
ਨਸ਼ਾ ਵਿਰੋਧੀ ਮੁਹਿੰਮ ਵਿੱਚ ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਸਫਲਤਾ
ਹੁਸ਼ਿਆਰਪੁਰ- ਜਿਲ੍ਹੇ ‘ਚ ਚੱਲ ਰਹੀ "ਯੁੱਧ ਨਸ਼ਿਆਂ ਦੇ ਵਿਰੁੱਧ" ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਇੱਕ ਕੂਖਿਆਤ ਅਪਰਾਧੀ ਨੀਰਜ ਕੁਮਾਰ ਉਰਫ ਰਾਂਝਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸਦੇ ਕਬਜ਼ੇ ‘ਚੋਂ ਤਿੰਨ ਗੈਰਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ।
ਹੁਸ਼ਿਆਰਪੁਰ- ਜਿਲ੍ਹੇ ‘ਚ ਚੱਲ ਰਹੀ "ਯੁੱਧ ਨਸ਼ਿਆਂ ਦੇ ਵਿਰੁੱਧ" ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਇੱਕ ਕੂਖਿਆਤ ਅਪਰਾਧੀ ਨੀਰਜ ਕੁਮਾਰ ਉਰਫ ਰਾਂਝਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸਦੇ ਕਬਜ਼ੇ ‘ਚੋਂ ਤਿੰਨ ਗੈਰਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਅੱਜ ਇਕ ਪ੍ਰੈਸ ਕਾਂਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਵਿਸ਼ੇਸ਼ ਗੁਪਤ ਜਾਣਕਾਰੀ ਦੇ ਅਧਾਰ ‘ਤੇ ਕੀਤੀ ਗਈ। ਇਹ ਆਪਰੇਸ਼ਨ ਐਸ ਪੀ (ਡੀ) ਡਾ. ਮੁਕੇਸ਼ ਕੁਮਾਰ, ਡੀ ਐਸ ਪੀ ਸੁਖਨਿੰਦਰ ਸਿੰਘ ਅਤੇ ਸੀ ਆਈ ਏ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ‘ਚ ਸਫਲ ਬਣਾਇਆ ਗਿਆ।
ਐਸ ਐਸ ਪੀ ਮਲਿਕ ਨੇ ਕਿਹਾ ਕਿ ਨੀਰਜ ਉਰਫ ਰਾਂਝਾ ਉੱਤੇ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਅਤੇ ਹਥਿਆਰਾਂ ਨਾਲ ਜੁੜੇ ਗੈਂਗਸਟਰਾਂ ਨਾਲ ਸੰਬੰਧ ਹੋਣ ਦਾ ਸ਼ੱਕ ਸੀ। ਗੁਪਤ ਸੂਚਨਾ ਮਿਲਣ ‘ਤੇ ਪੁਲਿਸ ਟੀਮ ਨੇ ਚੁਸਤ ਕਾਰਵਾਈ ਕਰਦਿਆਂ ਉਸਨੂੰ ਦਬੋਚ ਲਿਆ। ਉਸ ਕੋਲੋਂ ਮਿਲੇ ਤਿੰਨ ਗੈਰਕਾਨੂੰਨੀ ਹਥਿਆਰ ਕਿਸੇ ਵੱਡੀ ਅਪਰਾਧਕ ਘਟਨਾ ਵਿੱਚ ਵਰਤੇ ਜਾਣੇ ਸੰਭਾਵਿਤ ਸਨ।
ਐਸ ਐਸ ਪੀ ਨੇ ਇਹ ਵੀ ਕਿਹਾ ਕਿ ਇਹ ਗ੍ਰਿਫ਼ਤਾਰੀ ਸਿਰਫ਼ ਇੱਕ ਵਾਕਿਆ ਨਹੀਂ, ਸਗੋਂ ਨਸ਼ਿਆਂ ਅਤੇ ਅਪਰਾਧ ਦੇ ਖਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। "ਸਾਡਾ ਟੀਚਾ ਹੈ ਕਿ ਨਸ਼ਿਆਂ ਦੀ ਸਪਲਾਈ ਲਾਈਨ ਅਤੇ ਉਸ ਨਾਲ ਜੁੜੇ ਗੈਂਗਸਟਰਾਂ ਦੇ ਢਾਂਚੇ ਨੂੰ ਤੋੜਨਾ," ਉਨ੍ਹਾਂ ਕਿਹਾ।
ਨੀਰਜ ਦੀ ਪੜਤਾਲ ਜਾਰੀ ਹੈ ਅਤੇ ਪੁਲਿਸ ਨੂੰ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਸ਼ੱਕ ਹੈ ਕਿ ਉਹ ਕਿਸੇ ਵੱਡੇ ਇੰਟਰ-ਸਟੇਟ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਪੁਲਿਸ ਹੋਰ ਸੰਭਾਵਿਤ ਸਾਥੀਆਂ ਦੀ ਪਛਾਣ ਲਈ ਵੀ ਕਾਰਵਾਈ ਕਰ ਰਹੀ ਹੈ।
ਬਰਾਮਦ ਹਥਿਆਰਾਂ ਨੂੰ ਫੋਰੇਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ‘ਚ ਹਥਿਆਰ ਕਾਨੂੰਨ ਤੇ ਭਾਰਤੀ ਦੰਡ ਸਹਿੰਤਾ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਇਹ ਸਫਲਤਾ ਨਸ਼ਿਆਂ ਖਿਲਾਫ਼ ਜੰਗ ‘ਚ ਪੁਲਿਸ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ ਤੇ ਸਮਾਜ ਵਿੱਚ ਅਪਰਾਧੀਆਂ ਲਈ ਇੱਕ ਸਖਤ ਸੁਨੇਹਾ ਪਹੁੰਚਾਇਆ ਗਿਆ ਹੈ।
