ਗੁਰੂ ਨਾਨਕ ਨਗਰ-ਤਫੱਜ਼ਲਪੁਰਾ ਦੇ ਕਲੀਨਿਕ ਤੋਂ ਵੀ ਸੈਂਕੜੇ ਮਰੀਜ਼ ਉਠਾ ਰਹੇ ਨੇ ਲਾਭ

ਪਟਿਆਲਾ, 14 ਅਕਤੂਬਰ - ਪਟਿਆਲਾ ਜ਼ਿਲ੍ਹੇ ਵਿਚਲੇ 71 ਆਮ ਆਦਮੀ ਕਲੀਨਿਕ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ, ਜਿੱਥੇ ਹਰ ਰੋਜ਼ ਹਜ਼ਾਰਾਂ ਮਰੀਜ਼ ਇਨ੍ਹਾਂ ਕਲੀਨਿਕਾਂ ਦਾ ਲਾਭ ਉਠਾ ਰਹੇ ਹਨ। ਪਟਿਆਲਾ ਸ਼ਹਿਰ ਦਾ ਗੁਰੂ ਨਾਨਕ ਨਗਰ-ਤਫੱਜ਼ਲਪੁਰਾ ਦਾ ਆਮ ਆਦਮੀ ਕਲੀਨਿਕ ਵੀ ਇਲਾਕੇ ਦੀਆਂ ਕਈ ਨੇੜਲੀਆਂ ਕਲੋਨੀਆਂ ਦੇ ਵਸਨੀਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਬਹੁਤ ਵਧੀਆ ਤਰੀਕੇ ਨਾਲ ਮਰੀਜ਼ ਨੂੰ ਅਟੈਂਡ ਕਰਨ ਵਾਲੇ ਡਾਕਟਰ ਗੌਰਵ ਸ਼ਰਮਾ ਤੋਂ ਇਲਾਵਾ ਕਲੀਨਿਕਲ ਅਸਿਸਟੈਂਟ (ਸੀ. ਏ.) ਪਰਵਿੰਦਰ ਕੌਰ, ਫਾਰਮਾਸਿਸਟ ਵੀਧਾਨ ਅਤੇ ਹੈਲਪਰ ਗੁਰਜੀਤ ਦੀਆਂ ਸੇਵਾਵਾਂ ਤੋਂ ਲੋਕ ਸੰਤੁਸ਼ਟ ਹੋ ਕੇ ਜਾਂਦੇ ਹਨ।

ਮਰੀਜ਼ਾਂ ਦਾ ਕੋਈ ਪੈਸਾ ਨਹੀਂ ਲੱਗਦਾ, ਦਵਾਈਆਂ ਵੀ ਕਲੀਨਿਕ 'ਚੋਂ ਮੁਫ਼ਤ ਮਿਲਦੀਆਂ ਹਨ ਤੇ ਛੋਟੇ-ਮੋਟੇ ਟੈਸਟ ਵੀ ਫ੍ਰੀ ਕੀਤੇ ਜਾਂਦੇ ਹਨ। ਸੋਮਵਾਰ ਨੂੰ ਇਸ ਕਲੀਨਿਕ ਵਿੱਚ 150 ਤੋਂ ਵੱਧ ਮਰੀਜ਼ ਆਪਣੀਆਂ ਸਰੀਰਕ ਤਕਲੀਫਾਂ ਲੈ ਕੇ ਪਹੁੰਚੇ। ਸੰਖੇਪ ਗੱਲਬਾਤ ਦੌਰਾਨ ਡਾ. ਗੌਰਵ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਦਾ ਉਦੇਸ਼ ਇਲਾਕੇ ਦੇ ਲੋਕਾਂ ਦੀਆਂ ਆਮ ਤੇ ਛੋਟੀਆਂ-ਮੋਟੀਆਂ ਸਰੀਰਕ ਸਮੱਸਿਆਵਾਂ ਦਾ ਨਿਦਾਨ ਕਰਨਾ ਹੈ। ਜੇ ਮਰੀਜ਼ ਨੂੰ ਕੋਈ ਵੱਡੀ ਸਮੱਸਿਆ ਪੇਸ਼ ਆਵੇ ਤਾਂ ਉਸਨੂੰ ਪਟਿਆਲਾ ਦੇ ਕਿਸੇ ਵੱਡੇ ਸਰਕਾਰੀ ਹਸਪਤਾਲ ਨੂੰ ਰੈਫਰ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸੁਆਦ ਦੇ ਚੱਕਰ 'ਚ ਬਾਹਰ ਦਾ ਜ਼ਿਆਦਾ ਖਾਣ ਦੀ ਥਾਂ ਘਰ ਵਿੱਚ ਬਣਾਇਆ ਗਿਆ ਖਾਣਾ ਹੀ ਖਾਣ ਅਤੇ ਸੈਰ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਨਾਉਣ। 
ਇਸ ਮੌਕੇ ਕਲੀਨਿਕ ਵਿੱਚ ਇਲਾਜ ਕਰਵਾਉਣ ਆਏ ਗੁਰੂ ਨਾਨਕ ਨਗਰ ਦੇ ਵਸਨੀਕ ਅਮਰਜੀਤ ਸਿੰਘ ਰੱਲ੍ਹਣ ਨੇ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਅਤੇ ਇਨ੍ਹਾਂ ਕਲੀਨਿਕਾਂ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਦੀ ਤਰਜ਼ 'ਤੇ ਖੋਲ੍ਹੇ ਗਏ ਇਨ੍ਹਾਂ ਕਲੀਨਿਕਾਂ ਵਿੱਚ ਨਾ ਕੇਵਲ ਵਧੀਆ ਮਾਹਿਰ ਡਾਕਟਰ ਹਨ ਬਲਕਿ ਬਾਕੀ ਸਟਾਫ਼ ਵੀ ਪੂਰੀ ਇਮਾਨਦਾਰੀ ਅਤੇ ਪ੍ਰਤੀਬੱਧਤਾ ਨਾਲ ਆਪਣੇ ਫ਼ਰਜ਼ ਨਿਭਾਉਂਦਾ ਹੈ।