ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਫਲਸਫਾ ਸਿਰਫ ਧਾਰਮਿਕ ਜਾਂ ਸਮਾਜਿਕ ਹੀ ਨਹੀਂ, ਬਲਕਿ ਸਮਾਜਵਾਦ ਦੀ ਸਿਰਜਣਾ ਦਾ ਵੀ ਪ੍ਰਤੀਕ - ਡਿਪਟੀ ਸਪੀਕਰ ਰੜੀ

ਨਵਾਂਸ਼ਹਿਰ, 12 ਫ਼ਰਵਰੀ- ਕ੍ਰਾਂਤੀਕਾਰੀ ਰਹਿਬਰ, ਬੇਗਮਪੁਰਾ ਦੇ ਸੁਪਨੇ ਸਾਜ਼, ਸਾਹਿਬ-ਏ-ਕਮਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਅੰਮ੍ਰਿਤਕੁੰਡ, ਸਚਖੰਡ ਸ਼੍ਰੀ ਖ਼ਰਾਲਗੜ੍ਹ ਸਾਹਿਬ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ। ਅੱਜ ਦੇ ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੜੀ, ਚੇਅਰਮੈਨ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਡਾ: ਸੰਖਵਿੰਦਰ ਕੁਮਾਰ ਸੰਖੀ, ਵਿਧਾਇਕ ਬੰਗਾ ਮੁੱਖ ਮਹਿਮਾਨ, ਅਤੇ ਸੋਹਣ ਲਾਲ ਢੰਡਾ, ਗਰਲਾਲ ਸੈਲਾ, ਪੰਜਾਬੀ ਜਾਗਰਣ ਦੇ ਸੰਪਾਦਕ ਸ੍ਰੀ ਵਰਿੰਦਰ ਸਿੰਘ ਵਾਲੀਆ, ਡਿਪਟੀ ਚੀਫ਼ ਰਿਪੋਰਟਰ ਜਤਿੰਦਰ ਕੁਮਾਰ ਪੰਮੀ ਸਮੇਤ ਹੋਰ ਬਹੁਤ ਸਾਰੇ ਆਗੂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਗੁਰੂ ਘਰ ਪਹੁੰਚੇ, ਜਿਨ੍ਹਾਂ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੜੀ ਨੇ ਆਖਿਆ ਕਿ ਜਿਸ ਸਥਾਨ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਮਾਨਵਤਾਵਾਦ ਦੇ ਉਪਦੇਸ਼ ਦਿੱਤਾ, ਜਿੱਥੇ ਅੰਮ੍ਰਿਤਕੁੰਡ ਹੈ, ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਤਪ ਅਸਥਾਨ ਹੈ, ਉਸ ਧਰਤੀ ਨੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਭੇਜਿਆ। ਮਾਨਵਤਾ ਦੇ ਮਸੀਹਾ ਅਤੇ ਮਹਾਨ ਕ੍ਰਾਂਤੀਕਾਰੀ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਫਲਸਫਾ ਸਿਰਫ ਧਾਰਮਿਕ ਜਾਂ ਸਮਾਜਿਕ ਹੀ ਨਹੀਂ, ਬਲਕਿ ਸਮਾਜਵਾਦ ਦੀ ਸਿਰਜਣਾ ਦਾ ਵੀ ਪ੍ਰਤੀਕ ਹੈ। 
ਜ਼ਿੰਦਗੀ ਜਿਉਣ ਦੇ ਹੱਕ ਸਭ ਨੂੰ ਮਿਲਣ, ਦਲਿੱਤ ਦਰ, ਉਦਾਸੀਆਂ, ਛੂਆਛਾਤ ਅਤੇ ਜ਼ੁਲਮ ਦਾ ਨਾਸ਼, ਅਤੇ ਮਾਨਵਤਾ ਦੀ ਬਹਾਲੀ ਹੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸੰਘਰਸ਼ ਦਾ ਉਦੇਸ਼ ਸੀ। ਜ਼ੁਲਮ, ਜ਼ਿਆਦਤੀਆਂ, ਊਚ-ਨੀਚਤਾ, ਫ਼ਜ਼ੂਲ ਧਾਰਮਿਕ ਅਡੰਬਰਾਂ ਦੇ ਖ਼ਿਲਾਫ਼ ਜ਼ਿੰਦਗੀ ਭਰ ਸੰਘਰਸ਼ ਕਰਨ ਵਾਲੇ ਯੁੱਗ ਪਲਟਾਊ ਰਹਿਬਰ ਸ਼੍ਰੀ ਗੁਰੂ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਬਾਣੀ ਕਈ ਸਦੀਆਂ ਪਹਿਲਾਂ ਸਮਾਜਵਾਦ ਦਾ ਹੰਕਾਰਾ ਦੇ ਗਈ ਸੀ।
