
ਬਜੁਰਗ ਮਾਤਾਵਾਂ ਨੂੰ ਪੈਨਸ਼ਨ ਵੰਡਣ ਮੌਕੇ ਪੁਲੀਸ ਨੇ ਲੋਕ ਭਲਾਈ ਟਰੱਸਟ ਤੇ ਪ੍ਰਧਾਨ ਜਗਦੀਸ਼ ਕੁਮਾਰ ਜੰਗਾ ਨੂੰ ਹਿਰਾਸਤ ਵਿੱਚ ਲਿਆ
ਰਾਜਪੁਰਾ, 26 ਅਗਸਤ - ਲੋਕ ਭਲਾਈ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੰਗਾ ਨੂੰ ਪੁਲੀਸ ਨੇ ਉਸ ਵੇਲੇ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਬਜੁਰਗ ਮਾਤਾਵਾਂ ਨੂੰ ਪੈਨਸ਼ਨ ਵੰਡਣ ਲੱਗੇ ਸਨ।
ਰਾਜਪੁਰਾ, 26 ਅਗਸਤ - ਲੋਕ ਭਲਾਈ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੰਗਾ ਨੂੰ ਪੁਲੀਸ ਨੇ ਉਸ ਵੇਲੇ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਬਜੁਰਗ ਮਾਤਾਵਾਂ ਨੂੰ ਪੈਨਸ਼ਨ ਵੰਡਣ ਲੱਗੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਵਾਲੇ ਦਿਨ ਵੀ ਉਹ ਪੈਨਸ਼ਨ ਵੰਡਣ ਲੱਗੇ ਸਨ ਤਾਂ ਵੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਪੈਨਸ਼ਨ ਵੰਡਣੀ ਬੰਦ ਕਰਵਾ ਦਿੱਤੀ ਸੀ ਅਤੇ ਹੁਣ ਜਦੋਂ ਉਹਨਾਂ ਨੇ ਪੈਨਸ਼ਨ ਵੰਡਣ ਦਾ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਸਨ ਤਾਂ ਪੁਲੀਸ ਨੇ ਲੋਕ ਭਲਾਈ ਟਰੱਸਟ ਦੇ ਦਫਤਰ ਨੂੰ ਘੇਰ ਲਿਆ ਅਤੇ ਜਗਦੀਸ਼ ਕੁਮਾਰ ਜੰਗਾ ਤੇ ਉਹਨਾਂ ਦੀ ਟੀਮ ਨੂੰ ਪੁਲੀਸ ਥਾਣੇ ਲੈ ਗਏ।
ਪੁਲੀਸ ਦਾ ਕਹਿਣਾ ਸੀ ਕਿ ਟਰੱਸਟ ਵੱਲੋਂ ਇਸ ਪ੍ਰੋਗਰਾਮ ਦੀ ਇਜਾਜਤ ਨਹੀਂ ਲਈ ਗਈ ਪਰੰਤੂ ਜਗਦੀਸ਼ ਕੁਮਾਰ ਜੰਗਾ ਦਾ ਇਹ ਤਰਕ ਸੀ ਕਿ ਇਹ ਮੇਰਾ ਆਪਣਾ ਨਿਜੀ ਪ੍ਰੋਗਰਾਮ ਹੈ ਤੇ ਇਸਦੀ ਇਜਾਜਤ ਲੈਣ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਨੂੰ ਭਾਜਪਾ ਦੇ ਪ੍ਰੋਗਰਾਮ ਨਾਲ ਨਾ ਜੋੜਿਆ ਜਾਵੇ।
ਪੁਲੀਸ ਵੱਲੋਂ ਬਾਅਦ ਵਿੱਚ ਜਗਦੀਸ਼ ਕੁਮਾਰ ਜੰਗਾ ਨੂੰ ਲਗਭਗ ਦੋ ਢਾਈ ਘੰਟੇ ਬਾਅਦ ਰਿਹਾ ਕਰ ਦਿੱਤਾ ਗਿਆ, ਜਿਸ ਉਪਰੰਤ ਉਹਨਾਂ ਵੱਲੋਂ ਆਪਣੇ ਦਫਤਰ ਆ ਕੇ ਬਜੁਰਗ ਮਾਤਾਵਾਂ ਨੂੰ ਪੈਨਸ਼ਨ ਵੰਡੀ ਗਈ।
ਇਸ ਮੌਕੇ ਪ੍ਰਦੀਪ ਨੰਦਾ, ਰੁਪਿੰਦਰ ਰੂਪੀ, ਜਸਵੀਰ ਸਿੰਘ ਗਗਰੋਲੀ, ਸ਼ੇਖਰ ਬੰਸਲ ਅਤੇ ਹੋਰ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।
