ਕਣਕ ਦੇ ਨਾਲ ਆਲੂਆਂ ’ਚ ਵੀ ਸਿੰਗਲ ਸੁਪਰ ਫ਼ਾਸਫ਼ੇਟ ਦੇ ਨਾਲ ਯੂਰੀਆ ਮਿਲਾ ਕੇ ਫ਼ਾਸਫ਼ੋਰਸ ਤੱਤ ਦੀ ਕੀਤੀ ਜਾ ਸਕਦੀ ਹੈ ਪੂਰਤੀ- ਮੁੱਖ ਖੇਤੀਬਾੜੀ ਅਫ਼ਸਰ

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 4 ਨਵੰਬਰ, 2024: ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ, ਡਾ. ਗੁਰਮੇਲ ਸਿੰਘ ਨੇ ਅੱਜ ਇੱਥੇ ਆਖਿਆ ਕਿ ਜ਼ਿਲ੍ਹੇ ’ਚ ਕਿਸਾਨਾਂ ਨੂੰ ਡਾਇਆ ਅਮੋਨੀਅਮ ਫ਼ਾਸਫ਼ੇਟ ’ਚੋਂ ਹੀ ਕਣਕ ਜਾਂ ਆਲੂ ਦੀ ਬਿਜਾਈ ਵਾਸਤੇ ਫ਼ਾਸਫ਼ੋਰਸ ਤੱਤ ’ਤੇ ਹੀ ਨਿਰਭਰ ਰਹਿਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਬਹੁਤ ਸਾਰੇ ਅਗਾਂਹਵਧੂ ਕਿਸਾਨ ਫ਼ਾਸਫ਼ੋਰਸ ਤੱਤ ਦੀ ਪੂਰਤੀ ਬਜ਼ਾਰ ’ਚ ਉਪਲਬਧ ਦੂਸਰੀਆਂ ਉੱਚ ਗੁਣਵੱਤਾਂ ਦੀਆਂ ਖਾਦਾਂ ਤੋਂ ਸਫ਼ਲਪੂਰਵਕ ਕਰ ਰਹੇ ਹਨ, ਜਿਸ ਦਾ ਉਨ੍ਹਾਂ ਦੇ ਝਾੜ ’ਤੇ ਕੋਈ ਮਾੜਾ ਅਸਰ ਨਹੀਂ ਪਿਆ।

ਪਿੰਡ ਗੀਗੇਮਾਜਰਾ ਦੇ ਕਿਸਾਨ ਗੁਰਪ੍ਰੀਤ ਸਿੰਘ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਦਾ ਪਿਛਲੇ ਸਾਲ ਡੀ ਏ ਪੀ ਦੀ ਥਾਂ ਆਲੂ ਦੇ ਖੇਤਾਂ ’ਚ ਸਿੰਗਲ ਸੁਪਰ ਫ਼ਾਸਫ਼ੇਟ ਦੇ ਨਾਲ ਯੂਰੀਆ ਮਿਲਾ ਕੇ ਫ਼ਾਸਫ਼ੋਰਸ ਤੱਤ ਦੀ ਪੂਰਤੀ ਕਰਨ ਦਾ ਤਜਰਬਾ ਬੜਾ ਕਾਮਯਾਬ ਰਿਹਾ, ਜਿਸ ਨਾਲ ਝਾੜ ਪੂਰਾ ਰਿਹਾ।
ਕਿਸਾਨ ਗੁਰਪ੍ਰੀਤ ਸਿੰਘ ਅਨੁਸਾਰ ਉਸ ਵੱਲੋਂ ਪਿਛਲੇ ਸਾਲ ਦੇ ਆਪਣੇ ਤਜਰਬੇ ਤੋਂ ਉਤਸ਼ਾਹ ਲੈ ਕੇ ਉਹ ਇਸ ਸਾਲ ਵੀ ਇਹੀ ਖਾਦ ਮਿਸ਼ਰਣ ਆਪਣੇ ਖੇਤਾਂ ’ਚ ਵਰਤ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਅਸੀਂ ਬਜ਼ਾਰ ’ਚ ਕੇਵਲ ਇੱਕੋ ਖਾਦ ਦੀ ਮੰਗ ਵਧਾ ਦਿੰਦੇ ਹਾਂ ਤਾਂ ਆਰਥਿਕ ਵਰਤਾਰੇ ਅਨੁਸਾਰ ਉਸ ਦੀ ਸਪਲਾਈ ’ਚ ਕਮੀ ਆਉਣੀ ਸੁਭਾਵਿਕ ਹੈ, ਇਸ ਲਈ ਜੇਕਰ ਅਸੀਂ ਬਦਲਵੀਆਂ ਖਾਦਾਂ ਦੀ ਵਰਤੋਂ ਕਰਨ ਦੀ ਆਦਤ ਪਾ ਲਈਏ ਤਾਂ ਬਜ਼ਾਰ ’ਚ ਹਰੇਕ ਖਾਦ ਦੀ ਤਰਕਸੰਗਤ ਸਪਲਾਈ ਉਪਲਬਧ ਰਹੇਗੀ।
ਉਨ੍ਹਾਂ ਨਾਲ ਮੌਜੂਦ ਖੇਤੀਬਾੜੀ ਵਿਸਥਾਰ ਅਫ਼ਸਰ ਸੁੱਚਾ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਅਤੇ ਆਲੂ ਦੀ ਬਿਜਾਈ ਲਈ ਲੋੜੀਂਦੇ ਫ਼ਾਸਫ਼ੋਰਸ ਤੱਤ ਦੀ ਪੂਰਤੀ ਬਜ਼ਾਰ ’ਚ ਉਪਲਬਧ ਹੋਰਨਾਂ ਖਾਦ ਮਿਸ਼ਰਣਾਂ ਜਿਵੇਂ ਕਿ ਐਨ ਪੀ ਕੇ (ਨਾਈਟ੍ਰੋਜਨ, ਫ਼ਾਸਫ਼ੋਰਸ, ਪੋਟਾਸ਼ੀਅਮ), ਟ੍ਰਿਪਲ ਸੁਪਰਫ਼ਾਸਫ਼ੇਟ, ਸਿੰਗਲ ਸੁਪਰਫ਼ਾਸਫ਼ੇਟ ਆਦਿ ਤੋਂ ਵੀ ਕਰ ਸਕਦੇ ਹਨ। ਇਸ ਲਈ ਇਕੱਲੇ ਡੀ ਏ ਪੀ ’ਤੇ ਨਿਰਭਰ ਨਾ ਰਿਹਾ ਜਾਵੇ।