ਨਾਭਾ ਪਾਵਰ ਲਿਮਿਟਡ ਨੇ ਪਿੰਡ ਸਧਰੋਰ ਮਾਜਰੀ ਵਿਖੇ ਕਰਵਾਇਆ ਕਬੱਡੀ ਟੂਰਨਾਮੈਂਟ
ਰਾਜਪੁਰਾ ,26/10/24 - ਨਾਭਾ ਪਾਵਰ ਲਿਮਟਿਡ ਵਲੋਂ ਪਲਾਂਟ ਹੈਡ ਸੁਰੇਸ਼ ਕੁਮਾਰ ਨਾਰੰਗ ਦੀ ਸਰਪ੍ਰਸਤੀ ਹੇਠ ਮਿਸ਼ਨ ਰੰਗਲਾ ਪੰਜਾਬ ਤਹਿਤ ਪਿੰਡ ਸਧਰੋਰ ਮਾਜਰੀ ਅਤੇ ਸਧਰੋਰ ਦੀਆਂ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਹਿੱਤ ਕਬੱਡੀ ਅਤੇ ਰੱਸਾਕਸੀ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ ਜਿਸ ਨਾਭਾ ਪਾਵਰ ਲਿਮਿਟਡ ਥਰਮਲ ਪਲਾਂਟ ਰਾਜਪੁਰਾ ਦੇ ਅਧੀਨ ਆਉਂਦੇ 49 ਪਿੰਡਾਂ ਦੀਆਂ ਕਬੱਡੀ ਅਤੇ ਰੱਸਾਕਸੀ ਦੀਆਂ ਟੀਮਾਂ ਤੋਂ ਇਲਾਵਾ ਤੋਂ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਓਪਨ ਕਬੱਡੀ ਲੜਕੇ ਅਤੇ ਲੜਕੀਆਂ ਦੀਆਂ ਕਬੱਡੀ ਦੀਆਂ 60 ਟੀਮਾਂ ਨੇ ਭਾਗ ਲਿਆ।

ਵਿਸ਼ੇਸ਼ ਤੌਰ ਤੇ 10 ਲੜਕੀਆਂ ਦੀਆਂ ਕਬੱਡੀ ਟੀਮਾਂ ਵਲੋਂ ਵੀ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਗਿਆ। ਇਸ ਮੌਕੇ ਨਾਭਾ ਪਾਵਰ ਲਿਮਟਿਡ ਦੇ ਪਲਾਂਟ ਹੈਡ ਸ਼੍ਰੀ ਨਰੇਸ਼ ਨਾਰੰਗ ਨੇ ਦੱਸਿਆ ਕਿ ਖੇਡਾਂ ਹੀ ਨਿਰੋਏ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ ਅਤੇ ਨਸ਼ਾ ਰਹਿਤ ਨੌਜਵਾਨ ਹੀ ਇਹਨਾਂ ਖੇਡਾਂ ਦਾ ਸ਼ਿੰਗਾਰ ਬਣਦੇ ਹਨ । ਉਹਨਾਂ ਕਿਹਾ ਕਿ ਨਾਭਾ ਪਾਵਰ ਲਿਮਿਟਡ ਵਲੋਂ ਪਿੰਡਾਂ ਵਿੱਚ ਕਈ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਮੁੱਖ ਰੂਪ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਹਿੱਤ ਕਬੱਡੀ ਟੂਰਨਾਮੈਂਟ,ਮੈਰਾਥੋਨ , ਸਾਈਕਲ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਰੁਚੀ ਲੈਣੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਸ਼ਰੀਰ ਤੰਦਰੁਸਤ ਰਹੇ , ਉਹ ਨਸ਼ਿਆਂ ਤੋਂ ਦੂਰ ਰਹਿ ਸਕਣ ਅਤੇ ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹਣ ਲਈ ਨੌਜਵਾਨ ਆਪਣਾ ਯੋਗਦਾਨ ਪਾ ਸਕਣ।
ਇਸ ਮੌਕੇ ਨਾਭਾ ਪਾਵਰ ਲਿਮਿਟਡ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਟੂਰਨਾਮੈਂਟ ਦੇਖਣ ਆਏ ਸਮੁੱਚੇ ਦਰਸ਼ਕਾਂ ਨੂੰ ਜਾਗਰੂਕਤਾ ਪੈਫਲੈਟ ਅਤੇ ਕਿਤਾਬਚੇ ਵੰਡੇ ਗਏ । ਖੇਡ ਮੁਕਾਬਲਿਆਂ ਦੌਰਾਨ ਕਬੱਡੀ ਓਪਨ (ਲੜਕਿਆਂ) ਵਿਚ ਸੈਂਪਲੀ ਸਾਹਿਬ (ਮੋਹਾਲੀ) ਨੇ ਪਹਿਲਾ ਜਦੋਂ ਕਿ ਚੱਠੇਵਾਲਾ ( ਬਠਿੰਡਾ) ਨੇ ਦੂਜਾ ਸਥਾਨ ਹਾਸਿਲ ਕੀਤਾ. ਇਸੇ ਤਰਾਂ ਕਬੱਡੀ ਓਪਨ (ਲੜਕੀਆਂ) ਦੇ ਮੁਕਾਬਲੇ ਚ ਰੌਂਤਾ ਕਬੱਡੀ ਕਲੱਬ ( ਮੋਗਾ) ਨੇ ਪਹਿਲਾ ਅਤੇ ਜਗਤਪੁਰ ਕਬੱਡੀ ਕਲੱਬ (ਜਲੰਧਰ) ਨੇ ਦੂਜਾ ਸਥਾਨ ਹਾਸਲ ਕੀਤਾ.
ਥਰਮਲ ਪਲਾਂਟ ਦੇ ਦਾਇਰੇ ਚ ਆਉਂਦੇ 49 ਪਿੰਡਾਂ ਦੇ ਮੁਕਾਬਲੇ ਚ ਚੱਕ ਖੁਰਦ ਨੇ ਪਹਿਲਾ ਅਤੇ ਭਗੜਾਣਾ ਨੇ ਦੂਜਾ ਸਥਾਨ ਹਾਸਲ ਕੀਤਾ. ਜਦੋਂ ਕੇ ਰੱਸਾਕਸੀ ਵਿੱਚ ਰੰਗੀਆਂ ਨੇ ਪਹਿਲਾ ਅਤੇ ਸਧਰੋਰ ਪਿੰਡ ਨੇ ਦੂਜਾ ਸਥਾਨ ਹਾਸਲ ਕੀਤਾ|ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ|