ਖ਼ਾਲਸਾ ਕਾਲਜ ’ਚ ‘ਸਵੱਛਤਾ ਹੀ ਸੇਵਾ’ ਸਬੰਧੀ ਜਾਗਰੂਕਤਾ ਰੈਲੀ ਕੱਢੀ

ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਅਤੇ ਐਜ਼ੂਕੇਸ਼ਨ ਵਿਭਾਗ ਵਲੋਂ ਐੱਨ.ਐੱਨ.ਐੱਸ. ਵਿਭਾਗ ਪੰਜਾਬ ਦੇ ਰਿਜ਼ਨਲ ਡਾਇਰੈਕਟਰ ਜੈ ਭਗਵਾਨ ਦੇ ਦਿਸ਼ਾ ਨਿਰਦੇਸ਼ ਅਧੀਨ ਕਾਲਜ ’ਚ ‘ਸਵੱਛਤਾ ਹੀ ਸੇਵਾ’ ਵਿਸ਼ੇ ’ਤੇ ਰੈਲੀ ਕੱਢੀ ਗਈ।

 ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਰੈਲੀ ਵਿਚ ਸ਼ਾਮਿਲ ਹੁੰਦਿਆਂ ਵਲੰਟੀਅਰਾਂ ਨੂੰ ‘ਸਵੱਛਤਾ ਹੀ ਸੇਵਾ’ ਮੁਹਿੰਮ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਰੈਲੀ ਵਿਚ ਪ੍ਰੋਗਰਾਮ ਅਫਸਰ ਡਾ. ਅਰਵਿੰਦਰ ਸਿੰਘ ਅਰੋੜਾ ਅਤੇ ਡਾ. ਨਰੇਸ਼ ਕੁਮਾਰ ਦੀ ‘ਸਵੱਛਤਾ ਹੀ ਸੇਵਾ’ ਦੇ ਮਹੱਤਵ ’ਤੇ ਚਾਨਣਾ ਪਾਇਆ ਤੇ ਉਨ੍ਹਾਂ ਦੀ ਅਗਵਾਈ ਹੇਠ ਵਲੰਟੀਅਰਾਂ ਨੇ ਵੱਖ-ਵੱਖ ਸਲੋਗਨਾਂ ਦੁਆਰਾ ਆਪਣੇ ਆਲੇ ਦੁਆਲੇ ਨੂੰ ਸਵੱਛ ਕਰਨ ਦਾ ਨਾਅਰਾ ਬੁਲੰਦ ਕੀਤਾ। ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਕੰਵਰ ਕੁਲਵੰਤ ਸਿੰਘ, ਸਟਾਫ਼ ਤੇ ਵਲੰਟੀਅਰ ਹਾਜ਼ਰ ਹੋਏ।