ਨਗਰ ਨਿਗਮ ਦੇ ਅਧਿਕਾਰੀ/ਕਰਮਚਾਰੀ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਡਿਊਟੀ ‘ਤੇ ਰਹੇ ਤੈਨਾਤ-ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਨਵੰਬਰ: ਸੰਯੁਕਤ ਕਮਿਸ਼ਨਰ ਨਗਰ ਨਿਗਮ ਮੋਹਾਲੀ, ਦੀਪਾਂਕਰ ਗਰਗ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਦੀ ਸਾਫ-ਸਫਾਈ ਨੂੰ ਮੁੱਖ ਰੱਖਦੇ ਹੋਏ ਰੋਜ਼ਾਨਾ ਦੀ ਤਰ੍ਹਾਂ ਹੀ, ਤਿਉਹਾਰਾਂ ਦੇ ਦਿਨਾਂ ਵਿੱਚ ਵੀ ਸੈਨੀਟੇਸ਼ਨ ਸਾਖਾ ਦੇ ਸਮੂਹ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ‘ਤੇ ਤੈਨਾਤ ਸਨ ਅਤੇ ਸ਼ਨੀਵਾਰ ਨੂੰ ਲਗਪਗ 700 ਸਫਾਈ ਕਰਮਚਾਰੀਆਂ ਅਤੇ ਐਤਵਾਰ ਨੂੰ ਵੀ ਲਗਪਗ 300 ਸਫਾਈ ਕਰਮਚਾਰੀਆਂ ਵੱਲੋਂ ਸ਼ਹਿਰ ਦੀ ਸਾਫ-ਸਫਾਈ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਮੂਹ ਆਰ.ਐਮ.ਸੀ ਪੁਆਇੰਟਾਂ ਤੇ ਇੱਕਠੇ ਹੁੰਦੇ ਕੂੜੇ ਨੂੰ ਲਗਾਤਾਰ ਚੁਕਵਾਇਆ ਜਾ ਰਿਹਾ ਹੈ, ਪ੍ਰੰਤੂ ਤਿਉਹਾਰਾਂ ਕਾਰਨ ਸ਼ਹਿਰ ਵਿੱਚ ਆਰ.ਐਮ.ਸੀ ਪੁਆਇੰਟਾਂ ਤੇ ਕੂੜਾ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਇੱਕਠਾ ਹੋ ਗਿਆ ਸੀ, ਜਿਸ ਨੂੰ ਵੇਖਦੇ ਹੋਏ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਤਿਉਹਾਰਾਂ ਦੀ ਛੁੱਟੀਆਂ ਹੋਣ ਦੇ ਬਾਵਜੂਦ ਮਿਤੀ 02.11.2024 ਅਤੇ ਮਿਤੀ 03.11.2024 ਨੂੰ ਨਗਰ ਨਿਗਮ ਦੇ ਆਰ.ਐਮ.ਸੀ ਪੁਆਇੰਟਾਂ ਤੋਂ ਟਿੱਪਰ/ਟਰਾਲੀ ਕੂੜੇ ਦੀ ਲਿਫਟਿੰਗ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ 2 ਨਵੰਬਰ ਨੂੰ 10 ਟਿੱਪਰ ਅਤੇ 9 ਟਰਾਲੀਆਂ ਅਤੇ 3 ਨਵੰਬਰ ਨੂੰ 9 ਟਿੱਪਰ ਅਤੇ 5 ਟਰਾਲੀਆਂ ਕੂੜਾ ਚੁਕਵਾਇਆ ਗਿਆ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਕਾਰਨ ਵਾਧੂ ਕੂੜਾ ਆਉਣ ਕਾਰਨ ਸਾਰੇ ਆਰ.ਐਮ.ਸੀ ਪੁਆਇੰਟਸ ਤੋਂ ਜੰਗੀ ਪੱਧਰ ਤੇ ਕੂੜਾ ਚੁਕਿਆ ਜਾ ਰਿਹਾ ਹੈ ਜੋ ਕਿ ਅਗਲੇ 2 ਤੋਂ 3 ਦਿਨਾਂ ਵਿੱਚ ਪੂਰੀ ਤਰਾਂ ਸਾਫ਼ ਹੋਣਗੇ।
ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀ ਸਾਫ-ਸਫਾਈ, ਆਰ.ਐਮ.ਸੀ ਪੁਆਇੰਟਾਂ ਤੋਂ ਕੂੜੇ ਦੀ ਉਕਤ ਲਿਫਟਿੰਗ ਦੇ ਨਾਲ-ਨਾਲ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਹਿਰ ਦੀਆਂ ‘ਏ’ ਸੜ੍ਹਕਾਂ ਦੀ ਮੈਕੈਨੀਕਲ ਸਵੀਪਿੰਗ ਰਾਹੀਂ ਵੀ ਸਾਫ-ਸਫਾਈ ਕਰਵਾਈ ਗਈ ਹੈ ਅਤੇ ਜੀ.ਵੀ.ਪੀ (ਗਾਰਬੇਜ ਵਲਨਰੇਬਲ ਪੁਆਇੰਟਸ) ਨੂੰ ਵੀ ਸਾਫ਼ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਹਾਲੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਪ੍ਰਤੀ ਪੂਰੀ ਤਰਾਂ ਵਚਨਬੱਧ ਹੈ, ਜਿਸ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਲੋੜੀਂਦਾ ਹੈ।