
ਸ਼ਹੀਦ ਭਗਤ ਸਿੰਘ ਸਮਾਰਕ ਤੇ ਲੋੜਵੰਦ ਨੂੰ ਟਰਾਈ ਸਾਈਕਲ ਭੇਟ ਕੀਤਾ
ਗੜਸ਼ੰਕਰ - ਅੱਜ 12 ਨਵੰਬਰ 2024 ਨੂੰ ਸ਼ਹੀਦ ਭਗਤ ਸਿੰਘ ਸਮਾਰਕ ਤੇ ਵਿਕਲਾਂਗ ਵਿਅਕਤੀ ਦਰਸ਼ਣ ਲਾਲ ਪਿੰਡ ਮੁਲੜੋਵਾਲ ਮਾਹਿਲਪੁਰ ਨੂੰ ਰਾਜੂ ਬਰਾਦਰਜ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਵਲੋਂ ਗਿਆਨ ਚੰਦ ਸਾਬਕ ਚੇਅਰਮੈਨ ਕਨੇਡਾ ਨੇ ਟਰਾਈ ਸਾਈਕਲ ਭੇਟ ਕੀਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਦੇ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਹੈਪੀ ਸਾਧੋਵਾਲ, ਡਾਕਟਰ ਲਖਵਿੰਦਰ ਸਿੰਘ, ਡਾਕਟਰ ਬਿੱਟੂ ਵਿੱਜ, ਅਮਰਜੀਤ ਸਿੰਘ ਕੁਲੇਵਾਲ, ਰਾਕੇਸ਼ ਕੁਮਾਰ ਮਹਿਦੂਦ, ਗੋਲਡੀ ਸਿੰਘ ਗੋਲੀਆਂ, ਪ੍ਰਿੰਸੀਪਲ ਬਿੱਕਰ ਸਿੰਘ,ਪਰੀਤ ਪਾਰੋਵਾਲ, ਕੁਲਵਿੰਦਰ ਸਿੰਘ ਆਦਿ ਹਾਜਰ ਸਨ।
ਗੜਸ਼ੰਕਰ - ਅੱਜ 12 ਨਵੰਬਰ 2024 ਨੂੰ ਸ਼ਹੀਦ ਭਗਤ ਸਿੰਘ ਸਮਾਰਕ ਤੇ ਵਿਕਲਾਂਗ ਵਿਅਕਤੀ ਦਰਸ਼ਣ ਲਾਲ ਪਿੰਡ ਮੁਲੜੋਵਾਲ ਮਾਹਿਲਪੁਰ ਨੂੰ ਰਾਜੂ ਬਰਾਦਰਜ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਵਲੋਂ ਗਿਆਨ ਚੰਦ ਸਾਬਕ ਚੇਅਰਮੈਨ ਕਨੇਡਾ ਨੇ ਟਰਾਈ ਸਾਈਕਲ ਭੇਟ ਕੀਤਾ।
ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਦੇ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਹੈਪੀ ਸਾਧੋਵਾਲ, ਡਾਕਟਰ ਲਖਵਿੰਦਰ ਸਿੰਘ, ਡਾਕਟਰ ਬਿੱਟੂ ਵਿੱਜ, ਅਮਰਜੀਤ ਸਿੰਘ ਕੁਲੇਵਾਲ, ਰਾਕੇਸ਼ ਕੁਮਾਰ ਮਹਿਦੂਦ, ਗੋਲਡੀ ਸਿੰਘ ਗੋਲੀਆਂ, ਪ੍ਰਿੰਸੀਪਲ ਬਿੱਕਰ ਸਿੰਘ,ਪਰੀਤ ਪਾਰੋਵਾਲ, ਕੁਲਵਿੰਦਰ ਸਿੰਘ ਆਦਿ ਹਾਜਰ ਸਨ।
ਇਸ ਮੌਕੇ ਦਰਸ਼ਨ ਸਿੰਘ ਮੱਟੂ ਪ੍ਰਧਾਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਨੇ ਅਮਰਜੀਤ ਸਿੰਘ ਰਾਜੂ ਯੂਕੇ ਦਾ ਧੰਨਵਾਦ ਕੀਤਾ। ਰਾਜੂ ਬਰਾਦਰਜ ਅਮਰਜੀਤ ਸਿੰਘ ਰਾਜੂ ਤੇ ਹੈਪੀ ਸਾਧੋਵਾਲ ਸਰਪੰਚ ਨੇ ਅਗਸਤ 2024 ਵਿੱਚ ਵਿਕਲਾਂਗ ਵਿਅਕਤੀਆਂ ਲਈ ਟਰਾਈ ਸਾਈਕਲਾਂ, ਵੀਲ ਚੇਅਰਾਂ ਦਾ ਲੰਗਰ ਲਗਾਕੇ ਸੇਵਾ ਕੀਤੀ।
ਅੱਜ ਵੀ ਲੋੜਵੰਦ ਲਈ ਦਰਵਾਜੇ ਖੁੱਲੇ ਹਨ। ਪ੍ਰਿੰਸੀਪਲ ਬਿੱਕਰ ਸਿੰਘ, ਡਾਕਟਰ ਲਖਵਿੰਦਰ ਸਿੰਘ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ 19 ਅਗੱਸਤ 2024 ਨੂੰ ਜੀਵਨ ਜਾਗ੍ਰਿਤੀ ਮੰਚ ਗੜਸ਼ੰਕਰ ਵਲੋਂ ਲਗਾਏ ਜਾ ਰਹੇ ਕੇਨਰਾ ਬੈਂਕ ਵਿੱਚ ਖੂਨਦਾਨ ਕੈਂਪ ਵਿੱਚ ਹੁੰਮ ਹੁਮਾਕੇ ਪਹੁੰਚਣ ਦੀ ਅਪੀਲ ਕੀਤੀ।
