ਖਰੜ ਦੇ 18 ਕੌਂਸਲਰਾਂ ਨੇ ਪ੍ਰਧਾਨ ਦੇ ਖਿਲਾਫ ਬੇਭਰੋਸਗੀ ਦਾ ਮਤਾ ਲਿਆਉਣ ਲਈ ਕਾਰਜ ਸਾਧਕ ਅਫਸਰ ਨੂੰ ਦਿੱਤਾ ਪੱਤਰ
ਖਰੜ, 23 ਅਪ੍ਰੈਲ- ਨਗਰ ਕੌਂਸਲ ਖਰੜ ਦੇ 18 ਕੌਂਸਲਰਾਂ ਵੱਲੋਂ ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਪੱਤਰ ਦੇ ਕੇ ਨਗਰ ਕੌਂਸਲ ਦੇ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੇ ਖਿਲਾਫ ਬੇਭਰੋਸਗੀ ਦਾ ਮਤਾ ਲਿਆਉਣ ਲਈ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ।
ਖਰੜ, 23 ਅਪ੍ਰੈਲ- ਨਗਰ ਕੌਂਸਲ ਖਰੜ ਦੇ 18 ਕੌਂਸਲਰਾਂ ਵੱਲੋਂ ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਪੱਤਰ ਦੇ ਕੇ ਨਗਰ ਕੌਂਸਲ ਦੇ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੇ ਖਿਲਾਫ ਬੇਭਰੋਸਗੀ ਦਾ ਮਤਾ ਲਿਆਉਣ ਲਈ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਖਰੜ ਦੇ ਕੌਂਸਲਰਾਂ ਸਰਬਜੀਤ ਕੌਰ, ਗੁਰਦੀਪ ਕੌਰ, ਗੋਬਿੰਦਰ ਸਿੰਘ ਚੀਮਾ, ਪਰਮਜੀਤ ਕੌਰ, ਰਜਿੰਦਰ ਸਿੰਘ ਨੰਬਰਦਾਰ, ਹਰਿੰਦਰ ਪਾਲ ਜੌਲੀ, ਨਮਿਤਾ ਜੌਲੀ, ਰਾਜਬੀਰ ਰਾਜੀ, ਜਸਬੀਰ ਕੌਰ, ਸੋਹਣ ਸਿੰਘ, ਅੰਜੂ ਚੰਦਰ, ਗੁਰਜੀਤ ਸਿੰਘ ਗੁੰਗੀ, ਕਰਮਜੀਤ ਕੌਰ, ਸ਼ਿਵਾਨੀ ਚੌਧਰੀ, ਵਿਨੀਤ ਜੈਨ, ਰਾਮ ਸਰੂਪ, ਜਸਲੀਨ ਕੌਰ, ਜਸਬੀਰ ਸਿੰਘ ਵੱਲੋਂ ਕਾਰਜ ਸਾਧਕ ਅਫਸਰ ਨੂੰ ਦਿੱਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਨਗਰ ਕੌਂਸਲ ਖਰੜ ਦੇ ਪ੍ਰਧਾਨ ਸ਼੍ਰੀਮਤੀ ਜਸਪ੍ਰੀਤ ਕੌਰ ਤੇ ਉਨ੍ਹਾਂ ਦਾ ਭਰੋਸਾ ਉੱਠ ਚੁੱਕਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਹੁਣ ਪ੍ਰਧਾਨ ਕੋਲ ਬਹੁਮਤ ਨਹੀਂ ਹੈ ਇਸ ਲਈ ਇਸ ਸੰਬੰਧੀ ਮਿਉਂਸੀਪਲ ਐਕਟ ਤਹਿਤ ਜਲਦ ਤੋਂ ਜਲਦ ਮੀਟਿੰਗ ਬੁਲਾ ਕੇ ਬੇਭਰੋਸਗੀ ਦਾ ਮਤਾ ਲਿਆਂਦਾ ਜਾਵੇ ਅਤੇ ਮੌਜੂਦਾ ਨਗਰ ਕੌਂਸਲ ਪ੍ਰਧਾਨ ਖਰੜ ਆਪਣਾ ਬਹੁਮਤ ਸਿੱਧ ਕਰਨ।