ਨਿੱਕੀਆਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲੇ ਕਰਵਾਏ ਗਏ

ਮਾਹਿਲਪੁਰ - ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵੱਲੋਂ 30 ਵੀਂ ਵਾਰ ਆਯੋਜਿਤ ਕੀਤੇ ਗਏ ਸਾਹਿਤ ਸਿਰਜਣਾ ਮੁਕਾਬਲੇ ਮੌਕੇ ਅਰਜਨ ਅਵਾਰਡ ਜੇਤੂ ਅਥਲੀਟ ਮਾਧਰੀ ਏ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਉਹਨਾਂ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਹਰ ਖੇਤਰ ਵਿੱਚ ਮਿਹਨਤ ਨਾਲ ਮੰਜ਼ਿਲ ਮਿਲਦੀ ਹੈ। ਜਿਹੜੇ ਵਿਦਿਆਰਥੀ ਹਿੰਮਤ ਅਤੇ ਲਗਨ ਦਾ ਪੱਲਾ ਫੜ ਕੇ ਰੱਖਦੇ ਹਨ ਉਹ ਸ਼ਾਨਦਾਰ ਪ੍ਰਾਪਤੀਆਂ ਕਰਦੇ ਹਨ।

ਉਹਨਾਂ ਅੱਗੇ ਕਿਹਾ ਕਿ ਸਾਨੂੰ ਮਿਹਨਤ ਦਾ ਲੜ ਘੁੱਟ ਕੇ ਫੜ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਉੱਚੀਆਂ ਤੇ ਸੁੱਚੀਆਂ ਪ੍ਰਾਪਤੀਆਂ ਕਰ ਸਕੀਏ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸੇਵਾ ਮੁਕਤ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ, ਕੌਮਾਂਤਰੀ ਅਥਲੀਟ ਅਮਨਦੀਪ ਸਿੰਘ ਬੈਂਸ, ਬਾਲ ਸਾਹਿਤ ਲੇਖਕ ਰਘਵੀਰ ਸਿੰਘ ਕਲੋਆ, ਸਟੇਟ ਅਵਾਰਡੀ ਟੀਚਰ ਅਵਤਾਰ ਲੰਗੇਰੀ, ਮੈਨੇਜਰ ਰਾਮ ਤੀਰਥ ਪਰਮਾਰ ਅਤੇ ਮੈਡਮ ਸੁਰਿੰਦਰ ਕੌਰ ਨੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਜਿਸ ਨਾਲ ਵਿਦਿਆਰਥੀਆਂ ਅੰਦਰ ਸਿਰਜਣਾ ਦੀ ਜੋਤ ਜਗਾਈ ਜਾ ਰਹੀ ਹੈ। 
ਵਿਦਿਆਰਥੀ ਕਲਾਤਮਿਕ ਅਤੇ ਰਚਨਾਤਮਕ ਸਰਗਰਮੀਆਂ ਵਿੱਚ ਵੀ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ।ਸਾਰੇ ਭਾਗੀਦਾਰਾਂ ਨੂੰ ਪੁਸਤਕਾਂ ਦੇ ਸੈਟ ਪ੍ਰਦਾਨ ਕਰਕੇ ਹੌਸਲਾ ਅਫਜਾਈ ਕੀਤੀ ਗਈ। ਪੁਸਤਕਾਂ ਦੀ ਨੁਮਾਇਸ਼ ਦਾ ਪ੍ਰਬੰਧ ਵੀ ਕੀਤਾ ਗਿਆ। ਅਰਜਨ ਅਵਾਰਡੀ ਮਾਧਰੀ ਏ ਸਿੰਘ ਅਤੇ ਅਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਬੱਚਿਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਇਹੋ ਜਿਹੀਆਂ ਸਰਗਰਮੀਆਂ ਨਾਲ ਉਜਾਗਰ ਕੀਤਾ ਜਾਵੇ।
 ਉਹਨਾਂ ਵੱਲੋਂ ਪੁੰਗਰਦੇ ਸਾਹਿਤਕਾਰਾਂ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਨਿੱਕੇ ਜਿਹੇ ਬੱਚੇ ਸਕਸ਼ਮ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਮੰਚ ਸੰਚਾਲਨ ਕਰਦਿਆਂ ਸੁਖਮਨ ਸਿੰਘ ਨੇ ਆਪਣੇ ਆਪ ਨੂੰ ਇਹਨਾਂ ਮੁਕਾਬਲਿਆਂ ਦੀ ਪੈਦਾਇਸ਼ ਦੱਸਿਆ। ਇਸ ਸਮਾਰੋ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਇਲਾਵਾ ਚੈਂਚਲ ਸਿੰਘ ਬੈਂਸ, ਹਰਭਜਨ ਸਿੰਘ ਕਾਹਲੋ, ਨਿਧੀ ਅਮਨ ਸਹੋਤਾ, ਪ੍ਰਿੰ. ਮਨਜੀਤ ਕੌਰ, ਹਰਮਨਪ੍ਰੀਤ ਕੌਰ, ਮੈਡਮ ਆਰਤੀ, ਮਨਜਿੰਦਰ ਹੀਰ, ਹਰਵੀਰ ਮਾਨ, ਪਵਨ ਸਕਰੁੱਲੀ ਆਦਿ ਹਾਜ਼ਰ ਹੋਏ।