ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 63 ਦੀ ਚੋਣ ਵਿੱਚ ਪਰਮਜੀਤ ਸਿੰਘ ਬੈਨੀਪਾਲ ਮੁੜ ਬਣੇ ਪ੍ਰਧਾਨ
ਐਸ ਏ ਐਸ ਨਗਰ, 26 ਮਾਰਚ - ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ 3-ਬੀਐਚਕੇ, ਸੈਕਟਰ 63, ਚੰਡੀਗੜ੍ਹ ਦੀ ਚੋਣ ਵਿੱਚ ਪ੍ਰਧਾਨ ਪਰਮਜੀਤ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਬਿਨਾਂ ਕਿਸੇ ਵਿਰੋਧ ਤੋਂ ਚੁਣੀ ਗਈ। ਚੋਣ ਨਤੀਜਿਆਂ ਦੇ ਕੀਤੇ ਗਏ ਐਲਾਨ ਵਿੱਚ ਪਰਮਜੀਤ ਸਿੰਘ ਬੈਨੀਪਾਲ ਨੂੰ ਪ੍ਰਧਾਨ, ਕੇ ਐਲ ਮਲਹੋਤਰਾ ਨੂੰ ਮੀਤ ਪ੍ਰਧਾਨ, ਦਰਸ਼ਨ ਸਿੰਘ ਨੂੰ ਜਨਰਲ ਸਕੱਤਰ, ਰਵੀ ਭੂਸ਼ਨ ਸਹਿਗਲ ਨੂੰ ਖਜ਼ਾਨਚੀ ਅਤੇ ਰਾਮਪਾਲ, ਸਿਮਰਨਜੀਤ ਸਿੰਘ ਅਤੇ ਮੈਡਮ ਰਣਜੀਤਾ ਨੂੰ ਕਾਜਕਾਰੀ ਮੈਂਬਰ ਚੁਣਿਆ ਗਿਆ। ਸz. ਬੈਨੀਪਾਲ ਦੀ ਟੀਮ ਦੇ ਵਿਰੋਧ ਵਿੱਚ ਕਿਸੇ ਵੀ ਹੋਰ ਗਰੁੱਪ ਵੱਲੋਂ ਨਾਮਜ਼ਦਗੀ ਦਾਖਲ ਨਹੀਂ ਕੀਤੇ ਜਾਣ ਕਾਰਨ ਇਹ ਟੀਮ ਬਿਨਾ ਮੁਕਾਬਲਾ ਜੇਤੂ ਰਹੀ ਹੈ। ਇੱਥੇ ਜਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ 2021 ਵਿੱਚ ਹੋਈਆਂ ਚੋਣਾਂ ਵਿੱਚ ਦੋ ਗਰੁੱਪਾਂ ਨੇ ਚੋਣ ਲੜੀ ਸੀ ਜਿਹਨਾਂ ਵਿੱਚੋਂ ਬੈਨੀਪਾਲ ਦੀ ਪੂਰੀ ਟੀਮ ਨੂੰ ਜਿੱਤ ਹਾਸਲ ਹੋਈ ਸੀ।

ਪ੍ਰਧਾਨ ਪਰਮਜੀਤ ਸਿੰਘ ਬੈਨੀਪਾਲ ਵੱਲੋਂ ਚੋਣਾਂ ਦਾ ਕੰਮ ਨਿਰਵਿਘਨਤਾ ਅਤੇ ਪਾਰਦਰਸ਼ਤਾ ਨਾਲ ਨੇਪਰੇ ਚੜਾਉਣ ਲਈ ਰਿਟਰਨਿੰਗ ਅਫਸਰ ਜੋਰਾਵਰ ਸਿੰਘ ਅਤੇ ਕੁਲਤਾਰ ਸਿੰਘ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸੋਸਾਇਟੀ ਅਤੇ ਸੈਕਟਰ 63 ਦੇ ਵਸਨੀਕਾਂ ਵਲੋਂ ਉਹਨਾਂ ਤੇ ਜਿਹੜਾ ਭਰੋਸਾ ਪ੍ਰਗਟਾਇਆ ਗਿਆ ਹੈ ਉਸਤੇ ਉਹ ਖਰੇ ਉਤਰ ਕੇ ਵਿਖਾਉਣਗੇ ਅਤੇ ਸੁਸਾਇਟੀ ਦੇ ਰੁਕੇ ਹੋਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ।
ਇਸ ਮੌਕੇ ਸੋਸਾਇਟੀ ਦੇ ਸੂਝਵਾਨ ਮੈਂਬਰ ਹਰਗਿਆਨ ਸਿੰਘ ਚਾਹਰ, ਨਿਰਮਲ ਸਿੰਘ, ਜਸਪਾਲ ਸਿੰਘ ਸੈਣੀ, ਸ਼ਿਵ ਕੁਮਾਰ, ਸਮੀਰ ਚਾਕੂ, ਰਵਿੰਦਰ ਸਿੰਘ ਵਾਲੀਆ, ਦਵਿੰਦਰ ਸਿੰਘ , ਜਸਵੰਤ ਸਿੰਘ, ਪ੍ਰਦੀਪ ਠਾਕੁਰ, ਚੰਦਰਕਾਂਤ, ਐਸ ਕੇ ਸ਼ਰਮਾ ਅਤੇ ਸਾਬਕਾ ਪ੍ਰਧਾਨ ਜੀ ਐਸ ਸਿੱਧੂ,ਰਾਜ ਕੁਮਾਰ ਲੀਖਾ ਆਦਿ ਹਾਜਰ ਸਨ।