
ਪੇਕ ਅਤੇ ਮਾਈਕਰੋਨ ਟੈਕਨੋਲੋਜੀ ਦੀ ਸਾਂਝ, ਵਿਦਿਆਰਥੀਆਂ ਲਈ ਨਵੀਆਂ ਸੰਭਾਵਨਾਵਾਂ
ਚੰਡੀਗੜ੍ਹ, 07 ਫ਼ਰਵਰੀ, 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਇਲੈਕਟ੍ਰੌਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਅੱਜ ਇੱਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਪੇਕ ਦੇ ਪ੍ਰਸਿੱਧ ਐਲੁਮਨੀ ਇੰਜੀਨੀਅਰ ਗੁਰਸ਼ਰਨ ਸਿੰਘ (ਬੈਚ 1981, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਮਾਈਕਰੋਨ ਟੈਕਨੋਲੋਜੀ, ਯੂਐਸਏ) ਅਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਨਾਲ ਸਮੂਚੀ ਗੱਲਬਾਤ ਕੀਤੀ।
ਚੰਡੀਗੜ੍ਹ, 07 ਫ਼ਰਵਰੀ, 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਇਲੈਕਟ੍ਰੌਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਅੱਜ ਇੱਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਪੇਕ ਦੇ ਪ੍ਰਸਿੱਧ ਐਲੁਮਨੀ ਇੰਜੀਨੀਅਰ ਗੁਰਸ਼ਰਨ ਸਿੰਘ (ਬੈਚ 1981, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਮਾਈਕਰੋਨ ਟੈਕਨੋਲੋਜੀ, ਯੂਐਸਏ) ਅਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਨਾਲ ਸਮੂਚੀ ਗੱਲਬਾਤ ਕੀਤੀ।
ਇਸ ਸਮਾਗਮ ਵਿੱਚ ਪੇਕ ਦੇ ਨਿਰਦੇਸ਼ਕ ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਇੰਜੀਨੀਅਰ ਮਨੀਸ਼ ਗੁਪਤਾ (ਪ੍ਰਧਾਨ, ਪੀਕੋਸਾ), ਪ੍ਰੋ. ਅਰੁਣ ਕੁਮਾਰ ਸਿੰਘ ਅਤੇ ਡਾ. ਸਿਮਰਨਜੀਤ ਸਿੰਘ ਵੀ ਸ਼ਾਮਲ ਰਹੇ।
ਪ੍ਰੋ. ਅਰੁਣ ਕੁਮਾਰ ਸਿੰਘ ਨੇ ਇੰਜੀਨੀਅਰ ਗੁਰਸ਼ਰਨ ਸਿੰਘ ਦੀ ਉੱਤਕ੍ਰਿਸ਼ਟ ਯਾਤਰਾ ਉੱਤੇ ਚਾਨਣ ਪਾਉਂਦੇ ਹੋਏ ਉਨ੍ਹਾਂ ਦਾ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਪੇਕ ਦੇ ਨਿਰਦੇਸ਼ਕ, ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਵੀ ਵਿਸ਼ੇਸ਼ ਅਤਿਥੀਆਂ ਦਾ ਖੁਲ੍ਹੇ ਦਿਲ ਨਾਲ ਸਵਾਗਤ ਕੀਤਾ ਅਤੇ ਪੇਕ ਪ੍ਰਤੀ ਇੰਜੀਨੀਅਰ ਗੁਰਸ਼ਰਨ ਸਿੰਘ ਦੇ ਅਮੂਲਿਆ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਨੇ ਇੰਡਸਟਰੀ ਤੇ ਅਕੈਡਮੀਆ ਵਿਚਲੇ ਮਜ਼ਬੂਤ ਸਹਿਯੋਗ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉੱਦਮ ਪੇਕ ਦੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਮਦਦ ਕਰ ਰਹੇ ਹਨ।
ਇੰਜੀਨੀਅਰ ਗੁਰਸ਼ਰਨ ਸਿੰਘ ਨੇ ਸੈਮੀਕੰਡਕਟਰ ਉਦਯੋਗ, ਇਸ ਦੀਆਂ ਮੁੱਢਲੀਆਂ ਪਰਕਿਰਿਆਵਾਂ ਅਤੇ ਮਾਈਕਰੋਨ ਟੈਕਨੋਲੋਜੀ ਵਿੱਚ ਹੋ ਰਹੇ ਤਕਨੀਕੀ ਇਨੋਵੇਸ਼ਨ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਯਾਦਗਾਰੀ ਤੋਹਫ਼ੇ ਵੀ ਭੇਂਟ ਕੀਤੇ।
ਇਸ ਮੌਕੇ ਈਸੀਈ ਵਿਭਾਗ ਅਤੇ ਮਾਈਕਰੋਨ ਟੈਕਨੋਲੋਜੀ ਵਿਚਕਾਰ ਇੱਕ ਸਾਂਝੇ ਕੋਰਸ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 80 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਇਹ ਕੋਰਸ ਵਿਦਿਆਰਥੀਆਂ ਨੂੰ ਸੈਮੀਕੰਡਕਟਰ ਟੈਕਨੋਲੋਜੀ ਨਾਲ ਸੰਬੰਧਿਤ ਉਦਯੋਗ-ਅਨੁਕੂਲ ਹੁਨਰ ਪ੍ਰਦਾਨ ਕਰਨ ਉੱਤੇ ਕੇਂਦ੍ਰਤ ਹੋਵੇਗਾ। ਇਸ ਸੰਯੁਕਤ ਯੋਜਨਾ ਨੂੰ ਲੈ ਕੇ ਇੱਕ ਐਮਓਯੂ (ਸਮਝੌਤਾ ਪੱਤਰ) ‘ਗਲੋਬਲ ਐਲੁਮਨੀ ਮੀਟ-2025’ ਦੇ ਦੌਰਾਨ, ਕੱਲ੍ਹ ਹਸਤਾਖਰਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਸ਼ਾਹਿਬਾਜ਼ ਸੈਅਦ ਨੇ ਵਿਦਿਆਰਥੀਆਂ ਨੂੰ ਮਾਈਕਰੋਨ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਦੀ ਪਰਕਿਰਿਆ ਬਾਰੇ ਜਾਣਕਾਰੀ ਦਿੱਤੀ, ਜਦਕਿ ਉਨ੍ਹਾਂ ਦੀ ਟੀਮ ਦੇ ਹੋਰ ਮੈਂਬਰਾਂ ਨੇ ਇੰਡਸਟਰੀ ਦੇ ਨਵੇਂ ਰੁਝਾਨਾਂ ਅਤੇ ਕਰੀਅਰ ਦੇ ਮੌਕਿਆਂ ਉੱਤੇ ਕੀਮਤੀ ਜਾਣਕਾਰੀ ਸਾਂਝੀ ਕੀਤੀ।
ਇਹ ਸਮਾਗਮ ਬਹੁਤ ਹੀ ਗੱਲਬਾਤੀ, ਉਤਸ਼ਾਹਜਨਕ ਅਤੇ ਪ੍ਰੇਰਣਾਦਾਇਕ ਰਿਹਾ, ਜਿਸ ਨੇ ਵਿਦਿਆਰਥੀਆਂ ਨੂੰ ਸੈਮੀਕੰਡਕਟਰ ਉਦਯੋਗ ਦੀ ਵਿਸ਼ਾਲ ਦੁਨੀਆ ਦੀ ਵਧੀਆ ਸਮਝ ਪ੍ਰਦਾਨ ਕੀਤੀ ਅਤੇ ਉਨ੍ਹਾਂ ਨੂੰ ਇਸ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
