ਪੀ.ਜੀ.ਆਈ.ਐਮ.ਈ.ਆਰ ਚੰਡੀਗੜ ਨੇ 9 ਸਾਲ ਦੀ ਬੱਚੀ 'ਤੇ ਉੱਚ ਪੱਧਰੀ ਕੋਕਲੀਅਰ ਇੰਪਲਾਂਟ ਸਰਜਰੀ ਸਫਲਤਾਪੂਰਵਕ ਕੀਤੀ
ਪੀ.ਜੀ.ਆਈ.ਐਮ.ਈ.ਆਰ (ਚੰਡੀਗੜ) ਨੇ ਆਰੀਕਾ, 9 ਸਾਲ ਦੀ ਬੱਚੀ 'ਤੇ ਕੋਕਲੀਅਰ ਇੰਪਲਾਂਟ ਸਰਜਰੀ ਸਫਲਤਾਪੂਰਵਕ ਅੰਜ਼ਾਮ ਦਿੱਤੀ ਹੈ, ਜੋ ਇਸ ਖੇਤਰ ਲਈ ਇੱਕ ਮਹੱਤਵਪੂਰਨ ਮੈਡੀਕਲ ਮੀਲਪੱਥਰ ਹੈ। ਇਸ ਸਰਜਰੀ ਵਿੱਚ ਪਹਿਲੀ ਵਾਰ ਪ੍ਰਗਤੀਸ਼ੀਲ ‘ਸਮਾਰਟਨੈਵ’ ਸੌਫਟਵੇਅਰ ਦੀ ਵਰਤੋਂ ਕੀਤੀ ਗਈ, ਜਿਸ ਨਾਲ ਕੋਕਲੀਅਰ ਇੰਪਲਾਂਟ ਤਕਨਾਲੋਜੀ ਵਿੱਚ ਨਵਾਂ ਇਤਿਹਾਸ ਰਚਿਆ ਗਿਆ।

ਇਹ ਸਰਜਰੀ ਡਾ. ਜੈਮੰਤੀ ਬਖ਼ਸ਼ੀ, ਪ੍ਰਮੁੱਖ, ਕਾਨ, ਨੱਕ ਅਤੇ ਗਲੇ ਸਰਜਰੀ ਵਿਭਾਗ ਦੇ ਅਗਵਾਈ ਹੇਠ ਕੀਤੀ ਗਈ। ਕੋਕਲੀਅਰ ਇੰਪਲਾਂਟ ਉਹ ਜੰਤਰ ਹੈ ਜੋ ਗੰਭੀਰ ਸਨੁਵਾਈ ਦੀ ਸਮੱਸਿਆ ਵਾਲੇ ਬੱਚਿਆਂ ਵਿੱਚ ਬੋਲੀ ਅਤੇ ਅਕਾਦਮਿਕ ਕੌਸ਼ਲ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਪੀ.ਜੀ.ਆਈ. ਨੇ 2003 ਤੋਂ ਇਨ੍ਹਾਂ ਸਰਜਰੀਆਂ ਦੀ ਸ਼ੁਰੂਆਤ ਕੀਤੀ ਅਤੇ ਹੁਣ ਤੱਕ 650 ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕੀਤਾ।
ਸਮਾਰਟਨੈਵ ਸੌਫਟਵੇਅਰ ਰੀਅਲ-ਟਾਈਮ ਜਾਣਕਾਰੀ ਦਿੰਦਾ ਹੈ, ਜਿਸ ਨਾਲ ਸਰਜਰੀ ਵਿਚ ਕੁਦਰਤੀ ਤੌਰ 'ਤੇ ਹੋਣ ਵਾਲੀਆਂ ਗ਼ਲਤੀਆਂ ਘੱਟਦੀਆਂ ਹਨ ਅਤੇ ਇਲਾਜ ਦੇ ਸਮੇਂ 'ਚ ਵੀ 20 ਮਿੰਟ ਤੱਕ ਦੀ ਕਮੀ ਆਉਂਦੀ ਹੈ। ਡਾ. ਬਖ਼ਸ਼ੀ ਨੇ ਇਸ ਤਕਨਾਲੋਜੀ ਨੂੰ ਇੱਕ "ਗੇਮ ਚੇਂਜਰ" ਕਹਿੰਦੇ ਹੋਏ ਬਹੁਤ ਪ੍ਰਸੰਨਤਾ ਜ਼ਾਹਰ ਕੀਤੀ।
ਇਹ ਪਾਇਲਟ ਸਰਜਰੀ ਪੀ.ਜੀ.ਆਈ.ਐਮ.ਈ.ਆਰ ਦੀ ਬਿਹਤਰ ਮਰੀਜ਼ ਸੇਵਾ ਅਤੇ ਨਵੇਂ ਮਾਪਦੰਡ ਕਾਇਮ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।