
ਟਨਰੀ ਯੂਨੀਵਰਸਿਟੀ ਦੇ ਵਿਗਿਆਨੀ ਨੂੰ ਮਿਲਿਆ ਯੁਵਾ ਸਾਇੰਸਦਾਨ ਸਨਮਾਨ
ਲੁਧਿਆਣਾ 28 ਅਕਤੂਬਰ 2024: ਡਾ. ਗੁਰਜੋਤ ਕੌਰ ਮਾਵੀ, ਪਸ਼ੂਧਨ ਫਾਰਮ ਨਿਰਦੇਸ਼ਾਲਾ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਭਾਰਤੀ ਪੋਲਟਰੀ ਵਿਗਿਆਨ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਖੋਜ ਪੱਤਰ ਲਈ ਯੁਵਾ ਸਾਇੰਸਦਾਨ ਸਨਮਾਨ ਨਾਲ ਨਿਵਾਜਿਆ ਗਿਆ।
ਲੁਧਿਆਣਾ 28 ਅਕਤੂਬਰ 2024: ਡਾ. ਗੁਰਜੋਤ ਕੌਰ ਮਾਵੀ, ਪਸ਼ੂਧਨ ਫਾਰਮ ਨਿਰਦੇਸ਼ਾਲਾ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਭਾਰਤੀ ਪੋਲਟਰੀ ਵਿਗਿਆਨ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਖੋਜ ਪੱਤਰ ਲਈ ਯੁਵਾ ਸਾਇੰਸਦਾਨ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਮਾਵੀ ਨੂੰ ਇਹ ਸਨਮਾਨ ਮੁਰਗਿਆਂ ਦੀ ਕੜਕਨਾਥ ਨਸਲ ’ਤੇ ਖੋਜ ਕਾਰਜ ਕਰਨ ਸੰਬੰਧੀ ਪ੍ਰਾਪਤ ਹੋਇਆ ਜਿਸ ਵਿੱਚ ਉਨ੍ਹਾਂ ਨਾਲ ਡਾ. ਪੀ ਪੀ ਦੁਬੇ, ਰੰਜਨਾ ਚੀਮਾ ਅਤੇ ਰਮਨ ਨਾਰੰਗ ਨੇ ਵੀ ਯੋਗਦਾਨ ਦਿੱਤਾ ਸੀ। ਉਨ੍ਹਾਂ ਨੇ ਕੜਕਨਾਥ ਨਸਲ ਦੇ ਦੇਸੀ ਮੁਰਗੇ ’ਤੇ ਜੋ ਖੋਜ ਕਾਰਜ ਕੀਤਾ ਹੈ ਉਹ ਵਿਸ਼ਵ ਵਿੱਚ ਪਹਿਲੀ ਵਾਰ ਦਰਜ ਹੋਇਆ ਹੈ।
ਉਨ੍ਹਾਂ ਨੂੰ ਇਹ ਸਨਮਾਨ ਡਾ. ਨਿਤਿਨ ਪਾਟਿਲ, ਉਪ-ਕੁਲਪਤੀ ਮਹਾਰਾਸ਼ਟਰ ਐਨੀਮਲ ਅਤੇ ਫ਼ਿਸ਼ਰੀਜ਼ ਸਾਇੰਸ ਯੂਨੀਵਰਸਿਟੀ, ਨਾਗਪੁਰ ਨੇ 39ਵੀਂ ਭਾਰਤੀ ਪੋਲਟਰੀ ਵਿਗਿਆਨ ਐਸੋਸੀਏਸ਼ਨ ਕਾਨਫਰੰਸ ਅਤੇ ਰਾਸ਼ਟਰੀ ਗੋਸ਼ਠੀ ਦੌਰਾਨ ਦਿੱਤਾ। ਡਾ. ਅਨਿਲ ਕੁਮਾਰ ਅਰੋੜਾ, ਨਿਰਦੇਸ਼ਕ ਖੋਜ ਨੇ ਉਨ੍ਹਾਂ ਦੀ ਇਸ ਖੋਜ ਪ੍ਰਾਪਤੀ ਅਤੇ ਰਾਸ਼ਟਰੀ ਮਾਨਤਾ ਸੰਬੰਧੀ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਡਾ. ਮਾਵੀ ਵੱਲੋਂ ਕੀਤੇ ਖੋਜ ਕਾਰਜ ਨੂੰ ਸਰਾਹਿਆ ਅਤੇ ਵਿਗਿਆਨੀਆਂ ਨੂੰ ਭਵਿੱਖ ਵਿੱਚ ਵੀ ਨਵੇਂ ਖੋਜ ਕਾਰਜ ਕਰਨ ਲਈ ਪ੍ਰੇਰਿਤ ਕੀਤਾ।
