ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿੱਚ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ 'ਤੇ ਕੀਤੀ ਵਿਚਾਰ ਚਰਚਾ
ਗੜਸ਼ੰਕਰ, 10 ਦਸੰਬਰ- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਹਾੜੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇਸ ਦਿਹਾੜੇ ਸਬੰਧੀ ਵਿਚਾਰ ਚਰਚਾ ਕੀਤੀ ਗਈ| ਇਸ ਵੇਲੇ ਸਕੂਲ ਮੁਖੀ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਇਹ ਦਿਹਾੜਾ ਹਰ ਸਾਲ 10 ਦਸੰਬਰ ਨੂੰ ਮਨਾਇਆ ਜਾਂਦਾ ਹੈ|

ਇਸ ਮੌਕੇ ਲੈਕਚਰਰ ਮੁਕੇਸ਼ ਕੁਮਾਰ ਨੇ ਵਿਦਿਆਰਥੀਆ ਨੂੰ ਦਸਿਆ ਕਿ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਐਲਾਨਨਾਮੇ ਅਨੁਸਾਰ ਹਰ ਮਨੁੱਖ ਨੂੰ ਖੁੱਲ ਕੇ ਵਿਚਾਰ ਰੱਖਣ, ਬੋਲਣ, ਬੇਰੋਕ ਘੁੰਮਣ ਫਿਰਨ, ਖਾਣ ਪੀਣ, ਰਹਿਣ ਸਹਿਣ ਦੀ ਆਜਾਦੀ ਹੈ। ਪਰ ਸਮੇਂ ਸਮੇਂ 'ਤੇ ਹਰ ਤਰਾਂ ਦੀਆ ਸਰਕਾਰਾਂ ਇਹਨਾ ਆਜ਼ਾਦੀਆ ਨੂੰ ਦਬਾਉਦੀਆ ਰਹਿੰਦੀਆ ਨੇ| ਜਿਸ ਪ੍ਰਤੀ ਵਿਦਿਆਰਥੀਆ ਨੂੰ ਜਾਗਰੂਕ ਹੋਣਾ ਪੈਣਾ ਹੈ। ਇਸ ਸਮੇ ਸਕੂਲ ਸਟਾਫ ਵੱਲੋਂ ਬਲਕਾਰ ਸਿੰਘ ਮੰਘਾਣੀਆਂ, ਜਸਵੀਰ ਸਿੰਘ, ਮੈਡਮ ਖੁਸ਼ਵਿੰਦਰ ਕੌਰ ਮੈਡਮ ਮਧੂ ਸੰਬਿਆਲ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।