ਪੈਰਾਲੰਪਿਕ: ਨਿਸ਼ਾਦ ਕੁਮਾਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਨਵੀਂ ਦਿੱਲੀ, 2 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਪੈਰਾਲੰਪਿਕ ਵਿਚ ਨਿਸ਼ਾਦ ਕੁਮਾਰ ਨੂੰ ਪੁਰਸ਼ ਵਰਗ ਵਿਚ ਉੱਚੀ ਛਾਲ ਮੁਕਾਬਲੇ ਟੀ-47 ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ ਹੈ। ਏਸ਼ੀਅਨ ਖੇਡਾਂ ਦਾ ਚੈਂਪੀਅਨ 24 ਸਾਲਾ ਨਿਸ਼ਾਦ ਫਾਈਨਲ ਵਿੱਚ 2.04 ਮੀਟਰ ਦੀ ਉਚਾਈ ਤੱਕ ਛਲਾਂਗ ਲਾ ਕੇ ਅਮਰੀਕਾ ਦੇ ਰੋਡਰਿਕ ਟਾਊਨਸੇਂਡ ਤੋਂ ਸੋਨ ਤਗ਼ਮਾ ਗੁਆ ਬੈਠਾ। ਨਿਸ਼ਾਦ ਦਾ ਇਹ ਦੂਜਾ ਪੈਰਾਲੰਪਿਕ ਤਗ਼ਮਾ ਹੈ। ਉਸਨੇ ਟੋਕੀਓ ਵਿੱਚ 2.06 ਮੀਟਰ ਦੀ ਕਲੀਅਰੈਂਸ ਨਾਲ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ।

ਪ੍ਰਧਾਨ ਮੰਤਰੀ ਐਕਸ ਪੋਸਟ ਵਿਚ ਕਿਹਾ ਕਿ ਨਿਸ਼ਾਦ ਨੇ ਸਾਨੂੰ ਦਿਖਾਇਆ ਹੈ ਕਿ ਜਨੂੰਨ ਅਤੇ ਦਿ੍ਰੜ ਇਰਾਦੇ ਨਾਲ ਸਭ ਕੁਝ ਸੰਭਵ ਹੈ, ਭਾਰਤ ਖੁਸ਼ ਹੈ। ਉਲੰਪਿਕ ਡਾਟ ਕਾਮ ਅਨੁਸਾਰ ਨਿਸ਼ਾਦ ਕੁਮਾਰ ਨੇ ਕਿਹਾ ਕਿ ਮੈਂ ਅਭਿਆਸ ਦੌਰਾਨ 2.10 ਮੀਟਰ ਪਾਰ ਕੀਤਾ ਸੀ ਪਰ ਅੱਜ ਮੈਂ 2.04 ਹੀ ਪਾਰ ਕਰ ਸਕਿਆ ਜਿਸ ਕਾਰਨ ਮੈਂ ਨਿਰਾਸ਼ ਹਾਂ।
ਨਿਸ਼ਾਦ ਦਾ ਚਾਂਦੀ ਦਾ ਤਗ਼ਮਾ ਪੈਰਿਸ ਦੀਆਂ ਪੈਰਾ ਖੇਡਾਂ ਵਿੱਚ ਭਾਰਤ ਦਾ ਸੱਤਵਾਂ ਅਤੇ ਅਥਲੈਟਿਕਸ ਵਿੱਚ ਤੀਜਾ ਤਗ਼ਮਾ ਹੈ । ਪ੍ਰੀਤੀ ਪਾਲ ਨੇ 100 ਮੀਟਰ ਅਤੇ 200 ਮੀਟਰ ਟੀ-35 ਵਰਗ ਦੇ ਮੁਕਾਬਲਿਆਂ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ। ਭਾਰਤ ਨੇ ਚਾਰ ਮੈਡਲ ਪੈਰਾ ਸ਼ੂਟਿੰਗ ਵਿੱਚ ਜਿੱਤੇ ਹਨ।