ਜ਼ਿਲ੍ਹਾ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਖਿਡਾਰੀ ਲਵਿਕ ਅਰੋੜਾ, ਖਿਡਾਰਨ ਇਨਾਇਆ ਸੈਣੀ ਨੇ ਜਿੱਤਿਆ ਗੋਲਡ ਮੈਡਲ

ਨਵਾਂਸ਼ਹਿਰ - ਜਿਲਾ ਬੈਡਮਿੰਟਨ ਐਸੋਸ਼ੀਏਸ਼ਨ, ਨਵਾਂਸ਼ਹਿਰ ਵਲੋਂ ਮਿਊਸੀਪਲ ਬੈਡਮਿੰਟਨ ਹਾਲ, ਚੰਡੀਗੜ੍ਹ ਰੋਡ, ਨਵਾਸ਼ਹਿਰ ਵਿਖੇ ਜਿਲਾ ਬੈਡਮਿੰਟਨ ਚੈਂਪਿਅਨਸ਼ਿਪ ਜੂਨੀਅਰ ਅਤੇ ਸਬ-ਜੂਨੀਅਰ ਦੇ ਮੁਕਾਬਕੇ ਕਰਵਾਏ ਗਏ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ੍ਰੀਮਤੀ ਵੰਦਨਾ ਚੌਹਾਨ ਨੇ ਦਿੰਦਿਆਂ ਦੱਸਿਆ ਕਿ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਚੱਲ ਰਹੇ ਮੁਕਾਬਲਿਆਂ ਵਿੱਚ ਸ਼ਾਮ 3.00 ਵਜੇ ਤੱਕ ਦੇ ਰਿਜ਼ਲਟ ਇਸ ਤਰਾਂ ਰਹੇ।

ਅੰਡਰ-9 ਲੜਕਿਆਂ ਦੇ ਫਾਇਨਲ ਮੁਕਾਬਲੇ ਵਿੱਚ ਖਿਡਾਰੀ ਲਵਿਕ ਅਰੋੜਾ ਨੇ ਖਿਡਾਰੀ ਰਣਫਤਿਹ ਸਿੰਘ ਨੂੰ 21-15, 15-21, 21-14 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ ਅਤੇ ਲੜਕੀਆਂ ਦੇ ਅੰਡਰ-9 ਮੁਕਾਬਲਿਆਂ ਵਿੱਚ ਖਿਡਾਰਨ ਇਨਾਇਆ ਸੈਣੀ ਨੇ ਖਿਡਾਰੀ ਗੁਰਨੂਰ ਕੌਰ ਨੂੰ 21-12, 16-21, 21-13 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਵੰਦਨਾ ਚੌਹਾਨ ਵਲੋਂ ਦੱਸਿਆ ਕਿ ਬਾਕੀ ਰਹਿੰਦੇ ਮੁਕਾਬਲਿਆਂ ਦੇ ਰਿਜ਼ਲਟ ਆਉਣੇ ਬਾਕੀ ਹਨ, ਜੋ ਅੱਜ ਸ਼ਾਮ ਤੱਕ ਮੁਕੰਮਲ ਹੋ ਜਾਣਗੇ।