ਮੌੜ ਮੰਡੀ 'ਚ ਅੰਡਰ ਵਾਟਰ ਫਿਸ਼ ਟਨਲ ਮੇਲਾ 31 ਤੋਂ

ਮੌੜ ਮੰਡੀ - ਪ੍ਰਾਪਤ ਜਾਣਕਾਰੀ ਅਨੁਸਾਰ ਮੌੜ ਮੰਡੀ ਚ 31 ਜੁਲਾਈ ਤੋਂ ਅੰਡਰ ਵਾਟਰ ਫਿਸ਼ ਟਨਲ ਮੇਲਾ ਲੱਗ ਰਿਹਾ ਹੈ ਜਿਸ ਦੀ ਐਂਟਰੀ ਫੀਸ 30 ਰੁਪਏ ਹੈ।

ਮੌੜ ਮੰਡੀ - ਪ੍ਰਾਪਤ ਜਾਣਕਾਰੀ ਅਨੁਸਾਰ ਮੌੜ ਮੰਡੀ ਚ 31 ਜੁਲਾਈ ਤੋਂ ਅੰਡਰ ਵਾਟਰ ਫਿਸ਼ ਟਨਲ ਮੇਲਾ ਲੱਗ ਰਿਹਾ ਹੈ ਜਿਸ ਦੀ ਐਂਟਰੀ ਫੀਸ 30 ਰੁਪਏ ਹੈ। 
ਇਸ ਮੇਲੇ ਵਿੱਚ ਸਿੰਘਾਪੁਰ,ਥਾਈਲੈਂਡ ਅਤੇ ਆਸਟ੍ਰੇਲੀਆ ਦੀਆਂ ਵੱਖ ਵੱਖ ਕਿਸਮਾਂ ਦੀਆਂ ਮਛਲੀਆਂ ਦਿਖਾਈਆਂ ਜਾਣਗੀਆ। ਇਸ ਮੇਲੇ ਵਿੱਚ ਖਾਣ ਪੀਣ ਦੀਆਂ ਸਟਾਲਾਂ ਤੋਂ ਇਲਾਵਾ ਊਠ ਦੀ ਸਵਾਰੀ,ਫ਼ਨ ਗੇਮਸ ਬੱਚਿਆਂ ਤੇ ਵੱਡਿਆਂ ਲਈ ਝੂਲੇ ਤੇ ਹੋਰ ਬਹੁਤ ਕੁਝ ਦੇਖਣ ਨੂੰ ਮਿਲੇਗਾ। ਅੱਜ ਦੀ ਇਸ ਜ਼ਿੰਦਗੀ ਚ ਜਿੱਥੇ ਬੱਚੇ ਮੋਬਾਈਲ,ਟੀਵੀ ਦੇਖਣ ਚ ਇੱਧਰ ਉੱਧਰ ਵਿਅਸਤ ਰਹਿੰਦੇ ਹਨ ਤੇ ਆਪਣੀਆਂ ਅੱਖਾਂ ਖਰਾਬ ਕਰ ਲੈਂਦੇ ਹਨ ਉੱਥੇ ਇਹ ਮੇਲਾ ਮੰਨੋਰੰਜਨ ਦੇ ਨਾਲ ਨਾਲ ਨਾੱਲਿਜ ਦਾ ਸਾਧਨ ਵੀ ਹੈ ਜੋਂ ਕਿ ਸਾਰਾ ਕੁਝ ਲਾਈਵ ਦਿਖਾਇਆ ਜਾਵੇਗਾ। 
ਇਸ ਮੇਲੇ ਦਾ ਸਮਾਂ ਸ਼ਾਮ ਦੇ 4 ਵਜੇ ਤੋਂ ਰਾਤ ਦੇ 10.30 ਵਜੇ ਤੱਕ ਦਾ ਹੋਵੇਗਾ। ਇਹ ਮੇਲਾ ਮੌੜ-ਤਲਵੰਡੀ ਰੋਡ ਬਠਿੰਡਾ ਬਾਈਪਾਸ, ਗੋਬਿੰਦ ਗੋਪਾਲ ਸਰਬਸਾਂਝੀ ਗਊਸ਼ਾਲਾ ਦੇ ਬਿਲਕੁਲ ਸਾਹਮਣੇ ਲੱਗੇਗਾ। ਇਹ ਮੇਲਾ 31 ਜੁਲਾਈ ਤੋਂ 27 ਅਗਸਤ ਤੱਕ ਲੱਗੇਗਾ।