ਮਿਡ ਡੇਅ ਮੀਲ ਵਰਕਰਜ਼ ਯੂਨੀਅਨ ਗੜ੍ਹਸ਼ੰਕਰ ਦੀ ਚੋਣ ਸਰਵਸੰਮਤੀ ਨਾਲ ਹੋਈ।
ਗੜ੍ਹਸ਼ੰਕਰ- ਮਿਡ ਡੇ ਮੀਲ ਵਰਕਰਜ਼ ਯੂਨੀਅਨ ਬਲਾਕ ਗੜ੍ਹਸ਼ੰਕਰ ਦੀ ਚੋਣ ਜ਼ਿਲ੍ਹਾ ਪ੍ਰਧਾਨ ਆਸ਼ਾ ਰਾਣੀ ਦੀ ਦੇਖ -ਰੇਖ ਹੇਠ ਕਾ.ਦਰਸ਼ਨ ਸਿੰਘ ਕੈਨੇਡੀਅਨ ਹਾਲ ਗੜ੍ਹਸ਼ੰਕਰ ਵਿਖੇ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾ ਸਕੱਤਰ ਕਮਲਜੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਦੇਸ਼ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਨੂੰ ਉਹਨਾਂ ਦੇ 85ਵੇਂ ਸ਼ਹੀਦੀ ਦਿਵਸ ਮੌਕੇ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆ ਗਈਆਂ ਤੇ ਉਹਨਾਂ ਦੁਆਰਾ ਦੇਸ਼ ਕੌਮ ਲਈ ਕੀਤੀ ਬੇਮਿਸਾਲ ਕੁਰਬਾਨੀ ਨੂੰ ਯਾਦ ਕੀਤਾ ਗਿਆ।

ਗੜ੍ਹਸ਼ੰਕਰ ਬਲਾਕ ਵਲੋਂ ਪਿਛਲੇ ਕੀਤੇ ਸੰਘਰਸ਼ਾਂ ਦਾ ਲੇਖਾ ਜੋਖਾ ਕਰਦਿਆਂ ਜਥੇਬੰਦੀ ਦੀਆਂ ਪ੍ਰਾਪਤੀਆਂ ਤੇ ਘਾਟਾਂ ਕਮਜ਼ੋਰੀਆਂ ਨੂੰ ਨੋਟ ਕੀਤਾ ਗਿਆ ਤੇ ਭਵਿੱਖ ਵਿਚ ਜਥੇਬੰਦੀ ਦੀ ਮਜ਼ਬੂਤੀ ਲਈ ਸੰਘਰਸ਼ ਕਰਨ ਦਾ ਅਹਿਦ ਕੀਤਾ ਗਿਆ। ਬਲਾਕ ਪ੍ਰਧਾਨ ਸੋਮਾ ਰਾਣੀ ਵਲੋਂ ਬਲਾਕ ਇਕਾਈ ਭੰਗ ਕਰਨ ਉਪਰੰਤ ਜ਼ਿਲ੍ਹਾ ਪ੍ਰਧਾਨ ਆਸ਼ਾ ਰਾਣੀ ਵਲੋਂ ਨਵੀਂ ਟੀਮ ਦਾ ਪੈਨਲ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਿਰ ਮੈਂਬਰਾਂ ਵਲੋਂ ਸਰਵਸੰਮਤੀ ਨਾਲ ਤਾੜੀਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ।
ਨਵੀਂ ਟੀਮ ਵਿਚ ਸੋਮਾ ਰਾਣੀ ਪ੍ਰਧਾਨ, ਮਨਜੀਤ ਕੌਰ ਸਕੱਤਰ, ਨੀਲਮ ਹਾਜ਼ੀਪੁਰ ਪੁਰ ਮੀਤ ਪ੍ਰਧਾਨ , ਪਰਮਜੀਤ ਕੌਰ ਵਿਤ ਸਕੱਤਰ,ਸੁਨੀਤਾ ਰਾਣੀ ਸਹਾਇਕ ਸਕੱਤਰ, ਮਨਜੀਤ ਕੌਰ ਗੜ੍ਹਸ਼ੰਕਰ ਜਥੇਬੰਦਕ ਸਕੱਤਰ ਅਤੇ ਰੇਖਾ ਖੁਰਾਲੀ,ਅੰਜੂ ਬੀਨੇਵਾਲ,ਸੀਮਾ ਖ਼ਾਨਪੁਰ,ਸੰਦੀਪ ਕੌਰ ਬੀਰਮਪੁਰ ਮੈਂਬਰ ਚੁਣੇ ਗਏ।