ਗੜਸ਼ੰਕਰ ਪੁਲਸ ਨੇ 12 ਚੋਰੀ ਦੇ ਮੋਟਸਾਈਕਲਾਂ ਸਾਹਿਤ ਤਿੰਨ ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ
ਗੜ੍ਹਸ਼ੰਕਰ, 28 ਅਕਤੂਬਰ - ਗੜਸ਼ੰਕਰ ਪੁਲਸ ਨੇ 12 ਚੋਰੀ ਦੇ ਮੋਟਸਾਈਕਲਾਂ ਸਾਹਿਤ ਤਿੰਨ ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤੀ ਕੀਤੀ ਹੈ। ਡੀ ਐਸ ਪੀ ਗੜਸ਼ੰਕਰ ਜਸਪ੍ਰੀਤ ਸਿੰਘ ਨੇ ਅੱਜ ਕੀਤੀ ਪ੍ਰੈੱਸ ਕਾਨਫਰੰਸ ਵਿਚ ਦਸਿਆ ਕਿ ਬੀਤੇ ਦਿਨੀਂ ਇਕ ਕਾਫੀ ਮਹਿੰਗਾ ਯਾਮਾ ਕੰਪਨੀ ਦਾ ਮੋਟਰਸਾਈਕਲ ਗੜਸ਼ੰਕਰ ਦੇ ਇਕ ਵਿਅਕਤੀ ਦਾ ਚੋਰੀ ਹੋ ਗਿਆ ਸੀ। ਸੀਸੀਟੀਵੀ ਕੈਮਰੇ ਚੈੱਕ ਕਰਨ ਤੇ ਪਤਾ ਲਗਾ ਕਿ ਮੋਟਰਾਈਕਲ ਨੂੰ ਤਿੰਨ ਵਿਅਕਤੀ ਜੋ ਐਕਟਿਵਾ ਤੇ ਆਏ ਅਤੇ ਐਕਟਿਵਾ ਅੱਗੇ ਗਲੀ ਵਿਚ ਖੜੀ ਕਰਕੇ ਦੋ ਵਿਅਕਤੀਆਂ ਵਲੋਂ ਮੋਟਰਸਾਈਕਲ ਬਿਨਾ ਲਾਕ ਤੋੜੇ ਚੋਰੀ ਕਰਕੇ ਲਈ ਗਏ ਸੀ।

ਤਿੰਨਾ ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਤਾਂ ਪਤਾ ਲਗਾ ਤਿੰਨੋ ਦੋਸ਼ੀ ਨਾਬਾਲਗ ਹਨ। ਜਿਹਨਾਂ ਖਿਲਾਫ ਮੁਕਦਮਾ ਨੰਬਰ 167, 26 ਅਕਤੂਬਰ ਅੇਧ 303(2),3(5) ਬੀ ਐਨ ਐੱਸ ਤਹਿਤ ਥਾਣਾ ਗੜਸ਼ੰਕਰ ਮੁੱਕਦਮਾ ਦਰਜ ਕੀਤਾ ਗਿਆ। 28 ਅਕਤੂਬਰ ਨੂੰ ਦੋਸ਼ੀਆ ਨੂੰ ਪਿੰਡ ਰਾਵਲਪਿੰਡੀ ਦੇ ਮੋੜ ਤੋਂ ਐਫ ਜੈਡ ਐੱਸ ਵੀ 3 ਮੋਟਰਸਾਈਕਲ ਰੰਗ ਕਾਲਾ ਸਮੇਤ ਫੜਿਆ ਗਿਆ। ਜਿਹਨਾਂ ਕੋਲੋ ਪੁੱਛਗਿਛ ਦੌਰਾਨ ਓਹਨਾ ਦਸਿਆ ਕਿ ਓਹਨਾ ਵਲੋਂ ਹੋਰ ਵੀ ਮੋਟਰਸਾਈਕਲ ਵੱਖ-ਵਖ ਸਥਾਨਾਂ ਤੋਂ ਚੋਰੀ ਕਰਕੇ ਵਖ ਵਖ ਸਥਾਨਾਂ ਤੇ ਰੱਖੇ ਹੋਏ ਹਨ।
ਜੋ ਉਕਤ ਦੋਸ਼ੀਆ ਵੱਲੋ ਦਸੇ ਸਥਾਨਾਂ ਤੋਂ 9 ਸਪਲੈਂਡਰ ਪਲਸ ਅਤੇ ਇਕ ਪਲੈਟੀਨਾ ਅਤੇ ਇਕ ਦਾ ਐਫ ਜੈਡ ਐੱਸ ਵੀ 3 ਮੋਟਰਸਾਈਕਲ ਕੁਲ 11 ਮੋਰਸਾਈਕਲ ਬਿਨਾ ਨੰਬਰੀ ਬਰਾਮਦ ਕੀਤੇ ਗਏ। ਉਨ੍ਹਾਂ ਦਸਿਆ ਕਿ ਇਸ ਸੰਬੰਧੀ ਬਣਦੀ ਕਰਵਾਈ ਕਰਕੇ ਮੋਟਰਸਾਈਕਲ ਮਾਲਕਾ ਨੂੰ ਇਤਲਾਹ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੀ ਅਗਲੀ ਕਰਵਾਈ ਕੀਤੀ ਜਾ ਸਕੇ।