ਪਿੰਡ ਆਹਲੀ ਕਲਾਂ ਦਾ ਐਡਵਾਂਸ ਬੰਨ੍ਹ ਟੁੱਟਿਆ; 35 ਹਜ਼ਾਰ ਏਕੜ ’ਚ ਝੋਨੇ ਦੀ ਫ਼ਸਲ ਤਬਾਹ
ਸੁਲਤਾਨਪੁਰ ਲੋਧੀ- ਇਥੋਂ ਨੇੜੇ ਪਿੰਡ ਆਹਲੀ ਕਲਾਂ ਵਿੱਚ ਲੱਗਾ ਐਡਵਾਂਸ ਬੰਨ੍ਹ ਟੁੱਟ ਗਿਆ ਹੈ। ਇਸ ਬੰਨ ਨੂੰ ਬਚਾਉਣ ਲਈ ਕਿਸਾਨ ਲੰਘੀ 10 ਅਗਸਤ ਤੋਂ ਲੱਗੇ ਹੋਏ ਸਨ। ਕਿਸਾਨਾਂ ਵੱਲੋਂ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਬਿਆਸ ਦਰਿਆ ਦੇ ਜ਼ੋਰ ਅਗੇ ਵਸ ਨਹੀਂ ਚੱਲਿਆ।

ਇਸ ਦੌਰਾਨ ਭਾਰੀ ਮੀਂਹ ਕਾਰਨ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਵਿਖੇ ਆਟਾ ਚੱਕੀ ਦੀ ਛੱਤ ਡਿੱਗਣ ਨਾਲ ਦੋ ਤੋਂ ਤਿੰਨ ਵਿਅਕਤੀ ਥੱਲੇ ਦੱਬ ਗਏ, ਜਿਨ੍ਹਾਂ ਨੂੰ ਬਚਾਉਣ ਲਈ ਰਾਹਤ ਤੇ ਬਚਾਅ ਕਾਰਜ ਜਾਰੀ ਹਨ।