ਆਵਾਜਾਈ ਨਿਯਮਾਂ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ।
ਪਟਿਆਲਾ- ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਆਵਾਜਾਈ ਸਿਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਵਲੋਂ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੂੰ ਸੜਕਾਂ ਤੇ ਚਲਦੇ ਹੋਏ ਹਾਦਸਿਆਂ ਤੋਂ ਬਚਣ, ਰਾਇਟ ਆਫ ਵੈ ਭਾਵ ਸੜਕਾਂ ਤੇ ਪਹਿਲਾਂ ਲੰਘਾਉਣ ਦੇ ਫਰਜ਼ਾਂ ਬਾਰੇ, ਚੰਗੇ ਹੈਲਮਟ ਦੀ ਵਰਤੋਂ, ਲਾਈਟਾਂ ਦੇ ਰੰਗਾਂ ਅਨੁਸਾਰ, ਰੁਕਣ ਚਲਣ ਅਤੇ ਆਪਣੇ ਪਾਸੇ ਰੁਕਣ, ਪੈਦਲ ਚੱਲਣ ਅਤੇ ਚੋਂਕ ਵਿੱਚ ਸੜਕਾਂ ਪਾਰ ਕਰਨ, ਮਾਪਿਆਂ ਵਲੋਂ ਆਪਣੇ ਪਰਸ, ਮੌਬਾਇਲ ਬਚਿਆ ਨੂੰ ਖੱਬੇ ਪਾਸੇ ਰੱਖਣ ਬਾਰੇ ਜਾਣਕਾਰੀ ਦਿੱਤੀ।

ਕਾਕਾ ਰਾਮ ਵਰਮਾ, ਚੀਫ ਟ੍ਰੇਨਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਆਵਾਜਾਈ ਹਾਦਸਿਆਂ ਦੇ ਪੀੜਤਾਂ ਨੂੰ ਫਸਟ ਏਡ ਦੇਣ, ਜ਼ਰੂਰਤ ਅਨੁਸਾਰ ਪੁਲਿਸ, ਐਂਬੁਲੈਂਸ, ਫਾਇਰ ਬ੍ਰਿਗੇਡ ਬੁਲਾਉਣ ਅਤੇ ਸਾਇਬਰ ਸੁਰੱਖਿਆ ਲਈ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ।
ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਨੌਜਵਾਨਾਂ ਅਤੇ ਮਾਪਿਆਂ ਨੂੰ ਆਵਾਜਾਈ, ਨਿਯਮਾਂ, ਕਾਨੂੰਨਾਂ, ਅਸੂਲਾਂ ਫਰਜ਼ਾਂ ਜ਼ੁਮੇਵਾਰੀਆਂ ਨਿਭਾਉਣ, ਸੜਕਾਂ ਤੇ ਸਬਰ ਸ਼ਾਂਤੀ ਨਿਮਰਤਾ ਦਿਖਾਉਣ ਅਤੇ ਜ਼ਖਮੀਆਂ ਨੂੰ ਠੀਕ ਫਸਟ ਏਡ ਦੇਕੇ ਹਸਪਤਾਲਾਂ ਵਿਖੇ ਪਹੁੰਚਾਉਣ ਦੀ ਜਾਣਕਾਰੀ ਵਾਰ ਵਾਰ ਦੇਕੇ ਹੀ, ਉਨ੍ਹਾਂ ਦੀਆਂ ਆਦਤਾਂ, ਵਾਤਾਵਰਣ, ਭਾਵਨਾਵਾਂ ਅਤੇ ਵਿਚਾਰਾਂ ਨੂੰ ਬਦਲ ਕੇ ਚੰਗੇ ਜੁਮੇਵਾਰ ਵਫ਼ਾਦਾਰ ਨਾਗਰਿਕ ਬਣਾਉਣਾ ਜਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਸਕੂਲ ਵਿਖੇ ਆਵਾਜਾਈ ਕਮੇਟੀ ਦਾ ਗਠੰਨ ਕੀਤਾ ਗਿਆ ਹੈ ਅਤੇ ਇਸੇ ਸਬੰਧ ਵਿੱਚ ਵਿਦਿਆਰਥੀਆਂ ਅਧਿਆਪਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।