ਦੋ ਨਾਬਾਲਗ ਭੈਣਾਂ ਨਾਲ ਕੀਤਾ ਬਲਾਤਕਾਰ, ਦੋਸ਼ੀ ਪੁਲਿਸ ਗ੍ਰਿਫ਼ਤ ਤੋਂ ਬਾਹਰ

ਪਟਿਆਲਾ, 10 ਸਤੰਬਰ - ਜ਼ਿਲ੍ਹੇ ਦੇ ਜੁਲਕਾਂ ਥਾਣਾ ਖੇਤਰ ਵਿੱਚ ਦੋ ਨਾਬਾਲਗ ਭੈਣਾਂ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਭੈਣਾਂ ਨਾਲ ਬਲਾਤਕਾਰ ਦੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਗੁਰਦੀਪ ਗਿਰ ਅਤੇ ਹਰੀਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਪਿੰਡ ਪਿੱਪਲ ਖੇੜੀ ਦੇ ਵਸਨੀਕ ਹਨ ਪਰ ਅਜੇ ਤਕ ਇਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ, ਫਰਾਰ ਦੱਸੇ ਜਾਂਦੇ ਹਨ।

ਥਾਣਾ ਸਦਰ ਦੀ ਰਹਿਣ ਵਾਲੀ ਪੀੜਤਾ ਅਨੁਸਾਰ ਸਾਲ 2023 'ਚ ਦੋਸ਼ੀ ਨੇ ਦੋਹਾਂ ਲੜਕੀਆਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਰਵਰੀ 2024 'ਚ ਦੋਸ਼ੀਆਂ ਨੇ 17 ਸਾਲਾ ਪੀੜਤਾ ਨੂੰ ਬਹਾਨੇ ਨਾਲ ਆਪਣੀ ਕਾਰ 'ਚ ਬਿਠਾ ਲਿਆ ਅਤੇ ਉਸ ਨੂੰ ਕੋਲਡ ਡਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਪਿਆ ਦਿੱਤਾ। ਲੜਕੀ ਦੇ ਬੇਹੋਸ਼ ਹੋਣ ਦੌਰਾਨ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚਣ ਤੋਂ ਬਾਅਦ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੁਲਜ਼ਮ ਹਰੀਸ਼ ਦਾ ਉਸ ਦੀ 16 ਸਾਲਾ ਭੈਣ ਨਾਲ ਵਿਆਹ ਕਰਵਾਉਣ ਲਈ ਕਿਹਾ।
 ਅਸ਼ਲੀਲ ਤਸਵੀਰਾਂ ਕਰਕੇ ਬਲੈਕਮੇਲਿੰਗ ਦਾ ਸ਼ਿਕਾਰ ਹੋਈ ਵੱਡੀ ਭੈਣ ਨੇ ਦੋਸ਼ੀ ਹਰੀਸ਼ ਗਿਰ ਨੂੰ ਆਪਣੀ ਛੋਟੀ ਭੈਣ ਨਾਲ ਦੋਸਤ ਬਣਾ ਲਿਆ। ਅਪ੍ਰੈਲ 2024 'ਚ ਦੋਸ਼ੀ ਦੋਵਾਂ ਲੜਕੀਆਂ ਨੂੰ ਬਲੈਕਮੇਲ ਕਰਕੇ ਆਪਣੀ ਕਾਰ 'ਚ ਕਿਸੇ ਅਣਪਛਾਤੀ ਜਗ੍ਹਾ 'ਤੇ ਆਪਣੇ ਘਰ ਲੈ ਗਿਆ, ਜਿੱਥੇ ਦੋਹਾਂ ਦੋਸ਼ੀਆਂ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਦੋਵੇਂ ਲੜਕੀਆਂ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਮਾਮਲਾ ਦਰਜ ਕਰਵਾਇਆ।
 ਜੁਲਕਾਂ ਥਾਣੇ ਦੇ ਐਸਐਚਓ ਅਜੇ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਦੀ ਉਮਰ 20 ਤੋਂ 22 ਸਾਲ ਦੱਸੀ ਜਾਂਦੀ ਹੈ ਪਰ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਹੀ ਇਨ੍ਹਾਂ ਦੀ ਅਸਲ ਉਮਰ ਅਤੇ ਪੂਰੇ ਮਾਮਲੇ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਸ ਟੀਮ ਇਨ੍ਹਾਂ ਦੋਵਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।