ਸਵਾਮੀ ਮੋਹਨ ਗਿਰੀ ਜੀ ਦੀ 31ਵੀਂ ਬਰਸੀ ਮਨਾਈ ਗਈ-ਸਵਾਮੀ ਕਮਲੇਸ਼ ਪੁਰੀ
ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਦੋਆਬਾ ਦੇ ਪ੍ਰਾਚੀਨ ਮੰਦਿਰ ਜਵਾਲਾ ਪੁਰੀ ਵਿਖੇ ਡੇਰਾ ਮੁਖੀ ਸਵਾਮੀ ਕਮਲੇਸ਼ ਗਿਰੀ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ, ਸਵਾਮੀ ਮੋਹਨ ਗਿਰੀ ਜੀ ਦੀ 31ਵੀਂ ਬਰਸੀ ਬਹੁਤ ਪਿਆਰ ਅਤੇ ਸ਼ਰਧਾ ਨਾਲ ਮਨਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰਾ ਮੁਖੀ ਸਵਾਮੀ ਕਮਲੇਸ਼ ਪੁਰੀ ਨੇ ਦੱਸਿਆ ਕਿ ਇਸ ਮੌਕੇ ਪਹਿਲਾਂ ਸਵਾਮੀ ਜੀ ਦੀ ਮੂਰਤੀ ਦੀ ਪੂਜਾ ਕੀਤੀ ਗਈ ਅਤੇ ਹਵਨ ਕੀਤਾ ਗਿਆ, ਜਿਸ ਤੋਂ ਬਾਅਦ ਸਵਾਮੀ ਯਸ਼ ਗਿਰੀ ਜੀ ਸਲੋਹ ਕੁਟੀਆ ਊਨਾ ਵੱਲੋਂ ਸ੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਯਜਮਾਨ ਦੀਪ ਸ਼ਰਮਾ, ਭਗਤ ਰਾਮ ਸ਼ਰਮਾ, ਭਜਨ ਗਾਇਕ ਜਸਵਿੰਦਰ ਸ਼ਰਮਾ, ਰਾਜੀਵ ਸ਼ਰਮਾ, ਜੋਤੀ ਸ਼ਰਮਾ, ਨੇਹਾ ਸ਼ਰਮਾ, ਨੀਲਮ ਸ਼ਰਮਾ, ਕਰਮਜੀਤ ਕੌਰ, ਐਡੀਸ਼ਨਲ ਸੈਸ਼ਨ ਜੱਜ ਯੂਪੀ ਨੀਰੂ ਸ਼ਰਮਾ, ਆਸ਼ੂਤੋਸ਼ ਸ਼ਰਮਾ, ਜਸਵੰਤ ਸਿੰਘ ਆਦਿ ਇਸ ਮੌਕੇ ਮੌਜੂਦ ਸਨ।
ਇਸ ਮੌਕੇ ਭਜਨ ਮੰਡਲੀਆਂ ਦੁਆਰਾ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਬਾਬਾ ਜੀ ਦਾ ਭੰਡਾਰਾ ਸੰਗਤਾਂ ਨੂੰ ਨਿਰੰਤਰ ਵੰਡਿਆ ਗਿਆ।