂੰ ਆਲੇ ਦੁਆਲੇ ਤੇ ਆਪਣੇ ਬੱਚਿਆਂ ਦੀ ਦੇਖਰੇਖ ਕਰਨੀ ਚਾਹੀਦੀ ਹੈ ਤਾਂ ਸਮਾਜ ਵਿੱਚ ਪਾਈਆਂ ਜਾਣ ਵਾਲੀਆਂ ਕੁਰੀਤੀਆਂ ਤੋਂ ਬਚਿਆ ਜਾ ਸਕੇ |
ਇਸ ਮੌਕੇ ਤੇ ਸ੍ਰੀਮਤੀ ਮਨਜੀਤ ਕੁਮਾਰੀ(ਸਕੂਲ ਇੰਚਾਰਜ) ਨੇ ਰੈੱਡ ਕਰਾਸ ਟੀਮ ਦਾ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਜਸਵਿੰਦਰ ਕੌਰ(ਅਧਿਆਪਕ), ਲਖਵੀਰ ਕੌਰ, ਕਿਰਨਜੀਤ ਕੌਰ, ਇੰਦਰਜੀਤ ਕੌਰ, ਚਰਨਜੀਤ ਕੌਰ, ਕੁਲਵਿੰਦਰ ਕੌਰ, ਪਰਵੀਨ ਕੁਮਾਰੀ, ਨਿਰਮਲ ਸਿੰਘ(ਪੰਚ), ਪਰਮਜੀਤ ਸਿੰਘ ਗਰੇਵਾਲ(ਪੰਚ), ਚਰਨਜੀਤ ਕੌਰ(ਆਂਗਣਵਾੜੀ ਵਰਕਰ) ਅਤੇ ਵਿਦਿਆਰਥੀ ਹਾਜਰ ਸਨ ।
