ਅਮਨਦੀਪ ਕੌਰ ਮੱਟੂ ਸਰਵ ਸੰਮਤੀ ਨਾਲ ਪਿੰਡ ਮੱਟੋ ਦੀ ਸਰਪੰਚ ਚੁਣੀ ਗਈ

ਮਾਹਿਲਪੁਰ, 2 ਅਕਤੂਬਰ - ਅੱਜ 2 ਅਕਤੂਬਰ 2024 ਨੂੰ ਪਿੰਡ ਮੱਟੋ ਦੀ ਅਠਵੀ ਵਾਰ ਸਰਵ ਸੰਮਤੀ ਨਾਲ ਬਣੀ ਪੰਚਾਇਤ ਨੇ ਬੀ. ਡੀ. ਪੀ. ਓ. ਦਫਤਰ ਲੱਡੂ ਵੰਡੇ ਗਏ ਅਤੇ ਲੋਕਾਂ ਨੂੰ ਨਸ਼ਾ ਰਹਿਤ, ਲਾਲਚ ਰਹਿਤ, ਵਿਕਾਸ ਮੁਖੀ ਸਰਵਸੰਮਤੀ ਨਾਲ ਪੰਚਾਇਤਾਂ ਬਣਾਉਣੀਆਂ ਦੀ ਅਪੀਲ ਕੀਤੀ।

ਮਾਹਿਲਪੁਰ, 2 ਅਕਤੂਬਰ - ਅੱਜ 2 ਅਕਤੂਬਰ 2024 ਨੂੰ ਪਿੰਡ ਮੱਟੋ  ਦੀ ਅਠਵੀ ਵਾਰ ਸਰਵ ਸੰਮਤੀ ਨਾਲ ਬਣੀ ਪੰਚਾਇਤ ਨੇ ਬੀ. ਡੀ. ਪੀ. ਓ. ਦਫਤਰ  ਲੱਡੂ ਵੰਡੇ ਗਏ ਅਤੇ ਲੋਕਾਂ ਨੂੰ  ਨਸ਼ਾ ਰਹਿਤ, ਲਾਲਚ ਰਹਿਤ, ਵਿਕਾਸ ਮੁਖੀ ਸਰਵਸੰਮਤੀ ਨਾਲ ਪੰਚਾਇਤਾਂ ਬਣਾਉਣੀਆਂ ਦੀ ਅਪੀਲ ਕੀਤੀ। ਇਸ ਮੌਕੇ ਬੀਬੀ ਮਨਜਿੰਦਰ ਕੌਰ ਬੀ ਡੀ ਪੀ ਓ ਗੜਸ਼ੰਕਰ, ਦਰਸ਼ਨ ਸਿੰਘ ਮੱਟੂ ਤੇ ਬੀਬੀ  ਸੁਭਾਸ਼ ਮੱਟੂ ਨੇ ਨਵੀਂ ਬਣੀ ਪੰਚਾਇਤ ਨੂੰ ਵਧਾਈ ਦਿੱਤੀ ਅਤੇ  ਅਮਨਪਸੰਦ ਲੋਕਾਂ ਨੂੰ ਮਿੱਲ ਬੈਠਕੇ ਸਰਵਸੰਮਤੀ ਨਾਲ ਪੰਚਾਇਤਾਂ ਬਣਾਉਣ ਦਾ ਸੱਦਾ ਦਿੱਤਾ। 
ਇਸ ਮੌਕੇ ਅਮਨਦੀਪ ਕੌਰ ਸਰਪੰਚ, ਸੁਰਿੰਦਰ ਸਿੰਘ, ਤੇਜਿੰਦਰ ਸਿੰਘ, ਕੁਲਵਿੰਦਰ ਸਿੰਘ ਮੱਟੂ ਪੰਚਾਇਤ ਮੈਂਬਰ, ਮਨਜੀਤ ਕੌਰ ਤੇ ਸੁਰਜੀਤ ਕੌਰ ਲੇਡੀ ਪੰਚ ਹਾਜਰ ਸੀ। ਬੀ. ਡੀ. ਪੀ. ਓ. ਮਨਜਿੰਦਰ ਕੌਰ ਨੇ ਨਵੀਂ ਪੰਚਾਇਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰ ਪਤਵੰਤੇ ਸੱਜਣ ਹਾਜਰ ਸਨ। ਪੰਚਾਇਤ ਸਕੱਤਰ ਮਨਜੀਤ ਕੌਰ ਵੀ ਹਾਜਰ ਸੀ।