ਗੜਸ਼ੰਕਰ ਅਨਾਜ ਮੰਡੀ ਇਲਾਕੇ ਵਿੱਚ ਸੁਸਰੀ ਦੇ ਹਮਲੇ ਕਾਰਨ ਲੋਕ ਪਰੇਸ਼ਾਨ

ਗੜਸ਼ੰਕਰ, 2 ਸਤੰਬਰ - ਗੜਸ਼ੰਕਰ ਦੀ ਅਨਾਜ ਮੰਡੀ ਦੇ ਇਲਾਕੇ ਦੇ ਆਸ ਪਾਸ ਬਣੇ ਹੋਏ ਕਣਕ ਅਤੇ ਚੌਲਾਂ ਦੇ ਸਰਕਾਰੀ ਗਦਾਮਾਂ ਵਿੱਚੋਂ ਸੁਸਰੀ ਦੇ ਪੈਦਾ ਹੋ ਕੇ ਇਸ ਇਲਾਕੇ ਵਿੱਚ ਰਹਿਣ ਵਾਲੇ ਆਮ ਲੋਕਾਂ ਦੇ ਘਰਾਂ ਵਿੱਚ ਸੁਸਰੀ ਦਾ ਹਮਲਾ ਲੋਕਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ।

ਗੜਸ਼ੰਕਰ, 2 ਸਤੰਬਰ - ਗੜਸ਼ੰਕਰ ਦੀ ਅਨਾਜ ਮੰਡੀ ਦੇ ਇਲਾਕੇ ਦੇ ਆਸ ਪਾਸ ਬਣੇ ਹੋਏ ਕਣਕ ਅਤੇ ਚੌਲਾਂ ਦੇ ਸਰਕਾਰੀ ਗਦਾਮਾਂ ਵਿੱਚੋਂ ਸੁਸਰੀ ਦੇ ਪੈਦਾ ਹੋ ਕੇ ਇਸ ਇਲਾਕੇ ਵਿੱਚ ਰਹਿਣ ਵਾਲੇ ਆਮ ਲੋਕਾਂ ਦੇ ਘਰਾਂ ਵਿੱਚ ਸੁਸਰੀ ਦਾ ਹਮਲਾ ਲੋਕਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ।
ਉੱਗੇ ਸਮਾਜ ਸੇਵਕ ਜਗਜੀਤ ਸਿੰਘ ਸੈਣੀ ਅਤੇ ਜਥੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਾਰ-ਬਾਰ ਗਦਾਮਾਂ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਨਾ ਤਾਂ ਪ੍ਰੋਪਰ ਸਪਰੇ ਕੀਤੀ ਜਾ ਰਹੀ ਹੈ ਅਤੇ ਨਾ ਹੀ ਸੁਸਰੀ ਘਟਣ ਦਾ ਨਾਂ ਲੈ ਰਹੀ ਹੈ।
ਉਹਨਾਂ ਦੱਸਿਆ ਕਿ ਇੱਕ ਲਿਖਤੀ ਪੱਤਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਨਵੇਂ ਦਿੱਲੀ ਦਫਤਰ ਅਤੇ ਨਾਲ ਹੀ ਪੰਜਾਬ ਦੀਆਂ ਖਰੀਦ ਏਜੰਸੀਆਂ ਦੇ ਇੱਥੇ ਬਣੇ ਗੁਦਾਮਾਂ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਹਨਾਂ ਦੀ ਬੇਪਰਵਾਹੀ ਅਤੇ ਲਾਪਰਵਾਹੀ ਦੀ ਵਿਸਥਾਰ ਵਿੱਚ ਸ਼ਿਕਾਇਤ ਭੇਜੀ ਜਾ ਰਹੀ ਹੈ।
ਜਗਜੀਤ ਸਿੰਘ ਸੈਣੀ ਨੇ ਦੱਸਿਆ ਕਿ ਹਰ ਸਾਲ ਬਰਸਾਤੀ ਮੌਸਮ ਵਿੱਚ ਸਾਡੇ ਇਲਾਕੇ ਅੰਦਰ ਸੁਸਰੀ ਦਾ ਹਮਲਾ ਹੁੰਦਾ ਹੈ ਜੋ ਕਿ ਇਹਨਾਂ ਗੁਦਾਮਾਂ ਤੋਂ ਹੀ ਪੈਦਾ ਹੁੰਦੀ ਹੈ ਗਦਾਮਾਂ ਦੇ ਅਧਿਕਾਰੀਆਂ ਨੂੰ ਜਾ ਕੇ ਦੱਸਿਆ ਜਾਂਦਾ ਹੈ ਪਰ ਸੰਬੰਧਿਤ ਅਧਿਕਾਰੀ ਲੋਕਾਂ ਦੀ ਸਮੱਸਿਆ ਪ੍ਰਤੀ ਪੂਰੀ ਤਰ੍ਹਾਂ ਬੇਪਰਵਾਹੀ ਅਤੇ ਲਾਪਰਵਾਹੀ ਦਿਖਾਉਂਦੇ ਹੋਏ ਕੋਈ ਹੱਲ ਨਹੀਂ ਕਰਦੇ।
ਉਹਨਾਂ ਦੱਸਿਆ ਕਿ ਪਿਛਲੇ ਸਾਲ ਵੀ ਮਹੱਲਾ ਨਿਵਾਸੀ ਐਸਡੀਐਮ ਗੜਸ਼ੰਕਰ ਨੂੰ ਜਾ ਕੇ ਜਦ ਮਿਲੇ ਸਨ ਤਾਂ ਉਸ ਤੋਂ ਬਾਅਦ ਕੁਝ ਕਾਰਵਾਈ ਹੋਈ ਸੀ ਪਰ ਇਸ ਸਾਲ ਤਾਂ ਇਹਨਾਂ ਦੇ ਕੰਨ ਤੇ ਜੂੰ ਵੀ ਨਹੀਂ ਸਰਕ ਰਹੀ।
ਉਹਨਾਂ ਮੰਗ ਕੀਤੀ ਕਿ ਸਾਰੇ ਗਦਾਮਾਂ ਦੇ ਅਧਿਕਾਰੀਆਂ ਨੂੰ ਇੱਕ ਰਾਤ ਆਪਣੇ ਇਹਨਾਂ ਗੁਦਾਮਾਂ ਅੰਦਰ ਹੀ ਰਹਿਣ ਦੀ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਸੁਸਰੀ ਕਿਸ ਕਦਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ।