ਗੜਸ਼ੰਕਰ ਦੇ ਫਰੂਟ ਗਦਾਮ ਵਿੱਚ ਬਲਾਤਕਾਰ ਦੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਗੜ੍ਹਸ਼ੰਕਰ, 10 ਸਤੰਬਰ - ਪੁਲਿਸ ਸਟੇਸ਼ਨ ਗੜ੍ਹਸ਼ੰਕਰ ਤੋਂ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੇ ਗੜ੍ਹਸ਼ੰਕਰ ਦੀ ਅਨਾਜ ਮੰਡੀ ਦੇ ਇੱਕ ਫਰੂਟ ਗਦਾਮ ਵਿੱਚ ਬਹੁ ਚਰਚਿਤ ਬਲਤਕਾਰ ਕਾਂਡ ਵਿੱਚ ਦੋਸ਼ੀਆਂ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਮੁੱਖ ਅਫਸਰ ਬਲਜਿੰਦਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਾਜ਼ਿਮ ਪੁੱਤਰ ਸ਼ੌਕਤ ਵਾਸੀ ਵਾਰਡ ਨੰਬਰ 10 ਪੈਂਸਰੀਅਮ ਮੁਹੱਲਾ ਗੜ੍ਹਸ਼ੰਕਰ ਅਤੇ ਸ਼ਾਹਰੁਖ ਉੱਤਰ ਸੂਬੇਦੀਨ ਵਾਸੀ ਟਟੋਲੀ ਥਾਣਾ ਆਦਰਸ਼ ਮੰਡੀ ਜ਼ਿਲ੍ਹਾ ਸ਼ਾਮਲੀ, ਉੱਤਰ ਪ੍ਰਦੇਸ਼ ਵੱਲੋਂ ਕਾਸ਼ਿਮ ਪੁੱਤਰ ਸ਼ੌਕਤ ਵਾਸੀ ਵਾਰਡ ਨੰਬਰ 10 ਪੈਨਸ਼ਨਰੀਆ ਮੁਹੱਲਾ ਗੜ੍ਹਸ਼ੰਕਰ ਦੀ ਸ਼ਹਿ ਤੇ ਫਰੂਟ ਗੁਦਾਮ ਦਾਣਾ ਮੰਡੀ ਗੜਸ਼ੰਕਰ ਵਿੱਚ ਲਿਜਾ ਕੇ ਇੱਕ ਲੜਕੀ ਨਾਲ ਰੇਪ ਕਰਨ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਜਿਸ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੀੜਤਾਂ ਦੇ ਬਿਆਨਾਂ ਤੇ ਮੁਕਦਮਾ ਨੰਬਰ 140 ਅਧੀਨ ਧਾਰਾ 70(1), 61(2), 115(2), 351(2) ਬੀਐਨਐਸ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਸਬੰਧੀ ਨਾਜ਼ਿਮ ਅਤੇ ਸ਼ਾਹਰੁਖ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।