ਨਿੱਕੀਆਂ ਕਰੂੰਬਲਾਂ ਦਾ ਬਾਲ ਸਾਹਿਤ ਵਿੱਚ ਉੱਤਮ ਸਥਾਨ ਹੈ -ਜੈ ਕ੍ਰਿਸ਼ਨ ਸਿੰਘ ਰੌੜੀ

ਮਾਹਿਲਪੁਰ- ਇੰਡੀਆ ਬੁਕ ਫਿਰ ਰਿਕਾਰਡਸ ਵਿੱਚ ਸ਼ਾਮਿਲ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦਾ ਬਾਲ ਸਾਹਿਤ ਜਗਤ ਵਿੱਚ ਉੱਤਮ ਸਥਾਨ ਹੈ। ਇਹ ਵਿਚਾਰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਨਿੱਕੀਆਂ ਕਰੂੰਬਲਾਂ ਦੇ ਨਵ ਵਰਸ਼ ਵਿਸ਼ੇਸ਼ ਅੰਕ ਨੂੰ ਜਾਰੀ ਕਰਦਿਆਂ ਆਖੇ।

ਮਾਹਿਲਪੁਰ- ਇੰਡੀਆ ਬੁਕ ਫਿਰ ਰਿਕਾਰਡਸ ਵਿੱਚ ਸ਼ਾਮਿਲ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦਾ ਬਾਲ ਸਾਹਿਤ ਜਗਤ ਵਿੱਚ ਉੱਤਮ ਸਥਾਨ ਹੈ। ਇਹ ਵਿਚਾਰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਨਿੱਕੀਆਂ ਕਰੂੰਬਲਾਂ ਦੇ ਨਵ ਵਰਸ਼ ਵਿਸ਼ੇਸ਼ ਅੰਕ ਨੂੰ ਜਾਰੀ ਕਰਦਿਆਂ ਆਖੇ। 
ਉਹਨਾਂ ਅੱਗੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਦਾ ਪ੍ਰਕਾਸ਼ਨ ਪਿਛਲੇ 30 ਸਾਲ ਤੋਂ ਬਲਜਿੰਦਰ ਮਾਨ ਦੀ ਮਨੋਵਿਗਿਆਨਕ ਸੰਪਾਦਨਾ ਹੇਠ ਨਿਰੰਤਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਖਾਸ ਕਰ ਗੜ੍ਹਸ਼ੰਕਰ ਤਹਿਸੀਲ ਲਈ ਇਹ ਮਾਣ ਵਾਲੀ ਗੱਲ ਹੈ ਕਿ ਮਾਹਿਲਪੁਰ ਤੋਂ ਵਿਸ਼ਵ ਪੱਧਰੀ ਬਾਲ ਰਸਾਲਾ ਪਿਛਲੇ ਤਿੰਨ ਦਹਾਕਿਆਂ ਤੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ।
ਜਿੱਥੇ ਉੱਘੇ ਲੇਖਕ ਇਸ ਵਿੱਚ ਛਪਣਾ ਮਾਣ ਮਹਿਸੂਸ ਕਰਦੇ ਹਨ ਉੱਥੇ ਬਾਲ ਅਤੇ ਨਵੇਂ ਲੇਖਕਾਂ ਨੂੰ ਵੀ ਉਤਸ਼ਾਹਿਤ ਕਰਨ ਲਈ ਪਹਿਲ ਦਿੱਤੀ ਜਾਂਦੀ ਹੈ। ਵਿਸ਼ਵ ਦੇ ਹਰ ਕੋਨੇ ਵਿੱਚ ਵਸਦਾ ਪੰਜਾਬੀ ਇਸ ਰਸਾਲੇ ਦੀ ਤੀਬਰ ਇੱਛਾ ਨਾਲ ਇੰਤਜ਼ਾਰ ਕਰਦਾ ਹੈ।
        ਇਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਬਲਾਕ ਸੰਮਤੀ ਮੈਂਬਰ ਰਸ਼ਪਾਲ ਸਿੰਘ ਲਾਲੀ, ਜਸਵੀਰ ਸਿੰਘ ਬੀ ਐਨ ਓ, ਸਰਪੰਚ ਪ੍ਰਵੀਨ ਬਾਲਾ, ਲੇਖਕ ਜਗਜੀਤ ਸਿੰਘ ਗਣੇਸ਼ਪੁਰ, ਚੈਂਚਲ ਸਿੰਘ ਬੈਂਸ, ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਹਰਭਜਨ ਸਿੰਘ ਕਾਹਲੋਂ, ਅਰਵਿੰਦਰ ਸਿੰਘ ਹਵੇਲੀ, ਮੈਡਮ ਪਰਮਿਲਾ, ਸੰਜੀਵ ਭਾਰਟਾ ਅਤੇ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਹਰ ਉਮਰ ਵਰਗ ਦਾ ਪਾਠਕ ਇਸ ਰਸਾਲੇ ਨੂੰ ਬੜੀ ਚਾਹਤ ਨਾ ਪੜ੍ਹਦਾ ਹੈ। 
ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਸਮਾਰੋਹ ਵਿੱਚ ਵਿਦਿਆਰਥੀ, ਮਾਪੇ ਅਤੇ ਅਧਿਆਪਕ  ਸ਼ਾਮਿਲ ਹੋਏ। ਸਭ ਦਾ ਧੰਨਵਾਦ ਕਰਦਿਆਂ ਸੁਖਮਨ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਸ਼ਖਸ਼ੀਅਤ ਘੜਨ ਵਾਸਤੇ ਉਹਨਾਂ ਨੂੰ ਬਾਲ ਸਾਹਿਤ ਜ਼ਰੂਰ ਮੁਹਈਆ ਕੀਤਾ ਜਾਵੇ। ਬਾਲ ਰਸਾਲਿਆਂ ਰਾਹੀਂ ਉਹਨਾਂ ਅੰਦਰ ਮਾਤ ਭਾਸ਼ਾ ਦਾ ਪਿਆਰ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਹੁੰਦਾ ਹੈ।