ਨਵੀਂ ਟੀਮ ਨੂੰ ਵਧਾਈ ਦਿੰਦਿਆ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਨੇ ਕਿਹਾ ਕਿ ਮਿਡ ਡੇ ਮੀਲ ਵਰਕਰਜ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਤਕੜੇ ਸੰਘਰਸ਼ ਦੀ ਜ਼ਰੂਰਤ ਹੈ। ਆਪ ਸਰਕਾਰ ਨੇ ਵੀ ਮਿਡ ਡੇ ਮੀਲ ਵਰਕਰਜ ਦੀ ਕੋਈ ਮੰਗ ਪੂਰੀ ਨਹੀਂ ਕੀਤੀ,ਸਿਰਫ ਲਾਰਿਆਂ ਨਾਲ਼ ਹੀ ਸਾਰਿਆ ਜਾ ਰਿਹਾ ਹੈ।
ਉਹਨਾਂ ਮੰਗ ਕੀਤੀ ਕਿ ਮਿਡ ਡੇ ਮੀਲ ਵਰਕਰਜ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਹੇਠ ਲਿਆ ਕੇ ਰੈਗੂਲਰ ਕੀਤਾ ਜਾਵੇ, ਸਾਲ ਵਿਚ ਦੋ ਵਾਰ ਵਰਦੀ ਦਿੱਤੀ ਜਾਵੇ,ਸ਼ਨਾਖ਼ਤੀ ਕਾਰਡ ਬਣਾਏ ਜਾਣ,ਮੈਡੀਕਲ ਤੇ ਪ੍ਰਸੂਤਾ ਛੁੱਟੀ ਦੀ ਸਹੂਲਤ ਦਿੱਤੀ ਜਾਵੇ, ਘੱਟੋ-ਘੱਟ ਵੀਹ ਲੱਖ ਦਾ ਬੀਮਾ ਕਵਰ ਦਿੱਤਾ ਜਾਵੇ, ਕੇਨਰਾ ਬੈਂਕ ਵਿਚ ਖਾਤੇ ਖੁਲਵਾਉਣ ਦਾ ਫ਼ਰਮਾਨ ਵਾਪਿਸ ਲਿਆ ਜਾਵੇ। ਇਹਨਾਂ ਸਾਰੀਆਂ ਮੰਗਾਂ ਦੀ ਪ੍ਰਾਪਤੀ ਲਈ 16 ਅਗਸਤ ਨੂੰ ਸੰਗਰੂਰ ਵਿਖੇ ਵਿਸ਼ਾਲ ਸੂਬਾਈ ਰੈਲੀ ਕੀਤੀ ਜਾਵੇਗੀ ਜਿਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਮਿਡ ਡੇ ਮੀਲ ਵਰਕਰਜ ਪੂਰੇ ਜੋਸ਼ ਨਾਲ ਸ਼ਾਮਿਲ ਹੋਣਗੇ ਤੇ ਸੁੱਤੀ ਹੋਈ ਭਗਵੰਤ ਮਾਨ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦੀ ਕੋਸ਼ਿਸ਼ ਕਰਨਗੇ।
ਇਸ ਮੌਕੇ ਪੰਜਾਬ ਸੁਬਾਰੀਨੇਟ ਸਰਵਿਸਿਜ਼ ਫੈਡਰੇਸ਼ਨ ਇਕਾਈ ਵਲੋਂ ਗੜ੍ਹਸ਼ੰਕਰ ਸ਼ਾਮ ਸੁੰਦਰ ਕਪੂਰ ਤੇ ਪੈਨਸ਼ਨਰ ਐਸੋਸੀਏਸ਼ਨ ਵਲੋਂ ਰਾਮ ਜੀ ਦਾਸ ਚੌਹਾਨ, ਸ਼ਿੰਗਾਰਾ ਰਾਮ ਭੱਜਲ ਤੇ ਬਲਵੰਤ ਰਾਮ ਵਲੋਂ ਮਿਡ ਡੇ ਮੀਲ ਵਰਕਰਜ ਯੂਨੀਅਨ ਦੀਆਂ ਮੰਗਾਂ ਦਾ ਪੂਰਨ ਸਮਰਥਨ ਕਰਦਿਆਂ ਜਥੇਬੰਦੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਯਕੀਨ ਦੁਆਇਆ।