ਨਿਰਮਲ ਕੁਟੀਆ ਟੂਟੋਮਜਾਰਾ ਵਿਖੇ 41 ਦਿਨ ਚੱਲੇ ਸ੍ਰੀ ਸੁਖਮਨੀ ਸਾਹਿਬ ਅਤੇ ਮੂਲਮੰਤਰ ਦੇ ਜਾਪਾਂ ਦੀ ਸੰਪੂਰਨਤਾ ਮੌਕੇ ਧਾਰਮਿਕ ਸਮਾਗਮ ਕਰਵਾਇਆ

ਮਾਹਿਲਪੁਰ, 4 ਨਵੰਬਰ : ਬ੍ਰਹਮਲੀਨ ਸ਼੍ਰੋਮਣੀ ਵਿਰੱਕਤ ਸ਼੍ਰੀਮਾਨ 111 ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਯਾਦ ਵਿੱਚ 25ਵੀਂ ਬਰਸੀ ਅਤੇ ਉਹਨਾਂ ਦੇ ਚਰਨ ਸੇਵਕ ਬ੍ਰਹਮਲੀਨ ਸੰਤ ਬਾਬਾ ਸਤਿਨਾਮ ਜੀ ਦੀ ਸਲਾਨਾ ਯਾਦ ਅਤੇ ਬ੍ਰਹਮਲੀਨ ਸ੍ਰੀਮਾਨ 108 ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ ਪਵਿੱਤਰ ਨਿੱਘੀ ਯਾਦ ਵਿੱਚ 15 ਵੀਂ ਬਰਸੀ ਦੇ ਸੰਬੰਧ ਵਿੱਚ 21 ਨਵੰਬਰ ਦਿਨ ਵੀਰਵਾਰ ਨੂੰ ਪਿੰਡ ਟੂਟੋਮਜਾਰਾ ਵਿਖੇ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਨੂੰ ਮੁੱਖ ਰੱਖਦੇ ਹੋਏ ਨਿਰਮਲ ਕੁਟੀਆ ਪਿੰਡ ਟੂਟੋਮਜਾਰਾ ਵਿਖੇ ਪਿਛਲੇ ਦਿਨਾਂ ਤੋਂ ਸ੍ਰੀ ਸੁਖਮਨੀ ਸਾਹਿਬ ਅਤੇ ਮੂਲਮੰਤਰ ਦੇ ਜਾਪਾਂ ਦੀ ਆਰੰਭਤਾ ਕੀਤੀ ਗਈ ਸੀ।

ਇਨਾਂ ਜਾਪਾਂ ਦੇ 41 ਦਿਨ ਦਾ ਸੰਪੂਰਨਤਾ ਸਮਾਗਮ ਨਿਰਮਲ ਕੁਟੀਆ ਟੂਟੋਮਜਾਰਾ ਵਿਖੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਮੱਖਣ ਸਿੰਘ ਅਤੇ ਉਨਾਂ ਦੇ ਸਹਿਯੋਗੀ ਸੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਦੀ ਦੇਖ ਰੇਖ ਹੇਠ ਸੰਪੂਰਨ ਹੋਇਆ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਇਸ ਪ੍ਰੋਗਰਾਮ ਦੀ ਸਮਾਪਤੀ ਦੀ ਅਰਦਾਸ ਸੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਨੇ ਕੀਤੀ ਅਤੇ ਮਹਾਂਪੁਰਸ਼ਾਂ ਦੇ ਆ ਰਹੇ ਸਮਾਗਮ ਦੀ ਸਫਲਤਾ ਲਈ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। 
ਇਸ ਮੌਕੇ ਇਨਾਂ ਸਮਾਗਮਾਂ ਵਿੱਚ ਹਿੱਸਾ ਲੈਣ ਵਾਲੀਆਂ ਪਿੰਡ ਟੂਟੋਮਜਾਰਾ, ਮੁੱਗੋਵਾਲ, ਢਾਡਾ, ਖੜੌਦੀ , ਨੰਗਲ ਖੁਰਦ ਅਤੇ ਹੋਰ ਪਿੰਡਾਂ ਦੀਆਂ ਬੀਬੀਆਂ, ਮਾਈਆਂ, ਬੱਚੀਆਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਅਟੁੱਟ ਚੱਲਿਆ। ਇਸ ਮੌਕੇ ਸੰਤ ਹਰਮੇਲ ਸਿੰਘ ਹੁਸ਼ਿਆਰਪੁਰ ਸਮੇਤ ਸੰਤ ਮਹਾਂਪੁਰਸ਼ ਅਤੇ ਪਿੰਡ ਟੂਟੋਮਜਾਰੇ ਅਤੇ ਲਾਗਲੇ ਪਿੰਡਾਂ ਦੀਆਂ ਸੰਗਤਾਂ ਹਾਜ਼ਰ ਸਨ।