
ਪੀਈਸੀ ਦੇ ਬੀ. ਡੇਸ. ਵਿਦਿਆਰਥੀਆਂ ਨੇ ਐਨਆਈਡੀ ਕੁਰੁਕਸ਼ੇਤਰ ਦੇ ਡਿਜ਼ਾਈਨ ਟ੍ਰੈਕ ਆਈਡੀਆਥਾਨ 2024 ‘ਚ ਮਾਰੀਆਂ ਮੱਲਾਂ
ਚੰਡੀਗੜ੍ਹ, 20 ਨਵੰਬਰ 2024: ਪੰਜਾਬ ਇੰਜੀਨਿਅਰਿੰਗ ਕਾਲਜ (ਡੀਮਡ ਟੁ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਬੈਚਲਰ ਆਫ ਡਿਜ਼ਾਈਨ (ਬੀ. ਡੇਸ.) ਦੇ ਵਿਦਿਆਰਥੀਆਂ ਨੇ ਡਿਜ਼ਾਈਨ ਟ੍ਰੈਕ ਆਈਡੀਆਥਾਨ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਮਾਣ ਵਧਾਇਆ। 13 ਨਵੰਬਰ 2024 ਨੂੰ ਨੇਸ਼ਨਲ ਇੰਸਟੀਟਿਊਟ ਆਫ ਡਿਜ਼ਾਈਨ (ਐਨਆਈਡੀ), ਕੁਰੁਕਸ਼ੇਤਰ ਵਿੱਚ ਆਯੋਜਿਤ ਇਸ ਮੁਕਾਬਲੇ ਵਿੱਚ ਪੀਈਸੀ ਦੀਆਂ ਚਾਰ ਟੀਮਾਂ ਨੇ ਭਾਗ ਲਿਆ ਅਤੇ ਸਾਰੇ ਪ੍ਰੀਮੀਅਰ ਸਥਾਨ ਹਾਸਲ ਕਰਕੇ ਆਪਣੀ ਵਿਲੱਖਣ ਰਚਨਾਤਮਕਤਾ, ਇਨੋਵੇਸ਼ਨ ਅਤੇ ਸਮਰਪਣ ਦਾ ਪ੍ਰਮਾਣ ਦਿੱਤਾ।
ਚੰਡੀਗੜ੍ਹ, 20 ਨਵੰਬਰ 2024: ਪੰਜਾਬ ਇੰਜੀਨਿਅਰਿੰਗ ਕਾਲਜ (ਡੀਮਡ ਟੁ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਬੈਚਲਰ ਆਫ ਡਿਜ਼ਾਈਨ (ਬੀ. ਡੇਸ.) ਦੇ ਵਿਦਿਆਰਥੀਆਂ ਨੇ ਡਿਜ਼ਾਈਨ ਟ੍ਰੈਕ ਆਈਡੀਆਥਾਨ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਮਾਣ ਵਧਾਇਆ। 13 ਨਵੰਬਰ 2024 ਨੂੰ ਨੇਸ਼ਨਲ ਇੰਸਟੀਟਿਊਟ ਆਫ ਡਿਜ਼ਾਈਨ (ਐਨਆਈਡੀ), ਕੁਰੁਕਸ਼ੇਤਰ ਵਿੱਚ ਆਯੋਜਿਤ ਇਸ ਮੁਕਾਬਲੇ ਵਿੱਚ ਪੀਈਸੀ ਦੀਆਂ ਚਾਰ ਟੀਮਾਂ ਨੇ ਭਾਗ ਲਿਆ ਅਤੇ ਸਾਰੇ ਪ੍ਰੀਮੀਅਰ ਸਥਾਨ ਹਾਸਲ ਕਰਕੇ ਆਪਣੀ ਵਿਲੱਖਣ ਰਚਨਾਤਮਕਤਾ, ਇਨੋਵੇਸ਼ਨ ਅਤੇ ਸਮਰਪਣ ਦਾ ਪ੍ਰਮਾਣ ਦਿੱਤਾ।
