ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਰਜਿ ਦਾ ਸਾਲਾਨਾ ਪੰਜਾਬ ਪੱਧਰ ਦਾ ਆਯੁਰਵੈਦਿਕ ਸਾਲਾਨਾ ਸੰਮੇਲਨ ਸੰਪਨ
ਹੁਸ਼ਿਆਰਪੁਰ- ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਰਜਿ ਦਾ ਪੰਜਾਬ ਪੱਧਰ ਦਾ ਆਯੁਰਵੈਦਿਕ ਸੰਮੇਲਨ ਹੁਸ਼ਿਆਰਪੁਰ ਦੇ ਸਿਰਾਜ ਰੀਜੈਂਸੀ ਵਿਖੇ ਕਰਵਾਇਆ ਗਿਆ। ਜੋ ਕਿ ਜ਼ਿਲਾ ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ ਦੀ ਅਗਵਾਈ ਵਿੱਚ ਕਰਵਾਇਆ ਗਿਆ ਅਤੇ ਜਿਸ ਵਿਚ ਵੈਦ ਮੰਡਲ ਦੇ ਪ੍ਰਮੁੱਖ ਅਹੁਦੇਦਾਰਾਂ ਵਿੱਚੋ ਸਰਪ੍ਰਸਤ ਜਸਵੀਰ ਸਿੰਘ ਸੋਂਧ, ਜਨਰਲ ਸੈਕਟਰੀ ਵੈਦ ਗੁਰਦੀਪ ਰਾਮ, ਕੈਸ਼ੀਅਰ ਵੈਦ ਸਤਵੰਤ ਸਿੰਘ ਹੀਰ ਆਦਿ ਨੇ ਆਏ ਹੋਏ ਪ੍ਰਮੁੱਖ ਸਖਸ਼ੀਅਤਾਂ ਦਾ ਸਵਾਗਤ ਕੀਤਾ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਮ. ਐਲ. ਏ ਟਾਂਡਾ ਜਸਵੀਰ ਸਿੰਘ ਰਾਜਾ ਮੁੱਖ ਮਹਿਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪ੍ਰਧਾਨ ਤਰਸੇਮ ਸਿੰਘ ਸੰਧਰ ਦੀ ਅਗਵਾਈ ਵਿੱਚ ਜਸਵੀਰ ਸਿੰਘ ਰਾਜਾ ਐਮ ਐਲ ਏ ਟਾਂਡਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਖ ਵੱਖ ਵੈਦਾ ਨੇ ਸੰਬੋਧਨ ਕਰਦੇ ਹੋਏ ਆਯੁਰਵੇਦ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਵੱਖ ਵੱਖ ਆਯੁਰਵੇਦ ਦੀਆ ਪ੍ਰਣਾਲ਼ੀਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਵੱਖ ਵੱਖ ਆਯੁਰਵੇਦ ਕੰਪਨੀਆ ਵੱਲੋ ਆਪਣੇ ਸਟਾਲ ਲਗਾ ਕੇ ਆਯੁਰਵੇਦ ਦੇ ਇਲਾਜ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਆਯੁਵੈਦਿਕ ਦੇ ਵਿਚ ਵੈਦਾ ਨੂੰ ਆ ਰਹੀਆ ਮੁਸ਼ਕਿਲਾਂ ਸਬੰਧੀ ਵੀ ਇਕ ਮੰਗ ਪਾਤਰ ਐਮ ਐਲ ਏ ਜਸਵੀਰ ਸਿੰਘ ਰਾਜਾ ਨੂੰ ਦਿੱਤਾ ਗਿਆ। ਜਿਸ ਰਾਹੀਂ ਲੰਬੇ ਸਮੇਂ ਤੋਂ ਵੈਦਾ ਦੀਆ ਅਟਕ ਰਹੀਆ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਵੈਦ ਬਾਬਾ ਅਮਰੀਕ ਸਿੰਘ ਅੰਮ੍ਰਿਤਸਰ, ਚੇਅਰਮੈਨ ਰਵੀ ਕਾਂਤ ਕੋਲੀਆ, ਸਲਾਹਕਾਰ ਵੈਦ ਦੀਦਾਰ ਸਿੰਘ, ਵੈਦ ਤਰਲੋਕ ਸਿੰਘ ਬੈਂਸ, ਵੈਦ ਕੁਲਵਿੰਦਰ ਸਿੰਘ ਕੋਠੇ ਜੱਟਾਂ, ਡਾਕਟਰ ਅਵਤਾਰ ਸਿੰਘ ਬਟਾਲਾ, ਵੈਦ ਅਮਰਜੀਤ ਸਿੰਘ ਮਾਹਲ ਗੜਦੀਵਾਲਾ, ਸਟੇਜ ਸਕੱਤਰ ਮਨਮੀਤ ਸਿੰਘ,ਸੰਤ ਬਾਬਾ ਗੁਰਦਿਆਲ ਸਿੰਘ ਟਾਂਡਾ ਵਾਲੇ, ਵਨੀਤ ਸ਼ਰਮਾ ਪ੍ਰਧਾਨ ਨੌਰਥ ਜ਼ੋਨ ਆਈ ਐਨ ਓ, ਬਾਬਾ ਜੋਗਿੰਦਰ ਸਿੰਘ ਅਨੰਦਪੁਰੀ, ਬਾਬਾ ਗਨੇਸ਼ਵਰ ਸਿੰਘ ਪਠਾਨਕੋਟ, ਵੈਦ ਧੰਨਾ ਮਲ ਗੋਇਲ ਨਵਾਂਸ਼ਹਿਰ, ਵੈਦ ਭਗਵਾਨ ਸਿੰਘ ਸੈਣੀ ਟਾਂਡਾ, ਵੈਦ ਕੁਲਕੰਤ ਸਿੰਘ ਉਨਾ, ਵੈਦ ਨਿਰਜੀਤ ਕੌਰ, ਵੈਦ ਜਸਪ੍ਰੀਤ ਸਿੰਘ ਸੈਣੀ ਹਰਸੀ ਪਿੰਡ, ਵੈਦ ਰਮਨ ਸੈਣੀ ਫਿਲੌਰ, ਵੈਦ ਗੁਰਪ੍ਰੀਤ ਸਿੰਘ ਫਿਲੌਰ,ਵੈਦ ਸ਼ੰਕਰ ਸਿੰਘ ਗੜਦੀਵਾਲਾ, ਵੈਦ ਦੀਪਕ ਮਲਹੋਤਰਾ, ਵੈਦ ਦਲਜੀਤ ਸਿੰਘ ਜੀ ਭੋਗਪੁਰ, ਵੈਦ ਗੁਲਜ਼ਾਰੀ ਲਾਲ ਭੂੰਗਾ, ਵੈਦ ਮਨਜੀਤ ਸਿੰਘ ਜੌੜਾ, ਵੈਦ ਸੁਖਦੇਵ ਸਿੰਘ ਭੂੰਗਾ, ਵੈਦ ਮਨਜੀਤ ਕੌਰ ਸੰਧਾਰ ਪ੍ਰਧਾਨ ਇਸਤਰੀ ਵਿੰਗ, ਵੈਦ ਓਂਕਾਰ ਸਿੰਘ ਭੋਗਪੁਰ, ਵੈਦ ਅਵਤਾਰ ਸਿੰਘ ਸੋਹਲਪੁਰ,ਵੈਦ ਲਖਵਿੰਦਰ ਸਿੰਘ ਬੇਦੀ, ਵੈਦ ਜਤਿੰਦਰ ਸਿੰਘ ਗੜਦੀਵਾਲਾ,ਵੈਦ ਗੌਰਵ ਕੁਮਾਰ ਫਿਲੌਰ ਆਦਿ ਹਾਜ਼ਰ ਸਨ।