ਐਨਪੀਐਲ ਰਾਜਪੁਰਾ ਵੱਲੋਂ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸੌਪੀਆਂ ਪੱਕੇ ਘਰਾਂ ਦੀਆਂ ਚਾਬੀਆਂ

ਰਾਜਪੁਰਾ,22/10/24- ਐਨ ਪੀ ਐਲ ਥਰਮਲ ਪਲਾਂਟ ਰਾਜਪੁਰਾ ਦੀ ਮੈਨੇਜਮੈਂਟ ਵੱਲੋਂ 10 ਕਿਲੋਮੀਟਰ ਦੇ ਆਸ ਪਾਸ ਤੇ ਪਿੰਡਾਂ ਵਿੱਚ ਜਰੂਰਤ ਮੰਦ ਲੋਕਾਂ ਨੂੰ ਕੱਚੇ ਤੋਂ ਪੱਕੇ ਮਕਾਨ ਬਣਾ ਕੇ ਦਿੱਤੇ ਗਏ ਹਨ ਪਿਛਲੇ ਲਗਭਗ 10 ਸਾਲਾਂ ਤੋਂ 65 ਮਕਾਨ ਬਣਾ ਕੇ ਦਿੱਤੇ ਗਏ ਤੇ ਅੱਜ ਉਹਦੇ ਵਿੱਚ ਵਾਧਾ ਕਰਦੇ ਹੋਏ

ਰਾਜਪੁਰਾ,22/10/24- ਐਨ ਪੀ ਐਲ ਥਰਮਲ ਪਲਾਂਟ ਰਾਜਪੁਰਾ ਦੀ ਮੈਨੇਜਮੈਂਟ ਵੱਲੋਂ 10 ਕਿਲੋਮੀਟਰ ਦੇ ਆਸ ਪਾਸ ਤੇ ਪਿੰਡਾਂ ਵਿੱਚ ਜਰੂਰਤ ਮੰਦ ਲੋਕਾਂ ਨੂੰ ਕੱਚੇ ਤੋਂ ਪੱਕੇ ਮਕਾਨ ਬਣਾ ਕੇ ਦਿੱਤੇ ਗਏ ਹਨ
ਪਿਛਲੇ ਲਗਭਗ 10 ਸਾਲਾਂ ਤੋਂ 65 ਮਕਾਨ ਬਣਾ ਕੇ ਦਿੱਤੇ ਗਏ ਤੇ ਅੱਜ ਉਹਦੇ ਵਿੱਚ ਵਾਧਾ ਕਰਦੇ ਹੋਏ 15 ਹੋਰ ਪਕੇ ਮਕਾਨ ਦੀਆਂ ਚਾਬੀਆਂ ਲਾਪਤਾਤਰੀਆਂ ਨੂੰ ਪਲਾਟ ਤੇ ਹੈਡ ਸੁਰੇਸ਼ ਕੁਮਾਰ ਨਾਰੰਗ ਵੱਲੋਂ ਸੌਂਪੀਆਂ ਐਨਪੀਐਲ ਰਾਜਪੁਰਾ ਦੇ ਪਲਾਂਟ ਹੈਡ ਸੁਰੇਸ਼ ਕੁਮਾਰ ਨਾਰੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਪਲਾਂਟ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ ਤੇ ਘਰ ਬਣਾ ਕੇ ਦੇਣ ਦੇ ਨਾਲ ਨਾਲ ਲੜਕੀਆਂ ਲਈ ਸ਼ਿਕਸ਼ਾ ਦਾ ਪ੍ਰਬੰਧ , ਉਹਨਾਂ ਦੇ ਸਕਿਲਸ ਡਿਵੈਲਪ ਕਰਦੇ ਹੋਏ ਨੌਜਵਾਨਾਂ ਨੂੰ ਖੇਡਣ ਲਈ ਵੀ ਉਤਸਾਹਿਤ ਕਰਦਾ ਰਹਿੰਦਾ ਹੈ ਉਹਨਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਅਕਬਰਪੁਰ, ਨਲਾਸ ਹਰਦੀਤ ਪੁਰਾ, ਬਖਸ਼ੀ ਵਾਲਾ, ਉਪਲਹੇੜੀ ਪਿੰਡ ਦੇ ਜਰੂਰਤਮੰਦ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਗਏ ਹਨ ਤੇ ਨਾਲ ਹੀ ਸੀਐਸਆਰ ਸਕੀਮ ਦੇ ਤਹਿਤ ਆਸ ਪਾਸ ਇਲਾਕੇ ਵਿੱਚ ਸੋਸ਼ਲ ਕੰਮ ਕੀਤੇ ਜਾਂਦੇ ਹਨ ਤਾਂ ਕਿ ਲੋਕ ਇਸ ਸਕੀਮ ਦਾ ਫਾਇਦਾ ਚੁੱਕ ਸਕਣ ਪਿੰਡ ਵਿੱਚ ਸੜਕਾਂ ਬਣਾਉਣੀਆਂ ਬੱਚਿਆਂ ਲਈ ਖੇਡ ਗਰਾਊਂਡ ਡਿਵੈਲਪ ਕਰਨਾ ਬੱਚਿਆਂ ਨੂੰ ਖੇਡਾਂ ਲਈ ਉਤਸਾਹਿਤ ਕਰਨਾ ਅਤੇ ਉਹਨਾਂ ਬੱਚਿਆਂ ਨੂੰ ਕ੍ਰਿਕਟ ਅਤੇ ਬੋਲੀਬਾਲ ਦੀਆਂ ਕਿੱਟਾਂ ਪ੍ਰਦਾਨ ਕਰਕੇ ਉਹਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨਾ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸਰੀਰਿਕ ਉਥਾਨ ਵੱਲ ਧਿਆਨ ਦੇਣ।
ਜਿਹਨਾਂ ਲਾਭਪਾਤਰੀਆਂ ਦੇ ਪਲਾਂਟ ਵੱਲੋਂ ਕੱਚਿਆਂ ਤੋਂ ਪੱਕੇ ਘਰ ਬਣਾਏ ਗਏ ਹਨ ਉਹ ਅੱਜ ਇੱਥੇ ਪਹੁੰਚੇ ਤੇ ਉਹਨਾਂ ਦੇ ਨਾਲ ਪਿੰਡ ਦੇ ਪੰਚ ਸਰਪੰਚ ਵੀ ਪਹੁੰਚੇ ਤੇ ਸਾਰਿਆਂ ਨੇ ਐਨਪੀਐਲ ਪਲਾਂਟ ਦਾ ਧੰਨਵਾਦ ਕੀਤਾ ਅਤੇ ਐਸ ਸੀਐਸਆਰ ਸਕੀਮ ਦੀ ਸ਼ਲਾਗਾ ਕੀਤੀ
ਇਸ ਮੌਕੇ ਤੇ ਪਲਾਂਟ ਹੈਡ ਸੁਰੇਸ਼ ਕੁਮਾਰ ਨਾਰੰਗ,ਦੇਵਦਤ ਸ਼ਰਮਾ,ਗਗਨ ਦੀਪ ਸਿੰਘ,ਰੁਪਿੰਦਰ ਕੌਰ ਅਤੇ ਸਮੁੱਚੀ ਟੀਮ ਹਾਜਰ ਰਹੀ।