ਅਨੂਸੂਚਿਤ ਜਾਤੀ ਦੀ ਜਸਵਿੰਦਰ ਕੌਰ ਪੌੜ 77 ਸਾਲ 'ਚ ਪਿੰਡ ਲਾਲੋ ਮਜਾਰਾ ਦੀ ਪਹਿਲੀ ਮਹਿਲਾ ਸਰਪੰਚ ਬਣੀ

ਨਵਾਂਸ਼ਹਿਰ/ਮੁਕੰਦਪੁਰ - ਬਲਾਕ ਔੜ ਅਧੀਨ ਪੈਂਦੇ ਪਿੰਡ ਲਾਲੋ ਮਜਾਰਾ 'ਚ 77 ਸਾਲ ਪਿਛੋਂ ਪਹਿਲੀ ਵਾਰੀ ਅਨੂਸੂਚਿਤ ਜਾਤੀ ਨਾਲ ਸੰਬੰਧਿਤ ਮਹਿਲਾ ਜਸਵਿੰਦਰ ਕੌਰ ਪੌੜ (ਉਮਰ ਮਹਿਜ 38 ਸਾਲ) ਸਰਪੰਚ ਚੁਣੀ ਗਈ। ਜੋ ਕਿ ਆਪਣੇ ਆਪ ਵਿੱਚ ਇਕ ਬਹੁਤ ਹੀ ਵੱਡੀ ਮਿਸਾਲ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾ ਜਸਵਿੰਦਰ ਕੌਰ ਪੌੜ ਨੂੰ ਪੂਰੇ ਪਿੰਡ ਨੇ ਸਰਬਸੰਮਤੀ ਨਾਲ ਪਿੰਡ ਦੀ ਸਰਪੰਚ ਚੁਣ ਲਿਆ ਸੀ। ਪਰ ਫਿਰ ਬਾਅਦ ਵਿੱਚ ਉਹਨਾਂ ਲੋਕਾਂ ਨੇ ਹੀ ਜਸਵਿੰਦਰ ਕੌਰ ਪੌੜ ਦੇ ਵਿਰੋਧ ਵਿੱਚ ਆਪਣਾ ਦੂਸਰਾ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤਾ, ਜਿਹਨਾਂ ਲੋਕਾਂ ਨੇ ਸਰਬਸੰਮਤੀ ਕਰਨ ਲਈ ਪਿੰਡ ਦੇ ਗੁਰੂਘਰ ਵਿੱਚ ਪੰਚਾਇਤੀ ਚੋਣਾਂ ਸੰਬੰਧੀ ਅਨਾਊਂਸਮੈਂਟ ਕਰਵਾਈ ਸੀ।

ਫਿਰ ਜਦੋਂ ਲੋਕਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਤਾਂ ਲੋਕਾਂ ਨੇ ਵੋਟਾਂ ਦੇ ਨਾਲ ਫਿਰ ਤੋਂ ਸਰਬਸੰਮਤੀ ਹੋਣ ਵਾਲੀ ਉਮੀਦਵਾਰ ਜਸਵਿੰਦਰ ਕੌਰ ਪੌੜ ਨੂੰ 172 ਵੋਟ ਪਾਏ ਤੇ ਵਿਰੋਧੀ ਉਮੀਦਵਾਰ ਨੂੰ 157 ਵੋਟ ਪ੍ਰਾਪਤ ਹੋਏ। ਪੂਰੀ ਚੋਣ ਵਿੱਚ ਪਈਆਂ ਵੋਟਾਂ ਵਿੱਚੋਂ 8 ਵੋਟਾਂ ਕੈਂਸਲ ਹੋ ਗਈਆਂ। ਇਥੇ ਇਹ ਵੀ ਗੌਰਤਲਬ ਹੈ ਕਿ ਜਸਵਿੰਦਰ ਕੌਰ ਪੌੜ ਦੇ ਪਤੀ ਪਰਮਜੀਤ ਪੰਮੀ (ਬਹੁਜਨ ਸਮਾਜ ਦੇ ਚਿੰਤਕ ਤੇ ਲੇਖਕ ਪੰਮੀ ਲਾਲੋਮਜਾਰਾ) ਜੋ ਕਿ ਪਿੰਡ ਦੇ ਪਹਿਲਾ ਅਨੂਸੂਚਿਤ ਜਾਤੀ 'ਚੋਂ ਬਣਨ ਵਾਲਾ ਸਰਪੰਚ ਹੈ, 'ਤੇ ਇਸ ਸਮੇਂ ਪਿੰਡ ਦੇ ਮੌਜੂਦਾ ਨੰਬਰਦਾਰ ਵਜੋਂ ਸੇਵਾਵਾਂ ਦੇ ਰਹੇ ਹਨ। 
ਪੰਜਾਬ ਦੇ ਲੋਕਤੰਤਰ ਦੇ ਇਤਿਹਾਸ ਵਿੱਚ ਸ਼ਾਇਦ ਇਸ ਤਰ੍ਹਾਂ ਦੀ ਮਿਸਾਲ ਕੋਈ ਹੋਰ ਨਾ ਮਿਲ ਸਕੇ। ਮੌਜੂਦਾ ਸਮੇਂ ਅੰਦਰ ਪਤਨੀ ਪਿੰਡ ਦੀ ਸਰਪੰਚ ਵਜੋਂ ਤੇ ਪਤੀ ਮੌਜੂਦਾ ਨੰਬਰਦਾਰ ਵਜੋਂ ਪਿੰਡ ਦੀ ਸੇਵਾ ਕਰਨਗੇ। ਨਵੀਂ ਚੁਣੀ ਗਈ ਪੰਚਾਇਤ ਵਿਚ ਜਸਵਿੰਦਰ ਕੌਰ ਪੌੜ ਸਰਪੰਚ ਦੇ ਨਾਲ ਚੁਣੇ ਗਏ ਪੰਚ ਜੋਗਿੰਦਰ ਸਿੰਘ, ਜਸਪ੍ਰੀਤ ਕੌਰ, ਭੁਪਿੰਦਰ ਕੌਰ, ਹਰੀ ਰਾਮ ਤੇ ਗੁਰਪ੍ਰੀਤ ਸਿੰਘ ਪਿੰਡ ਦੇ ਜਿੰਮੇਵਾਰਾਂ ਵਜੋਂ ਆਪਣੀਆਂ ਸੇਵਾਵਾਂ ਪਿੰਡ ਦੇ ਲੋਕਾਂ ਨੂੰ ਦੇਣਗੇ।