ਖਾਲਸਾ ਕਾਲਜ ਵਿਚ ਖੂਨਦਾਨ ਕੈਂਪ ਦਾ ਆਯੋਜਨ

ਮਾਹਿਲਪੁਰ 7 ਨਵੰਬਰ: ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਾਲਜ ਦੇ ਐਨਐਸਐਸ ਯੂਨਿਟ, ਰੈਡ ਰੀਬਨ ਕਲੱਬ, ਐਚਡੀਐਫਸੀ ਬੈਂਕ ਮਾਹਿਲਪੁਰ ਅਤੇ ਬੀਐਡ ਕਾਲਜ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 30 ਯੂਨਿਟ ਤੋਂ ਵੱਧ ਖੂਨ ਦਾਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਉਪ ਪ੍ਰਿੰਸੀਪਲ ਪ੍ਰੋਫੈਸਰ ਅਰਾਧਨਾ ਦੁੱਗਲ ਨੇ ਕਿਹਾ ਕਿ ਖੂਨਦਾਨ ਕਰਨਾ ਸਮਾਜ ਸੇਵਾ ਦਾ ਸਭ ਤੋਂ ਉੱਤਮ ਕਾਰਜ ਹੈ।

ਇਸ ਮੌਕੇ ਪ੍ਰਬੰਧਕਾਂ ਵੱਲੋਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸ਼ਲਾਘਾ ਪੱਤਰ ਵੀ ਤਕਸੀਮ ਕੀਤੇ। ਇਸ ਮੌਕੇ ਐਨਐਸਐਸ ਯੂਨਿਟ ਦੇ ਇੰਚਾਰਜ ਡਾ ਬਲਵੀਰ ਕੌਰ ਅਤੇ ਡਾ ਰਜਿੰਦਰ ਪ੍ਰਸਾਦ ਨੇ ਖੂਨਦਾਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਭਾਈ ਘਨਈਆ ਜੀ ਚੈਰੀਟੇਬਲ ਬਲੱਡ ਸੈਂਟਰ ਹੁਸ਼ਿਆਰਪੁਰ ਦੀ ਟੀਮ ਨੇ ਵੀ ਆਪਣੀ ਸੇਵਾਵਾਂ ਨਿਭਾਈਆਂ। 
ਇਸ ਮੌਕੇ ਡਾ ਵਿਕਰਾਂਤ ਰਾਣਾ, ਪ੍ਰੋ ਵਿਕਰਮ ਚੰਦੇਲ, ਲਵਪ੍ਰੀਤ ਕੌਰ, ਨੀਰਜ ਕੁਮਾਰ, ਪਵਨ ਕੁਮਾਰ, ਅਨਿਲ ਜੰਡੋਲੀ, ਅਵਤਾਰ ਸਿੰਘ, ਪ੍ਰੋ ਗਣੇਸ਼ ਖੰਨਾ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।