ਟੀਚਰ ਵਲੋ ਸਕੂਲ ਵਿੱਚ ਬੱਚੀ ਨੂੰ ਮਾਰੇ ਗਏ ਥੱਪੜ, ਪੀੜਿਤ ਬੱਚੀ ਦੇ ਪਰਿਵਾਰ ਵੱਲੋਂ ਬੱਚੀ ਨੂੰ ਹਸਪਤਾਲ ਕੀਤਾ ਦਾਖਿਲ ਅਤੇ ਐਮ ਐਲ ਆਰ ਕੱਟ ਕੇ ਪੁਲਿਸ ਕਾਰਵਾਈ ਦੀ ਕੀਤੀ ਮੰਗ।

ਰਾਜਪੁਰਾ,19/11/24: ਰਾਜਪੁਰਾ ਦੇ ਨਾਲ ਲੱਗਦੇ ਪਿੰਡ ਬਾਸਮਾ ਦੇ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਵਿੱਚ ਇੱਕ ਟੀਚਰ ਵੱਲੋਂ ਆਪਣੇ ਪਹਿਲੀ ਕਲਾਸ ਦੀ ਸਟੂਡੈਂਟ ਨੂੰ ਬੁਰੀ ਤਰ੍ਹਾਂ ਮਾਰ ਕੇ ਜਖਮੀ ਕਰ ਦਿੱਤਾ ਗਿਆ ਜਦੋਂ ਬੱਚੀ ਦੀ ਮਾਂ ਉਸ ਨੂੰ ਸਕੂਲੋਂ ਲੈਣ ਆਈ ਤਾਂ ਮਾਂ ਨੂੰ ਪਤਾ ਲੱਗਿਆ ਉਸ ਦੇ ਬਾਦ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਅਤੇ ਉਸ ਤੋਂ ਬਾਅਦ ਬਚੀ ਨੂੰ ਰਾਜਪੁਰਾ ਦੇ ਸਿਵਿਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਬਚੀ ਹਜੇ ਵੀ ਡਾਕਟਰਾਂ ਦੀ ਨਿਗਰਾਨੀ ਵਿੱਚ ਜੀਰੇ ਇਲਾਜ ਹੈ।

ਇਸ ਬਾਰੇ ਹੋਰ ਹੋਰ ਜਾਣਕਾਰੀ ਦਿੰਦੇ ਪੀੜਿਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਜਦੋਂ ਇਸ ਬਾਰੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਪ੍ਰਿੰਸੀਪਲ ਨਾਲ ਗੱਲਬਾਤ ਕਰਨਾ ਚਾਹੀ ਅਤੇ ਟੀਚਰ ਨਾਲ ਵੀ ਗੱਲ ਕੀਤੀ ਸਿਰਫ ਉਹਨਾਂ ਨੇ ਮਾਫੀ ਮੰਗ ਕੇ ਆਪਣਾ ਪਿੱਛਾ ਛੁਡਵਾ ਲਿਆ ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੀ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ ਤੇ ਅਸੀਂ ਉਸ ਨੂੰ ਤੁਰੰਤ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਲੈ ਗਏ। ਤੇ ਡਾਕਟਰਾਂ ਵੱਲੋਂ ਮੁਆਇਨਾ ਕਰਨ ਤੋਂ ਬਾਅਦ ਬੱਚੀ ਨੂੰ ਹਸਪਤਾਲ ਵਿੱਚ ਦਾਖਿਲ ਕਰ ਲਿੱਤਾ ਗਿਆ ਉਹਨਾਂ ਕਿਹਾ ਕਿ ਇਹ ਸਕੂਲ ਦਾ ਪਹਿਲਾ ਮਾਮਲਾ ਨਹੀਂ ਹੈ ਪਹਿਲੇ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਪੱਤਰਕਾਰਾਂ  ਨੂੰ ਜਾਣਕਾਰੀ ਦਿੰਦੇ ਹੋਏ ਪੀੜਿਤ ਬੱਚੀ ਦੀ ਮਾਂ ਨੇ ਦੱਸਿਆ ਕਿ ਕਲਾਸ ਟੀਚਰ ਮਮਤਾ ਨਾਲ ਜਦੋਂ  ਸਕੂਲ ਵਿਚ ਗੱਲਬਾਤ ਕੀਤੀ ਤਾ ਉਸਨੇ ਆਪਣੀ ਗਲਤੀ ਮੰਨਦਿਆਂ ਹੋਇਆਂ ਮਾਫੀ ਮੰਗੀ
ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦਾ ਕਿਹਾ।
ਇਸ ਬਾਰੇ ਜਦ ਪੱਤਰਕਾਰਾਂ ਨੇ ਗੱਲਬਾਤ ਕਰਨਾ ਚਾਹੀ ਤਾਂ ਕਲਾਸ ਟੀਚਰ ਦਾ ਫੋਨ ਬੰਦ ਮਿਲਿਆ ਤੇ ਕੋਈ ਵੀ ਗੱਲਬਾਤ ਉਹਨਾਂ ਨਾਲ ਨਹੀਂ ਹੋ ਸਕੀ ਪਰ ਸਕੂਲ ਦੇ ਜੋ ਮੈਨੇਜਮੈਂਟ ਕਮੇਟੀ ਨੇ ਦੱਸਿਆ ਕਿ ਅਸੀਂ ਉਸ ਟੀਚਰ ਨੂੰ ਸਕੂਲ ਤੋਂ ਹਟਾ ਦਿੱਤਾ ਹੈ
ਬੱਚੀ ਹਜੇ ਵੀ ਹੋਸਪਿਟਲ ਵਿੱਚ ਜ਼ੀਰੇ ਇਲਾਜ ਹੈ ਤੇ ਐਮ ਐਲ ਆਰ ਕੱਟਣ ਤੋਂ ਬਾਅਦ ਜਾਂਚ ਅਧਿਕਾਰੀ ਤੇ ਤੇਪਲਾਂ ਚੌਂਕੀ ਤੋਂ ਮੋਹਰ ਸਿੰਘ ਨੇ ਦੱਸਿਆ ਕਿ ਅਸੀਂ ਸਕੂਲ ਜਾ ਕੇ ਮੈਨੇਜਮੈਂਟ ਕਮੇਟੀ ਦੇ ਬਿਆਨ ਲੈ ਕੇ ਆਏ ਆਂ ਤੇ ਹੁਣ ਅਸੀਂ ਹਸਪਤਾਲ ਵਿੱਚ ਬੱਚੀ ਦੇ ਬਿਆਨ ਲਿੱਤੇ ਹਨ। ਇਹ ਦੋਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਅੱਗੇ ਦੀ ਕਾਨੂੰਨੀ ਕਾਰਵਾਈ ਹੋਏਗੀ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਤੇ ਪੀੜਤਾਂ ਨੂੰ ਇਨਸਾਫ ਜਰੂਰ ਮਿਲੇਗਾ।