ਖੁਰਾਲਗੜ੍ਹ ਸਾਹਿਬ’ਚ ਸ:ਹਰਪਾਲ ਸਿੰਘ ਚੀਮਾ ਕਰਨਗੇ ਯਾਦਗਾਰੀ ਲਾਇਬਰੇਰੀ ਦਾ ਉਦਘਾਟਨ

ਗੜਸ਼ੰਕਰ- ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਬਾਨੀ ਬਾਬਾ ਬੰਤਾ ਰਾਮ ਘੋੜਾ ਦੇ ਜਨਮ ਦਿਨ ਮੌਕੇ ਸ: ਹਰਪਾਲ ਸਿੰਘ ਚੀਮਾ ਖਜਾਨਾ ਮੰਤਰੀ ਪੰਜਾਬ 28 ਅਗਸਤ ਨੂੰ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਦੁਪਹਿਰ ਬਾਅਦ ਮਹਾਨ ਦਾਨੀ ਲਾਲਾ ਮਹਿੰਦਰ ਪਾਲ ਚੁੰਬਰ ਯਾਦਗਾਰੀ ਲਾਇਬਰੇਰੀ ਦਾ ਉਦਘਾਟਨ ਕਰਨਗੇ।

ਇਹ ਜਾਣਕਾਰੀ ਸੰਤ ਸੁਰਿੰਦਰ ਦਾਸ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਉਨ੍ਹਾਂ ਨਾਲ ਸਮੁੱਚੀ ਲੀਡਰਸ਼ਿੱਪ ਵੀ ਵਿਸ਼ੇਸ਼ ਤੌਰ ਤੇ ਗੁਰੂ ਘਰ ਵਿਖੇ ਹਾਜਰੀਆ ਲਗਾਏਗੀ। 
ਉਨ੍ਹਾਂ ਕਿਹਾ ਕਿ ਸ: ਹਰਪਾਲ ਸਿੰਘ ਚੀਮਾ ਜਿੱਥੇ ਬਾਬਾ ਬੰਤਾ ਰਾਮ ਘੇੜਾ ਵਲੋਂ ਮਿਸ਼ਨ ਲਈ ਪਾਏ ਯੋਗਦਾਨ ਤੇ ਚਾਨਣਾ ਪਾਉਣਗੇ, ਉਥੇ ਸੰਗਤਾਂ ਨੂੰ ਇਨਾਂ ਕਾਰਜਾਂ ਦੀਆਂ ਵਧਾਈਆ ਵੀ ਦੇਣਗੇ। ਉਨ੍ਹਾਂ ਦੱਸਿਆ ਕਿ ਅਗਲੇ ਦੋ ਦਿਨਾਂ ਦੇ ਸਮਾਗਮਾਂ ਮੌਕੇ ਉੱਚ ਕੋਟੀ ਦੇ ਕੀਰਤਨੀ ਜਥਿਆ ਤੋਂ ਇਲਾਵਾ ਸੰਤ ਮਹਾਪੁਰਸ਼ ਸੰਗਤਾਂ ਨੂੰ ਗੁਰੂ ਮਹਿਮਾ ਨਾਲ ਜੋੜਨਗੇ।