
ਸਾਰੇ ਧਰਮਾਂ ਦਾ ਬੇਮਿਸਾਲ ਗੱਠਜੋੜ ਹੈ ਸਾਡਾ ਦੇਸ਼ ਭਾਰਤ : ਕੁਲਵੰਤ ਸਿੰਘ ਸ੍ਰੀਮਦ ਭਾਗਵਤ ਕਥਾ ਵਿੱਚ ਹਾਜਰੀ ਲਗਵਾਈ
ਐਸ ਏ ਐਸ ਨਗਰ, 6 ਅਕਤੂਬਰ - ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਸਾਡਾ ਦੇਸ਼ ਭਾਰਤ ਸਾਰੇ ਧਰਮਾਂ ਦਾ ਇੱਕ ਵਿਲੱਖਣ ਸੰਘ ਹੈ ਅਤੇ ਦੇਸ਼ ਵਾਸੀ ਸਾਰੇ ਹੀ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਦੇ ਹਨ।
ਐਸ ਏ ਐਸ ਨਗਰ, 6 ਅਕਤੂਬਰ - ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਸਾਡਾ ਦੇਸ਼ ਭਾਰਤ ਸਾਰੇ ਧਰਮਾਂ ਦਾ ਇੱਕ ਵਿਲੱਖਣ ਸੰਘ ਹੈ ਅਤੇ ਦੇਸ਼ ਵਾਸੀ ਸਾਰੇ ਹੀ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਦੇ ਹਨ।
ਸਥਾਨਕ ਫੇਜ਼ 4 ਦੇ ਸ੍ਰੀ ਸਨਾਤਮ ਧਰਮ ਮੰਦਰ ਵਿੱਚ ਪਿਛਲੇ 5 ਦਿਨਾਂ ਤੋਂ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਵਿੱਚ ਭਾਗ ਲੈਣ ਲਈ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ੍ਰੀ ਭਾਗਵਤ ਕਥਾ ਦਾ ਇੰਨਾ ਸ਼ਾਨਦਾਰ ਪ੍ਰਬੰਧ ਕਰਨ ਵਾਲੇ ਮੰਦਰ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਵਿਕਾਸ ਮੁਖੀ ਕੰਮ ਕਰਵਾ ਰਹੀ ਹੈ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਕਥਾ ਵਿਆਸ ਸ੍ਰੀ ਨੰਗਲੀ ਦਰਬਾਰ ਦੇ ਸਵਾਮੀ ਸੁਰੇਸ਼ਵਰਾਨੰਦ ਪੁਰੀ ਨੇ ਸੰਗਤਾਂ ਨੂੰ ਕਥਾ ਸਰਵਣ ਕਰਵਾਈ। ਇਸ ਮੌਕੇ ਆਪ ਦੇ ਆਗੂ ਸਾਬਕਾ ਕੌਂਸਲਰ ਆਰਪੀ ਸ਼ਰਮਾ ਅਤੇ ਗੁਰਮੁਖ ਸਿੰਘ ਸੋਹਲ, ਜਸਪਾਲ ਬਿੱਲਾ ਮਟੌਰ, ਰਾਜੀਵ ਵਸ਼ਿਸ਼ਟ, ਅਕਵਿੰਦਰ ਸਿੰਘ ਗੌਸਲ ਸਮੇਤ ਹੋਰ ਮੰਦਰਾਂ ਦੇ ਅਧਿਕਾਰੀਆਂ ਤੇ ਸਮਾਜ ਸੇਵੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ਼੍ਰੀ ਸਨਾਤਨ ਧਰਮ ਮੰਦਰ ਫੇਜ਼ 4 ਮੁਹਾਲੀ ਤੋਂ ਪ੍ਰਧਾਨ ਦੇਸਰਾਜ ਗੁਪਤਾ, ਜੇ.ਪੀ.ਅਗਰਵਾਲ, ਆਰ.ਕੇ ਕਾਲੀਆ, ਰਾਜ ਕੁਮਾਰ ਸ਼ਰਮਾ, ਐਮ.ਪੀ.ਸੂਦ, ਸਤੀਸ਼ ਪਿਪਟ, ਅੰਸ਼ੁਲ ਬਾਂਸਲ, ਮਹਿਲਾ ਸੰਕੀਰਤਨ ਮੰਡਲ ਪ੍ਰਧਾਨ ਪੁਸ਼ਪਾ ਸ਼ਰਮਾ, ਇੰਦਰਾ ਗਰਗ, ਭਾਜਪਾ ਕਾਰਜਕਾਰਨੀ ਮੈਂਬਰ ਪੰਜਾਬ ਅਤੇ ਸਾਬਕਾ ਕੌਂਸਲਰ ਅਸ਼ੋਕ ਝਾਅ, ਰਾਕੇਸ਼ ਗੁਪਤਾ, ਰਾਕੇਸ਼ ਬਾਂਸਲ ਅਤੇ ਗੌਤਮ ਜੈਨ, ਬੌਬੀ ਸ਼ਰਮਾ ਨੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ।
