ਬਰੁੱਕਸਾਈਡ ਦੀ ਸੰਗਤ ਨੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ
ਸਰੀ (ਕੈਨੇਡਾ) 20 ਨਵੰਬਰ - ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 555ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਨ ਦਰਬਾਰ ਹਾਲ ਵਿਚ ਸ੍ਰੀ ਅਖੰਡਪਾਠ ਸਾਹਿਬ ਦੀ ਸੰਪੂਰਨਤਾ ਉਪਰੰਤ ਗੁਰਬਾਣੀ ਕੀਰਤਨ, ਕਥਾ ਦਾ ਪ੍ਰਵਾਹ ਅਤੇ ਗੁਰੂ ਕਾ ਲੰਗਰ ਸਾਰਾ ਦਿਨ ਚੱਲਿਆ। ਭਾਈ ਸਰਬਜੀਤ ਸਿੰਘ ਰਮਦਾਸ ਵਾਲੇ ਅਤੇ ਭਾਈ ਇਕਬਾਲ ਸਿੰਘ ਲੁਧਿਆਣੇ ਵਾਲਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਿਮਾ ਗਾਇਨ ਕੀਤਾ।

ਗਿਆਨੀ ਕੁਲਵੰਤ ਸਿੰਘ ਤੇ ਗਿਆਨੀ ਸਤਵਿੰਦਰਪਾਲ ਸਿੰਘ ਨੇ ਗੁਰੂ ਸਾਹਿਬਾਨ ਜੀ ਦੇ ਜੀਵਨ ਵਿਚੋਂ ਅਹਿਮ ਘਟਨਾਵਾਂ ਨੂੰ ਬਿਆਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ 'ਤੇ ਚੱਲਣ ਲਈ ਪ੍ਰੇਰਿਆ। ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿਤੀਆਂ ਗਈਆਂ ਅਤੇ ਗੁਰੂ ਮਹਾਰਾਜ ਜੀ ਵਲੋਂ ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਲਈ ਪਾਈਆਂ ਪੈੜਾਂ ਅਤੇ ਸਮੁੱਚੀ ਮਾਨਵਤਾ ਦੇ 'ਸਰਬੱਤ ਦਾ ਭਲਾ' ਦੇ ਸੰਕਲਪ ਨੂੰ ਹੋਰ ਵੀ ਤਨਦੇਹੀ ਨਾਲ ਸਾਂਝਿਆਂ ਕਰਨ ਲਈ ਪ੍ਰੇਰਿਆ।
ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀਆਂ ਸੇਵਾਦਾਰ ਬੀਬੀਆਂ, ਪੰਜਾਬੀ ਤੇ ਕੀਰਤਨ ਕਲਾਸ ਦੇ ਬੱਚੇ ਅਤੇ ਮਰਦਾਨਾ ਅਕੈਡਮੀ ਦੇ ਬੱਚੇ ਬੱਚੀਆਂ ਸਮੇਤ ਸ. ਅਮਰਜੀਤ ਸਿੰਘ ਤਬਲਾਵਾਦਕ ਅਤੇ ਸ. ਨਰਿੰਦਰ ਸਿੰਘ ਪਨੇਸਰ ਦੀ ਪ੍ਰੇਰਨਾ ਸਦਕੇ ਇਸ ਪ੍ਰਕਾਸ਼ ਪੁਰਬ ਵਿਚ ਸੰਗਤ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕੀਤਾ। ਹਰੇਕ ਸਾਲ ਦੀ ਤਰ੍ਹਾਂ ਬੱਚਿਆਂ ਅਤੇ ਸੰਗਤ ਨੇ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਇਸੇ ਤਰ੍ਹਾਂ ਲੋਂਗਰਮੈਨ ਵਰਕਰਜ਼ ਦੀ ਸਮੁੱਚੀ ਸੰਗਤ ਵਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ।