ਕੰਪਿਊਟਰ ਵਿਗਿਆਨ ਵਿਭਾਗ ਨੇ ਕਰਵਾਇਆ 'ਕੈਰੀਅਰ ਗਾਈਡੈਂਸ ਕਮ ਮੋਟੀਵੇਸ਼ਨਲ ਸੈਮੀਨਾਰ'
ਪਟਿਆਲਾ, 22 ਅਗਸਤ - ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਵਿਭਾਗ ਵੱਲੋਂ 'ਕੈਰੀਅਰ ਗਾਈਡੈਂਸ ਕਮ ਮੋਟੀਵੇਸ਼ਨਲ ਸੈਮੀਨਾਰ' ਕਰਵਾਇਆ ਗਿਆ। ਇਸ ਮੌਕੇ ਵਰਧਮਾਨ ਕਰੀਅਰ ਪਲੇਸ ਦੇ ਡਾਇਰੈਕਟਰ ਡਾ. ਸੌਰਵ ਜੈਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਸੌਰਵ ਜੈਨ ਨੇ ਕੈਰੀਅਰ ਮਾਰਗਦਰਸ਼ਨ ਦੇ ਹਵਾਲੇ ਨਾਲ਼ ਗੱਲ ਕਰਦਿਆਂ ਸਿੱਖਿਆ ਪ੍ਰਣਾਲੀ ਵਿੱਚ ਪ੍ਰਾਪਤ ਮੌਕਿਆਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਲੋੜੀਂਦੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਟੀਚਾ ਤੈਅ ਕਰਨ ਦੇ ਚਾਰ 'ਪੀ' ਵਾਲੇ ਫਾਰਮੂਲੇ ਦਾ ਨੁਕਤਾ ਵੀ ਸਮਝਾਇਆ ਜਿਸ ਵਿੱਚ ਪੋਟੈਂਸ਼ਲ, ਪਲੈਨ, ਪ੍ਰੇਪਰੇਸ਼ਨ ਅਤੇ ਪਰਜ਼ਰਵੈਂਸ ਬਾਰੇ ਜਾਣਕਾਰੀ ਦਿੱਤੀ। ਵਿਭਾਗ ਮੁਖੀ ਡਾ. ਹਿਮਾਂਸ਼ੂ ਅੱਗਰਵਾਲ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਕੈਰੀਅਰ ਵਿਕਲਪਾਂ ਨੂੰ ਸਮਝਣ ਵਿੱਚ ਮਦਦ ਪ੍ਰਦਾਨ ਕਰਨਾ ਸੀ ਤਾਂ ਕਿ ਉਹ ਜ਼ਿੰਦਗੀ ਵਿੱਚ ਅੱਗੇ ਵਧਣ ਸੰਬੰਧੀ ਲਾਭ ਲੈ ਸਕਣ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਬਾਰੇ ਦੱਸਿਆ।
ਉਨ੍ਹਾਂ ਕਿਹਾ ਕਿ ਕੈਰੀਅਰ ਮਾਰਗਦਰਸ਼ਨ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਸ਼ਕਤੀਆਂ, ਕਮਜ਼ੋਰੀਆਂ, ਅਤੇ ਰੁਚੀਆਂ ਨੂੰ ਸਮਝਣ ਵਿੱਚ ਮਦਦ ਕਰ ਸਕਦਾ ਅਤੇ ਉਨ੍ਹਾਂ ਨੂੰ ਉਪਲਬਧ ਕੈਰੀਅਰ ਮਾਰਗਾਂ ਦੀ ਇੱਕ ਸਪਸ਼ਟ ਤਸਵੀਰ ਪ੍ਰਦਾਨ ਕਰ ਸਕਦਾ ਹੈ।
ਡਾ. ਸਿਕੰਦਰ ਸਿੰਘ ਚੀਮਾ ਨੇ ਇਸ ਪ੍ਰੋਗਰਾਮ ਦੇ ਕਨਵੀਨਰ ਵਜੋਂ ਸਵਾਗਤੀ ਭਾਸ਼ਣ ਦਿੱਤਾ।