'ਸੁਚੇਤ ਰਹੋ-ਜਾਨਵਰਾਂ ਦੇ ਵੱਢਣ ਨਾਲ਼ ਰੇਬੀਜ ਹੋ ਸਕਦੀ ਹੈ'

ਨਵਾਂਸ਼ਹਿਰ- ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਵੱਲੋਂ ਅੱਜ ਨਿਊ ਦੁਆਬਾ ਟੈਕਸੀ ਸਟੈਂਡ, ਨਵਾਂਸ਼ਹਿਰ ਵਿਖੇ ਸਿਹਤ ਪ੍ਰੋਗਰਾਮਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਕਿਹਾ ਕਿ ਰੇਬੀਜ ਘਾਤਕ ਹੈ, ਹਾਲਾਂਕਿ ਇਸ ਤੋਂ ਪੂਰਨ ਬਚਾਅ ਕੀਤਾਂ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਖ਼ਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਫ਼ੈਲਦੀ ਹੈ।

ਉਨ੍ਹਾਂ ਕਿਹਾ ਕਿ ਜਾਨਵਰ ਦੇ ਵੱਢਣ 'ਤੇ ਜ਼ਖ਼ਮ ਨੂੰ ਸਾਬਣ ਤੇ ਵਗਦੇ ਪਾਣੀ ਨਾਲ ਤੁਰੰਤ ਧੋਣਾ ਚਾਹੀਦਾ ਹੈ। ਮੌਕੇ 'ਤੇ ਉਪਲਬੱਧ ਡਿਸਇਨਫੈਕਟੇਟ (ਸਪਿਰਿਟ ਜਾ ਘਰ ਵਿਚ ਉਪਲਬੱਧ ਐਂਟੀਸੈਪਟਿਕ) ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ 'ਤੇ ਡਾਕਟਰ ਨੂੰ ਸਮੇਂ ਸਿਰ ਸੰਪਰਕ ਕਰਕੇ ਅਤੇ ਉਚਿਤ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਜਾਨਵਰ, ਆਪਣੇ ਬਚਾਅ ਵਿਚ ਅਤੇ ਉਤੇਜਿਤ ਕਰਨ 'ਤੇ ਹੀ ਵੱਢਦੇ ਹਨ। 
ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫ਼ਤ ਕੀਤਾਂ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਵਾਂ ਲਈ ਟੋਲ ਫਰੀ ਮੈਡੀਕਲ ਹੈਲਪਲਾਈਨ 104 'ਤੇ ਡਾਇਲ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਗਰਮੀ ਤੋਂ ਬਚਣ ਸਬੰਧੀ ਕੀ ਕਰਨਾ ਤੇ ਕੀ ਨਹੀਂ ਕਰਨਾ,ਐਨ. ਸੀ. ਡੀ ਤਹਿਤ ਬਿਮਾਰੀਆਂ ਤੋਂ ਬਚਾਅ ਤੇ ਇਲਾਜ ਸਬੰਧੀ ਤੇ ਸੱਪ ਦੇ ਕੱਟੇ ਦਾ ਇਲਾਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਕਰਵਾਉਣ ਸਬੰਧੀ ਸਿਹਤ ਸਿੱਖਿਆ ਦਿੱਤੀ।
ਇਸ ਮੌਕੇ ਚਰਨਜੀਤ ਸਿੰਘ ਸੈਕਟਰੀ ਸਿੰਬਲੀ,ਅਮਰੀਕ ਸਿੰਘ, ਤਰਸੇਮ ਸਿੰਘ, ਬਿੰਦਰ, ਰਾਮ ਸਿੰਘ, ਪ੍ਰਦੀਪ ਕੁਮਾਰ ਰਣਜੀਤ ਸਿੰਘ ਜਸਵਿੰਦਰ ਸਿੰਘ , ਬਹਾਦਰ ਸਿੰਘ ਜਾਫਰਪੁਰ ਡਰਾਈਵਰ ਵੀਰਾਂ ਤੇ ਮਜ਼ਦੂਰ ਭਰਾਵਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।