ਇਹ ਪ੍ਰਾਪਤੀ ਡਿਜ਼ਾਈਨ ਵਿਭਾਗ ਵੱਲੋਂ ਮਿਲ ਰਹੇ ਅਟੁੱਟ ਸਹਿਯੋਗ ਅਤੇ ਪ੍ਰੇਰਕ ਮਾਰਗਦਰਸ਼ਨ ਦਾ ਸਬੂਤ ਹੈ, ਜਿਸ ਨੇ ਵਿਦਿਆਰਥੀਆਂ ਨੂੰ ਰਵਾਇਤੀ ਹੱਦਾਂ ਤੋਂ ਬਾਹਰ ਸੋਚਣ ਲਈ ਪ੍ਰੇਰਿਤ ਕੀਤਾ। ਪ੍ਰੋਫੈਸਰ ਆਰ. ਐਸ. ਵਾਲੀਆ, ਮੁਖੀ, ਵਰਕਸ਼ਾਪ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ (W&SDC) ਦੇ ਮਾਰਗਦਰਸ਼ਨ ਹੇਠ, ਬੀ. ਡੇਸ. ਦੇ ਵਿਦਿਆਰਥੀਆਂ ਨੂੰ ਸਹਿਯੋਗੀ ਸਿੱਖਿਆ ਅਤੇ ਅਸਲ ਜੀਵਨ ਦੀਆਂ ਚੁਣੌਤੀਆਂ ਦਾ ਅਨੁਭਵ ਪ੍ਰਦਾਨ ਕੀਤਾ ਗਿਆ। ਇਸ ਨਾਲ ਨਾ ਸਿਰਫ ਉਨ੍ਹਾਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਸਮਰੱਥ ਬਣਾਇਆ ਗਿਆ, ਸਗੋਂ ਉਨ੍ਹਾਂ ਨੂੰ ਰਾਸ਼ਟਰੀ ਪਲੇਟਫਾਰਮਾਂ ‘ਤੇ ਕਾਮਯਾਬ ਹੋਣ ਲਈ ਜਰੂਰੀ ਕੌਸ਼ਲ ਹਾਸਲ ਕਰਨ ਵਿੱਚ ਵੀ ਸਹਾਇਤਾ ਕੀਤੀ। 2023 ਵਿੱਚ ਸ਼ੁਰੂ ਹੋਇਆ ਬੀ. ਡੇਸ. ਪ੍ਰੋਗਰਾਮ ਅੱਜ ਡਿਜ਼ਾਈਨ ਸ਼ਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਪ੍ਰੋਗਰਾਮ ਵੱਜੋਂ ਸਾਬਤ ਹੋ ਰਿਹਾ ਹੈ।
1. ਪਹਿਲਾ ਸਥਾਨ – ਟੀਮ "ਸੁਕੂਨ"
ਪ੍ਰੋਫੈਸਰ ਆਰ. ਐਸ. ਵਾਲੀਆ ਅਤੇ ਡਾ. ਸ਼ਗੁਨ ਸ਼ਰਮਾ ਦੇ ਮਾਰਗਦਰਸ਼ਨ ਹੇਠ, ਟੀਮ ਸੁਕੂਨ ਜਿਸ ਵਿੱਚ ਸੁਖਲੀਨ ਕੌਰ ਵਾਲੀਆ, ਗੰਧਾਰਬੀ ਚਕਰਵਰਤੀ, ਕਰਮਨ ਕੌਰ ਸੰਧੂ, ਹਰਕੰਵਲ ਸਿੰਘ ਇਟਨ ਨੇ "ਹੈਲਥ ਐਂਡ ਵੈੱਲਨੈੱਸ" ਥੀਮ ਦੇ ਤਹਿਤ ਇੱਕ ਹੀਟਿੰਗ ਬੈਗ ਵਿਕਸਿਤ ਕੀਤਾ। ਇਹ ਬੈਗ ਮਾਸਿਕ ਧਰਮ ਦੇ ਦਰਦ, ਯੂਟੀਆਈ ਅਤੇ ਮਾਸਪੇਸ਼ੀਆਂ ਦੀਆਂ ਪੀੜਾਵਾਂ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ। ਵਿਦਿਆਰਥੀਆਂ ਨੇ ਆਪਣੇ ਕੋਰਸ ਵਿੱਚ ਸਿੱਖੀ ਗਈ ਡਿਜ਼ਾਈਨ ਸੋਚਣ ਦੀ ਪ੍ਰਕਿਰਿਆ ਦੀ ਵਰਤੋਂ ਕੀਤੀ, ਜਿਸ ਵਿੱਚ ਖੋਜ, ਯੂਜ਼ਰ ਟੈਸਟਿੰਗ ਅਤੇ ਪ੍ਰਤੀਕਿਰਿਆ ਦੇ ਅਧਾਰ ‘ਤੇ ਸੁਧਾਰ ਸ਼ਾਮਲ ਸਨ। ਇਹ ਇਨੋਵੇਸ਼ਨ ਇੱਕ ਹਮਦਰਦੀ-ਆਧਾਰਿਤ ਡਿਜ਼ਾਈਨ ਦਾ ਸ਼ਾਨਦਾਰ ਉਦਾਹਰਣ ਹੈ, ਜੋ ਔਰਤਾਂ ਨੂੰ ਆਰਾਮ ਅਤੇ ਗਰਿਮਾ ਪ੍ਰਦਾਨ ਕਰਦਾ ਹੈ।
2. ਦੂਜਾ ਸਥਾਨ – ਟੀਮ "ਕਿਰਣ"
ਡਾ. ਸ਼ਗੁਨ ਸ਼ਰਮਾ ਦੇ ਮਾਰਗਦਰਸ਼ਨ ਹੇਠ, ਟੀਮ ਕਿਰਣ ਜਿਸ ਵਿੱਚ ਆਵਿਰਲ ਬਿਸ਼ਟ ਅਤੇ ਮੋਹਿਤ ਤਿਵਾਰੀ ਨੇ ਖਾਣ-ਪੀਣ ਦੇ ਸਮਾਨ ਨੂੰ ਸੰਭਾਲਣ ਦੇ ਖੇਤਰ ਵਿੱਚ ਇੱਕ ਟਿਕਾਊ ਹੱਲ ਪੇਸ਼ ਕੀਤਾ। ਉਨ੍ਹਾਂ ਨੇ ਇੱਕ ਸੌਰ ਊਰਜਾ-ਚਾਲਤ ਯੰਤਰ ਵਿਕਸਿਤ ਕੀਤਾ, ਜੋ ਫਲ ਅਤੇ ਸਬਜ਼ੀਆਂ ਨੂੰ ਘੱਟ ਤਾਪਮਾਨ ‘ਤੇ ਸੁਕਾ ਕੇ ਸੰਭਾਲਦਾ ਹੈ। ਜ਼ਰੂਰਤ ਪੈਣ ‘ਤੇ ਇਹ ਬਿਜਲੀ ਉੱਤੇ ਵੀ ਸਵਿੱਚ ਕਰ ਸਕਦਾ ਹੈ। ਇਹ ਯੰਤਰ ਕਿਫਾਇਤੀ, ਪਰਿਆਵਰਣ-ਅਨੁਕੂਲ ਅਤੇ ਕੰਪੈਕਟ ਹੈ, ਜੋ ਪਿੰਡਾਂ ਅਤੇ ਸ਼ਹਿਰੀ ਪਰਿਵਾਰਾਂ ਦੋਵਾਂ ਲਈ ਹੀ ਮੌਜੂਦ ਹੈ। ਇਹ ਪ੍ਰੋਜੈਕਟ ਟਿਕਾਊ ਡਿਜ਼ਾਈਨ, ਊਰਜਾ ਕੁਸ਼ਲਤਾ ਅਤੇ ਯੂਜ਼ਰ-ਸੈਂਟਰਡ ਨਵਾਚਾਰ ਦੇ ਸਿਧਾਂਤਾਂ ਨੂੰ ਸ਼ਾਮਲ ਕਰਦਾ ਹੈ।
3. ਤੀਜਾ ਸਥਾਨ – ਟੀਮ "ਦੇਖ-ਰੇਖ"
ਡਾ. ਵੈਭਵ ਆਠਲੇ ਦੇ ਮਾਰਗਦਰਸ਼ਨ ਹੇਠ, ਟੀਮ ਦੇਖ-ਰੇਖ ਜਿਸ ਵਿੱਚ ਆਤਮ ਰਾਏ, ਤਾਨਿਆ ਸਾਠਵਾਰਾ, ਆਕਾਸ਼ ਆਨੰਦ ਅਤੇ ਰੌਣਕ ਅਨੇਜਾ ਨੇ ਨਵਜਾਤ ਬੱਚਿਆਂ ਦੀ ਸਿਹਤ ਦੀ ਨਿਗਰਾਨੀ ਲਈ ਇੱਕ ਮੋਬਾਈਲ ਐਪ ਵਿਕਸਿਤ ਕੀਤਾ। ਇਹ ਐਪ ਖਾਣ ਪੀਣ ਦੇ ਸਮਿਆਂ, ਪੇਸ਼ਾਬ ਦੀ ਟਾਈਮਿੰਗ ਅਤੇ ਵਜ਼ਨ ਵਰਗੇ ਮੁਹੱਤਵਪੂਰਨ ਸਿਹਤ ਮਾਪਦੰਡਾਂ ਨੂੰ ਟਰੈਕ ਕਰਦਾ ਹੈ। ਇਹਨਾਂ ਮਾਪਦੰਡਾਂ ਲਈ ਰੀਅਲ-ਟਾਈਮ ਅਲਰਟ ਦੇ ਨਾਲ, ਇਹ ਮਾਪੇਆਂ ਨੂੰ ਸਮੇਂ ‘ਤੇ ਮੈਡੀਕਲ ਟੈਸਟ ਯਕੀਨੀ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਇਹ ਪ੍ਰੋਜੈਕਟ ਨਵਜਾਤ ਸਿਹਤ ਸੇਵਾ ਨੂੰ ਤਕਨਾਲੋਜੀ ਅਤੇ ਹਮਦਰਦੀ ਦੇ ਨਾਲ ਜੋੜਦਾ ਹੈ।
ਪ੍ਰੋਫੈਸਰ ਰਾਜਿੰਦਰ ਮਧੂਕਰ ਬੇਲੋਕਾਰ, ਮੁਖੀ, ਪ੍ਰੋਡਕਸ਼ਨ ਐਂਡ ਇੰਡਸਟ੍ਰੀਅਲ ਇੰਜੀਨੀਅਰਿੰਗ ਵਿਭਾਗ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸਰਾਹਨਾ ਕੀਤੀ ਅਤੇ ਪੀਈਸੀ ਦੀ ਡਿਜ਼ਾਈਨ ਸਿੱਖਿਆ ਪੈਡਾਗੌਗੀ ਦੀ ਪ੍ਰਭਾਵਸ਼ੀਲਤਾ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸਮਾਜ ਦੀਆਂ ਸਮੱਸਿਆਵਾਂ ਨੂੰ ਰਚਨਾਤਮਕਤਾ ਅਤੇ ਨਵਾਚਾਰ ਦੇ ਜ਼ਰੀਏ ਹੱਲ ਕਰਨ ਲਈ ਵਿਭਾਗ ਦੇ ਦ੍ਰਿਸ਼ਟਿਕੋਣ ਨੂੰ ਵੀ ਰੌਸ਼ਨ ਕੀਤਾ।
ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ, ਡਾਇਰੈਕਟਰ, ਪੀਈਸੀ ਨੇ ਸਾਰੀਆਂ ਜੇਤੂ ਟੀਮਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ, "ਸਾਡੇ ਵਿਦਿਆਰਥੀਆਂ ਦੀ ਇਹ ਕਾਮਯਾਬੀ ਉਨ੍ਹਾਂ ਦੀ ਮਿਹਨਤ ਅਤੇ ਸਾਡੇ ਸੰਸਥਾਨ ਦੀ ਗੁਣਵੱਤਾਪੂਰਣ ਸਿੱਖਿਆ ਪ੍ਰਕਿਰਿਆ ਦਾ ਸਿੱਧਾ ਪ੍ਰਮਾਣ ਹੈ। ਇਹ ਅਗਲੀ ਪੀੜ੍ਹੀ ਦੇ ਡਿਜ਼ਾਈਨਰਾਂ ਲਈ ਪ੍ਰੇਰਣਾ ਬਣੇਗੀ।"
ਡਿਜ਼ਾਈਨ ਟ੍ਰੈਕ ਆਈਡੀਆਥਾਨ 2024 ਵਿੱਚ ਇਹ ਜਿੱਤ ਪੀਈਸੀ ਦੇ ਡਿਜ਼ਾਈਨ ਵਿਦਿਆਰਥੀਆਂ ਦੀ ਨਵਾਚਾਰ ਅਤੇ ਰਚਨਾਤਮਕਤਾ ਨੂੰ ਇੱਕ ਨਵੀਂ ਪਹਿਚਾਣ ਦਿੰਦੀ ਹੈ।