ਚੇਅਰਮੈਨ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਡਾ: ਸੰਖਵਿੰਦਰ ਕੁਮਾਰ ਸੰਖੀ ਵਿਧਾਇਕ ਬੰਗਾ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਸੰਘਰਸ਼ ਅਤੇ ਫਲਸਫੇ ਵਿੱਚ ਪ੍ਰਕਟੀਆਂ ਅਤੇ ਬੁਨਿਆਦੀ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਤਬਦੀਲੀਆਂ ਦੀ ਨਿਰਣਾਇਕ ਝਲਕ ਸਪਸ਼ਟ ਦਿਖਾਈ ਦਿੰਦੀ ਹੈ। ਬਹੁਤ ਦੁੱਖ ਦੀ ਗੱਲ ਹੈ ਕਿ ਸਮਾਜ ਦੇ ਦਲਿਤਾਂ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਕਰਾਮਾਤੀ ਘਟਨਾਵਾਂ ਜੋੜ ਕੇ ਉਨ੍ਹਾਂ ਦਾ ਵਡਮੁਲਾ ਕ੍ਰਾਂਤੀਕਾਰੀ ਫਲਸਫਾ ਹੀ ਤਬਾਹ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਬਲਕਿ ਉਨ੍ਹਾਂ ਦੇ ਪਰਿਵਾਰਕ ਜੀਵਨ ਦੀ ਜਾਣਕਾਰੀ ਵੀ ਖ਼ਤਮ ਕਰ ਦਿੱਤੀ। ਉਨ੍ਹਾਂ ਦੀ ਗੁਰਬਾਣੀ ਨੂੰ ਸਾਜ਼ਿਸ਼ ਤਹਿਤ ਛਪਾਇਆ, ਤੋੜਿਆ-ਮਰੋੜਿਆ ਅਤੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ।
ਮੱਧਕਾਲ ਵਿੱਚ ਪੈਦਾ ਹੋਏ ਸਮਾਜਿਕ ਅਤੇ ਧਾਰਮਿਕ ਕ੍ਰਾਂਤੀ ਦੇ ਮਸੀਹਾ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਨਮ ਉਤਸਵ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਬਹੁਤ ਸ਼ਰਧਾ ਅਤੇ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਰੂਹਾਨੀਅਤ ਦੀ ਆਭਾ ਨਾਲ ਦਗ-ਦਗ ਕਰਦੇ ਚਿਹਰੇ ਦੇ ਮਾਲਕ ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਸੰਘਰਸ਼ ਇੱਕ ਇਨਕਲਾਬੀ ਦੀ ਤਰ੍ਹਾਂ ਚੇਤਨਾ ਦੀਆਂ ਕਿਰਣਾਂ ਬਿਖੇਰਦਿਆਂ ਬੀਤਿਆ। ਉਨ੍ਹਾਂ ਦੁਆਰਾ ਰਚੀ ਗਈ ਅੰਮ੍ਰਿਤ ਬਾਣੀ ਰੂਹਾਨੀਅਤ ਅਨੰਦ ਦੇ ਨਾਲ-ਨਾਲ ਸਮਾਜ ਵਿੱਚ ਫੈਲੀ ਊਚ-ਨੀਚ, ਜਾਤ-ਪਾਤ, ਅੰਧ ਵਿਸ਼ਵਾਸ, ਅਤੇ ਧਾਰਮਿਕ ਅਡੰਬਰਾਂ ਦੇ ਘਨੇ ਹਨੇਰੇ ਨੂੰ ਖ਼ਤਮ ਕਰਨ ਦਾ ਸੰਦੇਸ਼ ਵੀ ਦਿੰਦੀ ਹੈ।
ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ, ਡਿਪਟੀ ਚੀਫ਼ ਰਿਪੋਰਟਰ ਜਤਿੰਦਰ ਕੁਮਾਰ ਪੰਮੀ, ਸੋਹਣ ਲਾਲ ਢੰਡਾ, ਗਰਲਾਲ ਸੈਲਾ, ਸਰਪੰਚ ਬਲਵੀਰ ਸਿੰਘ ਸਿੰਬਲੀ, ਸਰਪੰਚ ਗਲਸ਼ਨ ਠਾਕੁਰ, ਸਰਪੰਚ ਜਸਵਿੰਦਰ ਸਿੰਘ ਮੋਇਲਾ ਵਾਹਿਦਪੁਰ, ਸਰਪੰਚ ਹਰਦੇਵ ਸਿੰਘ ਢਾਡਾ, ਨਰੇਸ਼ ਰਾਣਾ ਸਰਪੰਚ ਮਹਿੰਦਵਾਣੀ, ਚਰਨਜੀਤ ਚੰਨੀ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਆਗੂ ਸੰਤ ਸੁਰਿੰਦਰ ਦਾਸ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ, ਮਨਜੀਤ ਮੰਗਲਵਾਲ, ਸੁਰਿੰਦਰ ਫੌਜੀ, ਰਾਮ ਆਸਰਾ ਸੂਬੇਦਾਰ, ਭਜਨ ਲਾਲ ਬਸੀ, ਡੀ ਐਸ ਪੀ ਹਰਬੰਸ ਸਿੰਘ, ਜਗਦੀਸ਼ ਡੀ ਸੀ, ਰਵਿੰਦਰ ਗੰਗੜ, ਸੁਰਿੰਦਰ ਰਾਜਸਥਾਨੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।